15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੀਰ ਬਾਬਾ ਦੇਵੀ ਦਾਸ ਜੀ ਦੇ ਦਰਬਾਰ ਲਸੂੜੀ ਵਿਖੇ ਸਾਲਾਨਾ ਮੇਲਾ ਅਤੇ ਛਿੰਝ 19 ਨੂੰ -ਰਾਮ ਪ੍ਰਕਾਸ਼

ਅਜੀਤ ਡੈਸਕ 18-05-2026
ਸ਼ਾਹਕੋਟ, 17 ਮਈ (ਸੁਖਦੀਪ ਸਿੰਘ)-ਪੀਰ ਬਾਬਾ ਦੇਵੀ ਦਾਸ ਜੀ ਦੇ ਦਰਬਾਰ 'ਤੇ 38ਵਾਂ ਸਲਾਨਾ ਮੇਲਾ ਅਤੇ ਛਿੰਝ 19 ਮਈ ਦਿਨ ਮੰਗਲਵਾਰ ਨੂੰ ਦਾਣਾ ਮੰਡੀ, ਪਿੰਡ ਲਸੂੜੀ (ਸ਼ਾਹਕੋਟ) ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਲਾਲ ਲਸੂੜੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਦਰਬਾਰ ਦੇ ਮੁੱਖ ਸੇਵਾਦਾਰ ਰਾਮ ਪ੍ਰਕਾਸ਼ ਸ਼ਾਹਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਮੌਕੇ ਸਵੇਰੇ 10 ਵਜੇ ਸੰਗਤਾਂ ਵੱਲੋਂ ਝੰਡੇ ਦੀ ਰਸਮ ਕੀਤੀ ਜਾਵੇਗੀ, ਉਪਰੰਤ ਦੁਪਹਿਰ 12 ਤੋਂ 2 ਵਜੇ ਤੱਕ ਮਹਿਫ਼ਲ-ਏ-ਕਵਾਲੀ ਦਾ ਪ੍ਰੋਗਰਾਮ ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਨਕਲਾਂ ਅਤੇ ਰੰਗਾ-ਰੰਗ ਪ੍ਰੋਗਰਾਮ ਹੋਣਗੇ | ਛਿੰਝ ਦੀ ਸ਼ੁਰੂਆਤ ਸ਼ਾਮ 4 ਵਜੇ ਹੋਵੇਗੀ, ਜਿਸ ਵਿਚ ਚੋਟੀ ਦੇ ਪਹਿਲਵਾਨ ਆਪਣੀ ਭਲਵਾਨੀ ਦੇ ਜ਼ੌਹਰ ਵਿਖਾਉਣਗੇ | ਇਸ ਮੌਕੇ ਅਤੁੱਟ ਲੰਗਰ ਵਰਤੇਗਾ |
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪੂਰਾ ਕਰੇ ਸਰਕਾਰ-ਖਹਿਰਾ <br/> ਅਗਲੀ ਖ਼ਬਰ 2021 ਦੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਅਤੇ 2026 'ਚ ਵੀ ਸ਼ਾਨਦਾਰ ਰਹੇਗਾ-ਹਲਕਾ ਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।