ਜਲੰਧਰ, 17 ਮਈ (ਸ਼ਿਵ)-ਪਿ੍ੰਸੀਪਲ ਸੈਂਸਸ ਅਫ਼ਸਰ ਕਮ ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਰਿਸ਼ੀ ਅਤੇ ਸਿਟੀ ਸੈਂਸਸ ਅਫ਼ਸਰ ਕਮ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਰਗ ਦਰਸ਼ਨ ਹੇਠ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਦਾ ਕੰਮ ਕੀਤਾ ਜਾ ਰਿਹਾ ਹੈ | ਕੈਂਟ ਹਲਕੇ ਜਲੰਧਰ ਵਿਚ ਮਰਦਮਸ਼ੁਮਾਰੀ ਦੀ ਜਾਂਚ ਸੰਬੰਧੀ ਫ਼ੀਲਡ ਵਰਕ ਅਸਿਸਟੈਂਟ ਕਮਿਸ਼ਨਰ ਕਮ ਚਾਰਜ ਅਫ਼ਸਰ ਵਿਕਰਾਂਤ ਕੇ. ਵਰਮਾ ਦੀ ਨਿਗਰਾਨੀ ਹੇਠ ਪ੍ਰਭਾਵਸ਼ਾਲੀ ਢੰਗ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ | ਇਸ ਦੌਰਾਨ ਚਾਰਜ ਕਲਰਕ ਸ਼੍ਰੀ ਅਰਵਿੰਦ ਕੰਬੋਜ ਅਤੇ ਤਕਨੀਕੀ ਸਹਾਇਕ ਟੈਕਨੀਕਲ ਸਵਾਤੀ ਲੋਚ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ | ਫ਼ੀਲਡ ਜਾਂਚ ਦੌਰਾਨ ਐਨਿਊਮੇਰੇਟਰਾਂ ਅਤੇ ਸੁਪਰਵਾਈਜ਼ਰਾਂ ਵੱਲੋਂ ਉਠਾਏ ਗਏ ਮਸਲਿਆਂ ਅਤੇ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਗਿਆ ਤਾਂ ਜੋ ਮਰਦਮਸ਼ੁਮਾਰੀ ਦਾ ਕੰਮ ਸੁਚੱਜੇ ਢੰਗ ਨਾਲ ਜਾਰੀ ਰਹੇ | ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਆਪਸੀ ਸਹਿਯੋਗ ਨਾਲ ਫ਼ੀਲਡ ਵਰਕ ਨੂੰ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੰਜਾਮ ਦਿੱਤਾ ਗਿਆ | ਸਾਰੀਆਂ ਟੀਮਾਂ ਨੂੰ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਪੂਰੀ ਲਗਨ ਅਤੇ ਸਹੀ ਜਾਣਕਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਦੇ ਨਿਰਦੇਸ਼ ਦਿੱਤੇ ਗਏ ਹਨ |