ਜਲੰਧਰ, 17 ਮਈ (ਪੱਤਰ ਪ੍ਰੇਰਕ)-ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆਫ ਸਪੋਰਟਸ ਜਲੰਧਰ ਦਾ ਬਾਰ੍ਹਵੀਂ ਦੇ ਵਿਦਿਆਰਥੀ ਸਰਿਆਂਸ਼ ਨੇ ਬਾਰਵੀਂ ਜਮਾਤ ਵਿੱਚ 85 ਫੀਸਦੀ ਅੰਕ ਲੈ ਕੇ ਸਕੂਲ 'ਚੋਂ ਅੱਵਲ ਰਿਹਾ ਹੈ | ਦੱਸਣਯੋਗ ਹੈ ਕਿ ਆਰਟਸ ਗਰੁੱਪ ਦਾ ਵਿਦਿਆਰਥੀ ਸਰਿਆਂਸ਼ ਰਾਸ਼ਟਰੀ ਪੱਧਰ ਦੇ ਬਾਕਸਿੰਗ ਦੇ ਖਿਡਾਰੀ ਵੀ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਜੇ ਕੁਮਾਰ ਬਾਹਰੀ ਦਾ ਕਹਿਣਾ ਹੈ ਕਿ ਸਾਨੂੰ ਮਾਣ ਹੈ ਕਿ ਸਾਡੇ ਬੱਚੇ ਜਿੱਥੇ ਖੇਡਾਂ ਵਿੱਚ ਪ੍ਰਾਪਤੀਆਂ ਕਰ ਰਹੇ ਹਨ ਉਸਦੇ ਨਾਲ ਨਾਲ ਹੀ ਪੜ੍ਹਾਈ ਵਿੱਚ ਵੀ ਮੱਲਾਂ ਮਾਰ ਰਹੇ ਹਨ | ਉਹਨਾਂ ਸਰਿਆਂਸ਼ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਸਰਿਆਂਸ਼ ਦੇ ਪਿਤਾ ਅਰਿਹੰਤ ਕੁਮਾਰ ਬਾਕਸਿੰਗ ਦੇ ਕੋਚ ਹਨ | ਇਸ ਮੌਕੇ ਸ਼ਰਿਆਂਸ਼ ਦਾ ਕਹਿਣਾ ਹੈ ਕਿ ਅਜੇ ਤਾਂ ਇਹ ਮੰਜ਼ਿਲ ਵੱਲ ਵਧਣ ਦਾ ਪਹਿਲਾ ਕਦਮ ਹੈ, ਉਸ ਨੇ ਕਿਹਾ ਕਿ ਜਿੱਥੇ ਖੇਡਾਂ ਸਾਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ ਉੱਥੇ ਨਾਲ ਹੀ ਮਿਹਨਤਕਸ਼ ਵੀ ਬਣਾਉਂਦੀਆਂ ਹਨ | ਉਸਨੇ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਪਿਤਾ ਅਤੇ ਕੋਚ ਅਰਿਹੰਤ ਕੁਮਾਰ ਨੂੰ ਦਿੰਦਿਆਂ ਕਿਹਾ ਕਿ ਮਾਤਾ-ਪਿਤਾ ਦੀਆਂ ਦੁਆਵਾਂ ਅਤੇ ਮਿਹਨਤ ਸਦਕਾ ਹੀ ਮੈਂ ਇਸ ਮੰਜ਼ਿਲ 'ਤੇ ਪਹੁੰਚ ਸਕਿਆ ਹਾਂ |