ਲੋਹੀਆਂ ਖਾਸ, 17 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੀਆਂ ਆਮ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ 13 ਵਾਰਡਾਂ ਤੋਂ ਆਪਣੀਆਂ ਨਾਮਜਦਗੀਆਂ ਭਰ ਦਿੱਤੀਆਂ ਹਨ ਅਤੇ ਉਨ੍ਹਾਂ ਦੇ ਪ੍ਰਚਾਰ ਲਈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਹਾਲ ਹੀ 'ਚ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋਏ ਸਮਾਜ ਸੇਵੀ ਇੰਦਰਜੀਤ ਬਬਲਾ ਗੁਪਤਾ ਦੇ ਘਰ ਤੋਂ ਚੋਣ ਪ੍ਰਚਾਰ ਆਰੰਭ ਕਰ ਦਿੱਤਾ ਹੈ | ਇਸ ਮੌਕੇ ਉਚੇਚੇ ਤੌਰ 'ਤੇ ਇਕੱਤਰ ਹੋਏ ਸਮੂਹ ਗੁਪਤਾ ਪਰਿਵਾਰਾਂ ਨੇ ਵਾਰਡ ਨੰ: 9 ਤੋਂ ਕਾਂਗਰਸ ਦੇ ਉਮੀਦਵਾਰ ਸਨੇਹ ਲਤਾ (ਪਤਨੀ ਸੁਭਾਸ਼ ਸੱਦੀ) ਨੂੰ ਜਿਤਾ ਕੇ ਕੌਂਸਲਰ ਬਣਾਉਣ ਦਾ ਵਿਸ਼ਵਾਸ਼ ਦੁਆਇਆ | ਇਸ ਮੌਕੇ ਕਾਂਗਰਸ ਦੇ ਉਮੀਦਵਾਰ ਵਾਰਡ ਨੰਬਰ 1 ਤੋਂ ਸ਼ੀਮਾ ਗੁੱਗ, ਵਾਰਡ ਨੰਬਰ 2 ਤੋਂ ਅਮਨਦੀਪ ਸਿੰਘ ਜੱਸਲ, ਵਾਰਡ ਨੰਬਰ 5 ਜਸਵਿੰਦਰ ਕੌਰ ਪਤਨੀ ਬਲਕਾਰ ਸਿੰਘ ਗਾਜੀਪੁਰ, ਵਾਰਡ ਨੰਬਰ 6 ਤੋਂ ਗੁਰਜੀਤ ਸਿੰਘ ਕੰਗ, ਵਾਰਡ ਨੰਬਰ 7 ਤੋਂ ਹਰਜਿੰਦਰ ਕੌਰ ਸੈਂਹਬੀ ਪਤਨੀ ਰਛਪਾਲ ਸਿੰਘ ਸੈਂਹਬੀ, ਵਾਰਡ ਨੰਬਰ 8 ਤੋਂ ਗੁਰਬੀਰ ਸਿੰਘ ਕੰਗ ਗਗਨ, ਵਾਰਡ ਨੰਬਰ 9 ਤੋਂ ਸਨੇਹ ਲਤਾ ਪਤਨੀ ਸੁਭਾਸ਼ ਸੱਦੀ, ਵਾਰਡ ਨੰਬਰ 10 ਤੋਂ ਸਤਨਾਮ ਸਿੰਘ ਸੱਤੀ ਪੁੱਤਰ ਚਰਨ ਦਾਸ, ਵਾਰਡ ਨੰਬਰ 11 ਤੋਂ ਕੁਲਵਿੰਦਰ ਸਿੰਘ ਕਿੰਦੀ, ਵਾਰਡ ਨੰਬਰ 12 ਤੋਂ ਪੂਜਾ ਪਤਨੀ ਪਰਵਿੰਦਰ ਸਿੰਘ (ਸੰਤੋਖ ਸਾਊਾਡ ਵਾਲੇ), ਵਾਰਡ ਨੰਬਰ 13 ਤੋਂ ਲਖਵਿੰਦਰ ਸਿੰਘ ਨੰਢਾ ਵੀ ਹਾਜਰ ਸਨ | ਇਸ ਮੌਕੇ ਸਾਬਕਾ ਪ੍ਰਧਾਨ ਜਗਜੀਤ ਸਿੰਘ, ਸਾ. ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਬਲਕਾਰ ਸਿੰਘ ਗਾਜੀਪੁਰ, ਇੰਦਰਜੀਤ ਬਬਲਾ, ਅਜੈ ਫੀਡਾ, ਸਰਜੀਵਨ ਗੁਪਤਾ, ਆੜਤੀਆ ਪ੍ਰਧਾਨ ਜੋਗਾ ਸਿੰਘ ਡੋਲ, ਮੋਨੂੰ ਸ਼ਾਹ, ਮਿੰਟੂ ਗੁਪਤਾ, ਰਾਹੁਲ ਗੁਪਤਾ, ਬਲਜਿੰਦਰ ਸਿੰਘ ਸਿੱਧੂ, ਸੁਰਿੰਦਰ ਪਾਲ ਸ਼ਿੰਦੀ ਅਤੇ ਹੋਰ ਵਰਕਰ ਵੀ ਹਾਜ਼ਰ ਸਨ |