15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

2021 ਦੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ ਅਤੇ 2026 'ਚ ਵੀ ਸ਼ਾਨਦਾਰ ਰਹੇਗਾ-ਹਲਕਾ ਇੰਚਾਰਜ ਰਾਜਿੰਦਰ ਸਿੰਘ ਕਿਹਾ, ਹਲਕਾ ਕਰਤਾਰਪੁਰ ਕਾਂਗਰਸ ਪਾਰਟੀ ਦਾ ਮਜਬੂਤ ਗੜ੍ਹ ਹੈ <br/>

ਅਜੀਤ ਡੈਸਕ 18-05-2026
ਕਰਤਾਰਪੁਰ, 17 ਮਈ (ਜਨਕ ਰਾਜ ਗਿੱਲ)-ਨਗਰ ਕੌਂਸਲ ਕਰਤਾਰਪੁਰ ਦੀਆਂ 15ਵਾਰਡਾਂ ਲਈ 26 ਮਈ ਨੂੰ ਹੋਣ ਜਾ ਰਹੀ ਕੌਂਸਲਰਾਂ ਦੀ ਚੋਣਾਂ ਨੂੰ ਲੈ ਕੇ ਕਾਂਗਰਸ ਹਾਈ ਕਮਾਨ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਕੌਂਸਲ ਉਮੀਦਵਾਰਾਂ ਦੀ ਚੋਣ ਕਰਦੇ ਹੋਏ ਪਾਰਟੀ ਨਿਸ਼ਾਨ ਤੇ ਚੋਣ ਮੈਦਾਨ 'ਚ ਉਤਾਰੇ ਗਏ ਹਨ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਕਾਂਗਰਸ ਕਮੇਟੀ ਸੇਵਾ ਮੁਕਤ ਐੱਸ.ਐੱਸ.ਪੀ ਰਾਜਿੰਦਰ ਸਿੰਘ ਵਲੋਂ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਇਸ ਮੌਕੇ ਉਨਾਂ ਇਹ ਵੀ ਦੱਸਿਆ ਕਿ 'ਪਾਰਟੀ ਵੱਲੋਂ ਐਲਾਨੇ ਗਏ ਸਾਰੇ 15 ਵਾਰਡਾਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਨਾਮਜ਼ਦਗੀ ਪੱਤਰ ਵੀ ਦਾਖਲ ਕਰ ਦਿੱਤੇ ਗਏ ਹਨ | ਇਸ ਮੌਕੇ 'ਤੇ ਖੁਸ਼ੀ ਦਾ ਪ੍ਰਗਟਾਵਾ ਵਿਅਕਤ ਕਰਦਿਆਂ ਉਨਾਂ ਇਹ ਵੀ ਆਖਿਆ ਕਿ 'ਹਲਕਾ ਕਰਤਾਰਪੁਰ ਕਾਂਗਰਸ ਪਾਰਟੀ ਦਾ ਮਜਬੂਤ ਗੜ੍ਹ ਹੈ ਤੇ ਹਮੇਸ਼ਾ ਪਾਰਟੀ ਨੇ ਫਹਿਤ ਦਾ ਝੰਡਾ ਲਹਿਰਾਇਆ ਹੈ 2021 ਦੀਆਂ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਸੀ ਅਤੇ ਕਰਤਾਰਪੁਰ ਦੀਆਂ 15 ਸੀਟਾਂ ਤੋਂ ਕਾਂਗਰਸ ਪਾਰਟੀ ਨੇ 13 ਸੀਟਾਂ ਤੇ ਸ਼ਾਨਦਾਰ ਜਿੱਤ ਪ੍ਰਾਪਤ ਵੀ ਕੀਤੀ ਪਰ ਸਤਾ ਬਦਲਾਅ ਮਗਰੋਂ ਸਤਾਧਿਰ ਆਦਮੀ ਪਾਰਟੀ ਨੇ ਆਪਣੇ ਆਪਣੇ ਭਾਰੀ ਦਬਾਅ ਅਤੇ ਡਰਾ ਧਮਕਾ ਕੇ ਸਾਰੇ 13 ਕੌਂਸਲਰਾਂ ਨੂੰ ਆਪ 'ਚ ਸ਼ਾਮਿਲ ਕਰਵਾ ਲਿਆ ਸੀ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਮੌਕੇ ਵੱਡੇ ਅਹੁਦਿਆਂ ਦਾ ਰੱਜ ਕੇ ਨਿੱਘ ਮਾਣਿਆ ਪਰ ਅੱਜ ਉਨਾ ਕੌਂਸਲਰਾਂ ਵਿਚੋਂ 4 ਕੌਂਸਲਰ ਆਪਣੀ ਮਾਂ ਪਾਰਟੀ ਕਾਂਗਰਸ ਵਿਚ ਵਾਪਿਸ ਪਰਤ ਆਏ ਹਨ ਅਤੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਵਾਰਡ ਨੰ 1 ਜਗਦੀਸ਼ ਕੌਰ ਵਾਰਡ, ਵਾਰਡ 2 ਓਾਕਾਰ ਸਿੰਘ ਖਹਿਲਾ, ਵਾਰਡ 3 ਤੇਜਪਾਲ ਸਿੰਘ ਵਾਰਡ, ਵਾਰਡ 4 ਬਲਵਿੰਦਰ ਕੌਰ, ਵਾਰਡ 5 ਨੀਲਮ ਰਾਣੀ, ਵਾਰਡ 6 ਮਨਜੀਤ ਸਿੰਘ, ਵਾਰਡ 7 ਗੁਰਮੀਤ ਕੌਰ ਸ਼ਾਹਨੀ, ਵਾਰਡ 8 ਬਾਲ ਮੁਕੰਦ ਬਾਲੀ, ਵਾਰਡ 9 ਸਤਨਾਮ ਕੌਰ, ਵਾਰਡ 10 ਡਿੰਪਲ ਕਪੂਰ, ਵਾਰਡ 11 ਅਮਨਦੀਪ ਕੌਰ ਬੈਂਸ, ਵਾਰਡ 12 ਪਰਵੀਨ ਪਾਲ, ਵਾਰਡ 13 ਸੂਰਜ ਭਾਨ, ਵਾਰਡ 14 ਅਸ਼ੋਕ ਕੁਮਾਰ ਅਤੇ ਵਾਰਡ ਨੰ 15 ਤੋਂ ਤਾਨੀਆ ਚੋਣ ਮੈਦਾਨ 'ਚ ਨਿੱਤਰੇ ਹਨ |

ਪਿਛਲੀ ਖ਼ਬਰ ਪੀਰ ਬਾਬਾ ਦੇਵੀ ਦਾਸ ਜੀ ਦੇ ਦਰਬਾਰ ਲਸੂੜੀ ਵਿਖੇ ਸਾਲਾਨਾ ਮੇਲਾ ਅਤੇ ਛਿੰਝ 19 ਨੂੰ -ਰਾਮ ਪ੍ਰਕਾਸ਼ ਅਗਲੀ ਖ਼ਬਰ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸਖਤ ਲੜਾਈ ਲੜਣ ਦੀ ਲੋੜ/ ਮੰਗਤ ਰਾਮ ਪਾਸਲਾ ਪੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।