02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਿਸੇ ਵੀ ਕੀਮਤ ’ਤੇ ਜ਼ਮੀਨ ’ਚੋਂ ਮਿੱਟੀ ਚੁੱਕਣ ਨਹੀਂ ਦਿੱਤੀ ਜਾਵੇਗੀ, ਆਬਾਦਕਾਰਾਂ ਨੇ ਦਿੱਤੀ ਚਿਤਾਵਨੀ

ਬਿਲਗਾ, 1 ਅਕਤੂਬਰ (ਤਜਿੰਦਰ ਕੁਮਾਰ)-ਪਿੰਡ ਬੁਰਜ ਹਸਨ ਦੀ ਜ਼ਮੀਨ ’ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿਖੇ ਧਰਨਾ ਦੇ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਦਾ ਲੋਕਾਂ ਨੇ ਕੁੱਝ ਦਿਨ ਪਹਿਲਾ ਸਖਤ ਵਿਰੋਧ ਕੀਤਾ ਸੀ।

ਪੁਲ ਹੇਠ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਅਤੇ ਵਿਰੋਧ ਜਤਾਉਂਦੇ ਹੋਏ ਇਲਾਕਾ ਨਿਵਾਸੀ। ਤਸਵੀਰ: ਤਜਿੰਦਰ ਕੁਮਾਰ 02-10-2026
ਬਿਲਗਾ, 1 ਅਕਤੂਬਰ (ਤਜਿੰਦਰ ਕੁਮਾਰ)-ਪਿੰਡ ਬੁਰਜ ਹਸਨ ਦੀ ਜ਼ਮੀਨ ’ਚੋਂ ਮਿੱਟੀ ਚੁੱਕਣ ਤੋਂ ਖ਼ਫ਼ਾ ਲੋਕਾਂ ਨੇ ਅੱਜ ਤਲਵਣ ਵਿਖੇ ਧਰਨਾ ਦੇ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਸੜਕ ਬਣਾਉਣ ਵਾਲੀ ਇੱਕ ਕੰਪਨੀ ਵਲੋਂ ਭਰਤੀ ਪਾਉਣ ਲਈ ਇਹ ਮਿੱਟੀ ਚੁੱਕੀ ਜਾ ਰਹੀ ਹੈ, ਜਿਸ ਦਾ ਲੋਕਾਂ ਨੇ ਕੁੱਝ ਦਿਨ ਪਹਿਲਾ ਸਖਤ ਵਿਰੋਧ ਕੀਤਾ ਸੀ। ਅੱਜ ਇਸ ਦਾ ਜਥੇਬੰਦਕ ਵਿਰੋਧ ਕੀਤਾ ਗਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਨੇ ਕੀਤੀ, ਜਿਸ ਦੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਵੀ ਡਟਵੀਂ ਹਮਾਇਤ ਕੀਤੀ। ਬਣ ਰਹੀ ਸੜਕ ਦੇ ਪੁਲ ਹੇਠ ਲਗਾਏ ਇਸ ਧਰਨੇ ਨੂੰ ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਅਤੇ ਭਾਕਿਯੂ ਕਾਦੀਆਂ ਦੇ ਬੂਟਾ ਸਿੰਘ ਤਲਵਣ ਨੇ ਸੰਬੋਧਨ ਕਰਦਿਆ ਕਿਹਾ ਕਿ ਭਰਤੀ ਪਾਉਣ ਵਾਲੀ ਕੰਪਨੀ ਮਾਲ ਮਹਿਕਮੇ ਦੀ ਕਥਿਤ ਸ਼ਹਿ ’ਤੇ ਅਬਾਦਕਾਰਾਂ ਦੀ ਜ਼ਮੀਨ ਉਪਰ ਅੱਖ ਰੱਖ ਕੇ ਬੈਠੀ ਹੈ। ਕੁੱਝ ਦਿਨ ਪਹਿਲਾ ਇਹ ਕੰਪਨੀ ਖੇਤਾਂ ਦੀ ਨਿਸ਼ਾਨਦੇਹੀ ਕਰਨ ਵੀ ਪੁੱਜੀ ਸੀ, ਜਿਸ ਦਾ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਸੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਆਬਾਦਕਾਰ ਕਿਸੇ ਵੀ ਕੀਮਤ ਉਪਰ ਆਪਣੀਆਂ ਜ਼ਮੀਨਾਂ ਦਾ ਉਜਾੜਾ ਨਹੀਂ ਹੋਣ ਦੇਣਗੇ। ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਕੁਲਵੰਤ ਖਹਿਰਾ ਨੇ ਕਿਹਾ ਕਿ ਇਹ ਕੰਪਨੀ ਮਹਿਤਪੁਰ ਦੇ ਲੋਕਾਂ ਨੂੰ ਵੀ ਸਬਜ਼ਬਾਗ ਦਿਖਾ ਕੇ ਮਿੱਟੀ ਚੁੱਕ ਕੇ ਲੈ ਗਈ ਸੀ ਅਤੇ ਹੁਣ ਅਬਾਦਕਾਰ ਵਾਅਦਾ ਕੀਤੀ ਕੀਮਤ ਲੈਣ ਲਈ ਇਸ ਕੰਪਨੀ ਦੇ ਪਿੱਛੇ-ਪਿੱਛੇ ਫਿਰ ਰਹੇ ਹਨ। ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਸਰਬਜੀਤ ਸੰਗੋਵਾਲ, ਕੁਲਜਿੰਦਰ ਸਿੰਘ ਤਲਵਣ, ਰਣਜੀਤ ਸਿੰਘ ਰੰਧਾਵਾ, ਜਸਵਿੰਦਰ ਸਿੰਘ ਬਰੁਜ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮੇਜਰ ਫਿਲੌਰ, ਤਹਿਸੀਲ ਸਕੱਤਰ ਅਮ੍ਰਿਤਪਾਲ ਨੰਗਲ, ਹਰਬੰਸ ਸਿੰਘ ਨੰਬਰਦਾਰ ਪ੍ਰੀਤਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਕੰਪਨੀ ਭਰਤ ਪਾਉਣ ਲਈ ਮਿੱਟੀ ਦਾ ਪ੍ਰਬੰਧ ਕਿਤੋ ਹੋਰ ਕਰੇ ਅਤੇ ਮਾਲ ਵਿਭਾਗ ਵੀ ਕੰਪਨੀ ਦੇ ਹੱਕ ’ਚ ਭੁਗਤਣਾ ਬੰਦ ਕਰੇ, ਨਹੀਂ ਤਾਂ ਇਸ ਦੇ ਸਿੱਟੇ ਵੀ ਸਰਕਾਰ ਨੂੰ ਭੁਗਤਣੇ ਪੈਣਗੇ।
ਪਿਛਲੀ ਖ਼ਬਰ 5 ਨੂੰ ਸੰਗਰੂਰ ਵਿਖੇ ਨੰਬਰਦਾਰਾਂ ਵਲੋਂ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੀਤੀ ਜਾਵੇਗੀ ਰੋਸ ਰੈਲੀ-ਮੁੰਧ, ਹੇਅਰ ਅਗਲੀ ਖ਼ਬਰ ਮਾਤਾ ਕ੍ਰਿਸ਼ਨਾ ਰਾਣੀ ਨਮਿਤ ਰਸਮ ਕਿਰਿਆ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।