15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਕਿਸਾਨਾਂ ਵਲੋਂ ਪ੍ਰੋਜੈਕਟ ਅਫ਼ਸਰ ਕੇਨ ਜਲੰਧਰ ਦੇ ਦਫ਼ਤਰ ਅੱਗੇ ਧਰਨਾ ਅੱਜ-ਜੰਗਵੀਰ ਸਿੰਘ ਚੌਹਾਨ

ਅਜੀਤ ਡੈਸਕ 18-05-2026
ਜਲੰਧਰ, 17 ਮਈ (ਜਸਪਾਲ ਸਿੰਘ)-ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਪ੍ਰੋਜੈਕਟ ਅਫਸਰ ਕੇਨ (ਗੰਨਾ) ਜਲੰਧਰ ਦੇ ਦਫਤਰ ਦੇ ਬਾਹਰ 18 ਮਈ ਦਿਨ ਸੋਮਵਾਰ ਨੂੰ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਧਰਨਾ ਪੰਜਾਬ ਸਰਕਾਰ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਬੰਧੀ ਵਰਤੀ ਗਈ ਅਣਗਹਿਲੀ ਦੇ ਖਿਲਾਫ ਦਿੱਤਾ ਜਾ ਰਿਹਾ ਹੈ | ਜਿਸ ਵਿੱਚ ਵੱਡੀ ਗਿਣਤੀ ਚ ਕਿਸਾਨ ਸ਼ਾਮਿਲ ਹੋਣਗੇ ਉਨਾਂ ਦੱਸਿਆ ਕਿ ਜੋ ਪਿਛਲੇ ਦਿਨੀ 6 ਤੇ 7 ਮਈ ਨੂੰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਗੰਨੇ ਦੀ ਬਕਾਇਆ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਪਾਈ ਜਿਸ ਵਿੱਚ ਏ ਬੀ ਸੂਗਰ ਮਿੱਲ ਦਸੂਹਾ 20,80,68,151 /-, ਇੰਡੀਅਨ ਸੁਕਰੋਜ਼ ਮੁਕੇਰੀਆਂ 27,42,58,287/-, ਨਾਹਰ ਖੰਡ ਮਿੱਲ ਅਮਲੋਹ 5,13,47,632/-, ਚੱਢਾ ਸੁਗਰ ਮਿੱਲ ਕੀੜੀ ਅਫਗਾਨਾ 5,13,86,581/-,ਰਾਣਾ ਸੁਗਰ ਮਿੱਲ ਬੁੱਟਰ ਸਿਵੀਆ 3,39,77,776/- ਤੇ ਫ਼ਗ਼ਵਾੜਾ ਸੂਗਰ ਮਿੱਲ ਦੀ 58,33,849/- ਰਾਸ਼ੀ ਦੇ ਹਿਸਾਬ ਨਾਲ ਕੁੱਲ 62,48,72,276/- ਦੀ ਰਾਸ਼ੀ ਸ਼ਾਮਿਲ ਹੈ ਜੋ ਕਿਸਾਨਾਂ ਦੇ ਖਤਿਆ ਵਿੱਚ ਪੰਜਾਬ ਸਰਕਾਰ ਵੱਲੋਂ ਪਾਈ ਗਈ ਹੈ ਪਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਚ ਪੈਸੇ ਪਾਉਣ ਲਈ ਜੋ ਨਵਾਂ ਪੋਰਟਲ ਤਿਆਰ ਕੀਤਾ ਗਿਆ ਹੈ ਉਸ ਨਾਲ ਕਿਸਾਨਾਂ ਅੰਦਰ ਵੱਡਾ ਭੰਬਲਭੂਸਾ ਪੈਦਾ ਹੋਇਆ ਹੈ ਹੁਣ ਜੰਗਵੀਰ ਸਿੰਘ ਚੌਹਾਨ ਨੇ ਕਿਹਾ ਕਿ ਨਵੇਂ ਪੋਰਟਲ ਰਾਹੀਂ ਕਈ ਕਿਸਾਨਾਂ ਨੂੰ ਦੁਗਣੀ ਅਦਾਇਗੀ ਹੋ ਗਈ ਹੈ ਜਦ ਕਿ ਬਹੁਤੇ ਕਿਸਾਨਾਂ ਦੇ ਖਾਤਿਆਂ ਵਿੱਚ ਇੱਕ ਪੈਸਾ ਤੱਕ ਨਹੀਂ ਪਾਇਆ ਗਿਆ ਉਨਾਂ ਦੋਸ਼ ਲਾਇਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਅਦਾਇਗੀ ਦੇ ਮਾਮਲੇ ਚ ਵੱਡੀ ਅਣਗਹਿਲੀ ਵਰਤੀ ਗਈ ਹੈ ਜਿਸ ਨੂੰ ਸਰਕਾਰ ਵੱਲੋਂ ਦੂਰ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 'ਚ ਕਸਟੋਡੀਅਨ ਦਾ ਨਾਂਅ ਦੇ ਕੇ ਪ੍ਰਬੰਧਕਾਂ ਅਤੇ ਸੰਗਤ ਨੂੰ ਕਾਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।