ਨਕੋਦਰ, 17 ਮਈ (ਗੁਰਵਿੰਦਰ ਸਿੰਘ )- ਇਥੋਂ ਥੋੜੀ ਦੂਰ ਪਿੰਡ ਢੇਰੀਆਂ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ.ਐਮ.ਪੀ.ਆਈ) ਵਲੋਂ ਪਿੱਛਲੇ ਸਮੇਂ ਦੋਰਾਨ ਵਿਛੋੜਾ ਦੇ ਗਏ ਆਗੂਆਂ ਸਰਵਸਾਥੀ ਕਰਨੈਲ ਚੰਦ ਢੇਰੀਆਂ, ਕਰਤਾਰ ਚੰਦ ਸਿਆਣੀਵਾਲ, ਗੁਰਦਾਵਰ ਸਿੰਘ ਭੱਟੀ ਹੋਰਾਂ ਨੂੰ ਸ਼ਰਧਾਜਲੀਆਂ ਭੇਟ ਕਰਨ ਲਈ ਕਾਨਫਰੰਸ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ( ਆਰ. ਐਮ.ਪੀ.ਆਈ) ਦੇ ਕੁਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਹੋਰਾਂ ਨੇ ਕਿਹਾ ਕਿ ਵਿੱਛੜੇ ਸਾਥੀਆਂ ਨੂੰ ਸੱਚੀ ਸ਼ਰਧਾਜਲੀ ਇਹੀ ਹੋਵੇਗੀ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਦੀਆਂ ਕਾਰਪੋਰੇਟ ਘਰਾਣਿਆ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਅਜ ਦੇ ਸਮੇਂ ਚ ਡਟਕੇ ਲੜਾਈ ਲੜਣ ਦੀ ਅਹਿਮ ਲੋੜ ਹੈ | ਕਾਮਰੇਡ ਮੰਗਤ ਰਾਮ ਪਾਸਲਾ ਹੋਰਾਂ ਨੇ ਅੱਗੇ ਕਿਹਾ ਕਿ ਦੇਸ਼ ਅੰਦਰ ਵਧ ਰਹੀ ਮਹਿੰਗਾਈ ਨੇ ਗਰੀਬ ਤੇ ਆਮ ਲੋਕਾਂ ਦਾ ਕਚੂੰਮਰ ਕੱਢਕੇ ਰੱਖ ਦਿੱਤਾ ਹੈ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਤੇ ਦੇਸ਼ ਦੇ ਲੋਕਾਂ ਦਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੀਤੀਆਂ ਕਾਰਨ ਜੀਣਾ ਮੁਸ਼ਕਲ ਕੀਤਾ ਹੋਇਆ ਹੈ/ ਕਾਮਰੇਡ ਮੰਗਤ ਰਾਮ ਪਾਸਲਾ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਿਤੀ 18 ਮਈ 2026 ਤੋਂ ਮਹਿੰਗਾਈ ਦੇ ਖਿਲਾਫ ਦੇਸ਼ ਭਰ ਚ ਵਿਰੋਧ ਪ੍ਰਦਰਸ਼ਨ ਕੀਤੇ ਜਾਣ | ਇਸ ਮੌਕੇ ਤੇ ਆਪਣੇ ਮਰਹੂਮ ਆਗੂਆਂ ਨੂੰ ਸ਼ਰਧਾਜਲੀ ਭੇਟ ਕਰਦਿਆਂ ਪਾਰਟੀ ਦੇ ਪ੍ਰਮੁੱਖ ਆਗੂਆਂ ਸਾਥੀ ਦਰਸ਼ਨ ਨਾਹਰ ਤੇ ਮਨੋਹਰ ਸਿੰਘ ਗਿੱਲ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਝੂਠ ਦਾ ਪਲੰਦਾ ਸਾਬਤ ਹੋਈਆਂ ਹਨ | ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇ | ਸਾਥੀ ਨਾਹਰ ਤੇ ਗਿਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡਟਵਾਂ ਵਿਰੋਧ ਕਰਨ ਲਈ ਲੋਕ ਲਾਮਬੰਦੀ ਕੀਤੀ ਜਾਵੇ | ਇਸ ਮੌਕੇ ਸਾਥੀ ਰਾਮ ਸਿੰਘ ਕੈਮਵਾਲਾ, ਸਤਪਾਲ ਸਹੋਤਾ, ਸਰਬਜੀਤ ਢੇਰੀਆ, ਰਾਜੂ ਸਿਆਣੀਵਾਲ, ਬਖਸੀ ਪੰਡੋਰੀ, ਕਾਲਾ ਰਸੂਲਪੁਰ, ਬਲਦੇਵ ਸਿੰਘ ਉਗੀ, ਦੇਵ ਮੱਲੀਆ ਕਲਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ |