ਮਹਿਤਪੁਰ, 17 ਮਈ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਵੱਖ-ਵੱਖ ਪਾਰਟੀਆਂ ਵਲੋਂ ਜਿਥੇ ਆਪਣੇ ਪੇਪਰ ਦਾਖਲ ਕਰਵਾਏ ਗਏ, ਉਥੇ ਹੀ ਭਾਰੀ ਗਿਣਤੀ 'ਚ ਸਮਰਥਕਾਂ ਸਮੇਤ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ਹੇਠ ਮਹਿਤਪੁਰ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੇ ਪੇਪਰ ਦਾਖਲ ਕਰਵਾਏ ਗਏ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਇਹ ਸੂਚੀ ਆਮ ਸਹਿਮਤੀ ਨਾਲ ਤਿਆਰ ਕਰਕੇ ਪਾਰਟੀ ਹਾਈਕਮਾਂਡ ਨੂੰ ਭੇਜੀ ਗਈ ਸੀ | ਜਿਸ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਅੱਜ ਜਨਤਕ ਕੀਤਾ ਗਿਆ | ਉਹਨਾਂ ਭਰੋਸਾ ਜਤਾਇਆ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਨਗਰ ਪੰਚਾਇਤ ਮਹਿਤਪੁਰ ਵਿੱਚ ਮੁੜ ਆਪਣਾ ਪ੍ਰਧਾਨ ਬਣਾਏਗੀ | ਉਨ੍ਹਾਂ ਸਰਕਾਰ ਤੇ ਨਿਸ਼ਾਨਾਂ ਸਾਧਦਿਆ ਕਿਹਾ ਕਿ ਸਦਾਤਾਰੀ ਤੇ ਅੱਜ ਦੀ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਨਗੇ | ਇਸ ਮੌਕੇ ਸਾਬਕਾ ਨਗਰ ਪੰਚਾਇਤ ਦੇ ਪ੍ਰਧਾਨ ਰਮੇਸ਼ ਮਹੇ, ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ, ਸੋਨੂੰ ਕੰਗ ਪੀ.ਏ, ਪਰਸ਼ੋਤਮ ਲਾਲ, ਰਾਜ ਕੁਮਾਰ ਜੱਗਾ ਕਮਲ ਕਿਸ਼ੋਰ, ਅਸ਼ਵਿੰਦਰ ਸਿੰਘ ਸ਼ੇਰੋਵਾਲੀਆ, ਬਲਵਿੰਦਰ ਸਿੰਘ, ਕਸ਼ਮੀਰੀ ਲਾਲ, ਹਰਪ੍ਰੀਤ ਸਿੰਘ ਪੀਤਾ, ਆਦਿ ਹਾਜ਼ਰ ਸਨ |