ਲੋਹੀਆਂ ਖਾਸ, 17 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਭਾਰਤੀ ਲੋਕਤੰਤਰ ਦੀ ਇਹ ਵਿਲੱਖਣ ਖਾਸੀਅਤ ਹੈ ਕਿ 'ਚੋਣਾਂ ਦੇ ਮੌਸਮ' 'ਚ ਲੀਡਰ 'ਰੰਗ ਬਹੁਤ' ਬਦਲਦੇ ਹਨ | ਇਸੇ ਤਹਿਤ ਲੋਹੀਆਂ 'ਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਿਸੇ ਵੇਲੇ ਜਿਮਨੀ ਚੋਣ 'ਚ ਕਾਂਗਰਸ ਦੀ ਟਿਕਟ 'ਤੇ ਧੜੱਲੇ ਨਾਲ ਜਿੱਤ ਦਰਜ ਕਰਨ ਵਾਲੇ ਸਾਬਕਾ ਕੌਂਸਲਰ ਆਗੂ ਗੁਰਮੇਲ ਸਿੰਘ ਲੱਡਾ ਨੇ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ | ਸਾਬਕਾ ਕੌਂਸਲਰ ਆਗੂ ਗੁਰਮੇਲ ਸਿੰਘ ਲੱਡਾ ਨੂੰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਕਰਨ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਹਮੇਸ਼ਾਂ ਮਿਹਨਤੀ ਵਰਕਰਾਂ ਦੀ ਕਦਰ ਕਰਦਾ ਹੈ ਅਤੇ ਉਨ੍ਹਾਂ ਗੁਰਮੇਲ ਲੱਡਾ ਦੀ ਪਤਨੀ ਪੂਜਾ ਰਾਣੀ ਨੂੰ ਨਗਰ ਪੰਚਾਇਤ ਲੋਹੀਆਂ ਦੇ ਵਾਰਡ ਨੰ: 5 ਤੋਂ ਪਾਰਟੀ ਦਾ ਉਮੀਦਵਾਰ ਬਣਾ ਕੇ ਵਿਰੋਧੀਆਂ ਨੂੰ ਦੋਹਰਾ ਝਟਕਾ ਦਿੱਤਾ ਹੈ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਸਰਪੰਚ ਜਸਵੀਰ ਸਿੰਘ ਛਾਬੜਾ, ਜਥੇਦਾਰ ਗਿਆਨ ਸਿੰਘ ਜੱਕੋਪੁਰ, ਬਲਾਕ ਸੰਮਤੀ ਮੈਂਬਰ ਗੁਰਚਰਨ ਸਿੰਘ ਲਾਲੀ, ਨਿਰਵੈਰ ਸਿੰਘ ਰਾਣਾ, ਠੇਕੇਦਾਰ ਹਨੀ, ਯੂਥ ਆਗੂ ਵਿਸ਼ਾਲ ਸ਼ਰਮਾ ਅਤੇ ਹੋਰ ਪਵਵੰਤੇ ਵੀ ਹਾਜਰ ਸਨ |