ਆਦਮਪੁਰ, 17 ਮਈ (ਰਮਨ ਦਵੇਸਰ)-ਆਦਮਪੁਰ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ 'ਚ ਆਪ ਪਾਰਟੀ ਨੂੰ ਉਸ ਵੇਲੇ ਬਲ ਮਿਲਿਆ ਜਦ ਕਾਂਗਰਸ ਅਤੇ ਬਾਜਪਾ ਦੇ ਕਈ ਲੀਡਰ ਅਤੇ ਉਨ੍ਹਾਂ ਦੇ ਕਈ ਸਾਥੀ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਆਪ 'ਚ ਸ਼ਾਮਿਲ ਹੋ ਗਏ | ਜਿਸ 'ਚ ਨਿਧੀ ਤਿਵਾੜੀ (ਜਰਨਲ ਸਕੱਤਰ ਪੰਜਾਬ ਮਹਿਲਾ ਕਾਂਗਰਸ), ਵਿਕਰਮ ਸਿੰਘ (ਸਾਬਕਾ ਜ਼ਿਲ੍ਹਾ ਉਪ ਪ੍ਰਧਾਨ ਕਾਂਗਰਸ), ਸੰਦੀਪ ਕਪੂਰ (ਸਾਬਕਾ ਉਪ ਪ੍ਰਧਾਨ ਬੀ ਜੇ ਪੀ) , ਜਸਕਰਨ ਸਿੰਘ, ਗੀਤਾ ਕਪੂਰ, ਸ਼ਾਲਨੀ ਕਪੂਰ, ਵਿੱਕੀ ਕਪੂਰ, ਨੀਲਮ , ਸਾਹਿਲ ਸਿੰਘ ਹਨ | ਇਸ ਮੌਕੇ ਉਨ੍ਹਾਂ ਦਾ ਆਪ 'ਚ ਸ਼ਾਮਿਲ ਕਰਦੇ ਹਏ ਅਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਹਲਕਾ ਇੰਚ. ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਹ ਲੋਕ ਆਪ ਪਾਰਟੀ ਦੀ ਲੋਕ ਭਲਾਈ ਦੀਆਂ ਨੀਤੀਆਂ ਨੂੰ ਵੋਖਦੇ ਹੋਏ ਸ਼ਾਮਿਲ ਹੋਏ ਹਨ ਅਤੇ ਪਾਰਟੀ 'ਚ ਇਨ੍ਹਾਂ ਨੂੰ ਬਣਦਾ ਮਾਨ ਦਿੱਤਾ ਜਾਵੇਗਾ | ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਇਸ ਵਾਰ ਨਗਰ ਕੌਂਸਲ ਚੋਣਾਂ 'ਚ ਆਪ 13 ਦੀਆਂ 13 ਸੀਟਾਂ ਜਿੱਤੇਗੀ ਅਤੇ ਸ਼ਹਿਰ ਦੇ ਵਿਕਾਸ 'ਚ ਤੇਜੀ ਲਿਆਵੇਗੀ ਕਿਉਂਕਿ ਪਿਛਲੀ ਕਾਂਗਰਸ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ | ਸ਼ਹਿਰ 'ਚ ਸਾਰੇ ਵਿਕਾਸ ਦੇ ਕੰਮ ਰੁਕੇ ਹਨ ਜਿਸ ਨੂੰ ਉਹ ਆਉਣ ਵਾਲੇ ਛੇ ਮਹੀਨਿਆਂ 'ਚ ਉਹ ਪੂਰਾ ਕਰਨਗੇ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਅਮਰੀਕ ਸਿੰਘ ਸਵੀਟੀ, ਸੰਜੀਵ ਜੋਗੀ ਗਾਂਧੀ, ਪਵਿੱਤਰ ਸਿੰਘ, ਵਿਕਰਮ ਬੱਧਣ, ਬਿੰਦਾ ਗਰੇਵਾਲ ਅਤੇ ਹੋਰ ਹਾਜ਼ਰ ਸਨ |