ਨਕੋਦਰ, 17 ਮਈ (ਗੁਰਵਿੰਦਰ ਸਿੰਘ)-ਸੀ.ਬੀ.ਐੱਸ.ਈ ਬੋਰਡ ਦੁਆਰਾ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਸਟੇਟ ਪਬਲਿਕ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਸਕੂਲ ਦੀ ਕਾਮਰਸ ਦੀ ਵਿਦਿਆਰਥਣ ਏੰਜਲ ਅਰੋੜਾ ਨੇ 97.2%, ਗੁਰਲੀਨ ਕੌਰ ਨੇ 96.8%, ਸੁਖਮੀਨ ਕੌਰ ਨੇ 96.8%, ਖੁਸ਼ੀ ਵਧਵਾ ਨੇ 96.6%, ਮਾਨਿਆ ਛਾਬੜਾ ਨੇ 96.4% ਅਵਨੀਸ਼ ਕੌਰ ਨੇ 96.4%, ਸਾਨਿਆ ਨੇ 95.4%, ਦਿਵਆਂਸ਼ ਸ਼ਰਮਾ ਨੇ 94%, ਅੰਸ਼ ਐਰੀ ਨੇ 93.6%, ਹਰਗੁਨਮੀਤ ਕੌਰ ਨੇ 93.6%, ਤਰਨਜੋਤ ਸਿੰਘ ਨੇ 93.6%, ਸੁਪ੍ਰੀਤ ਕੌਰ ਨੇ 92.2%, ਗੁਰਾਂਸ਼ਪ੍ਰੀਤ ਸਿੰਘ ਨੇ 91.4%, ਰੂਹਾਨੀ ਅਰੋੜਾ ਨੇ 90.6%, ਅਕਸ਼ਿਤ ਐਰੀ, ਅਮਨਪ੍ਰੀਤ ਕੌਰ, ਦੀਕਸ਼ਾ ਅਤੇ ਗੌਰਾਂਸ਼ ਚੋਪੜਾ ਨੇ 90.4% ਅੰਕ ਪ੍ਰਾਪਤ ਕਰਕੇ ਆਪਣਾ, ਆਪਣੇ ਮਾਤਾ -ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ | ਏੰਜਲ ਅਰੋੜਾ ਨੇ ਅਕਾਊਾਟੈਂਸੀ, ਬਿਜਨਸ ਸਟਡੀਜ਼ ਅਤੇ ਇਕਨੋਮਿਕਸ ਵਿੱਚ 99 ਅੰਕ, ਸੁਖਮੀਨ ਕੌਰ ਨੇ ਬੈਂਕਿੰਗ ਵਿੱਚ 98 ਅੰਕ, ਖੁਸ਼ੀ ਵਧਵਾ ਨੇ ਬਿਜ਼ਨਸ ਸਟੱਡੀਜ਼ ਵਿੱਚ 99 ਅੰਕ, ਮਾਨਿਆ ਛਾਬੜਾ ਨੇ ਅਕਾਊਾਟੈਂਸੀ ਵਿੱਚ 99 ਅੰਕ, ਅਵਨੀਸ਼ ਕੌਰ ਨੇ ਇੰਗਲਿਸ਼ ਵਿੱਚ 98 ਅੰਕ, ਸਾਨਿਆ ਨੇ ਬਿਜ਼ਨਸ ਸਟਡੀਜ ਵਿੱਚ 99 ਅੰਕ, ਦਿਵਿਆਂਸ਼ ਸ਼ਰਮਾ ਨੇ ਸਾਈਕੋਲੋਜੀ ਵਿੱਚ 100 ਅੰਕ ਅਤੇ ਬਾਇਓਲੋਜੀ ਵਿੱਚ 95 ਅੰਕ, ਤਰਨਜੋਤ ਸਿੰਘ ਨੇ ਕਮਿਸਟਰੀ ਵਿੱਚ 98 ਅੰਕ, ਗੁਰਾਂਸ਼ਪ੍ਰੀਤ ਸਿੰਘ ਨੇ ਫਿਜਿਕਸ ਵਿੱਚ 92 ਅੰਕ, ਅਮਨਪ੍ਰੀਤ ਕੌਰ ਅਤੇ ਇਸ਼ਮੀਤ ਕੌਰ ਗਿੱਲ ਨੇ ਇੰਗਲਿਸ਼ ਵਿੱਚ 98 ਅੰਕ, ਭਵਿਆ ਜੈਨ ਨੇ ਫਿਜ਼ੀਕਲ ਐਜੂਕੇਸ਼ਨ ਵਿੱਚ 98 ਅੰਕ, ਯਸ਼ ਸੋਹਲ ਨੇ ਆਈਪੀ ਵਿੱਚ 95 ਅੰਕ, ਰਮਣੀਤ ਕੌਰ ਅਤੇ ਸੁਖਨੂਰ ਕੌਰ ਨੇ ਪੰਜਾਬੀ ਵਿੱਚ 99 ਅੰਕ ਪ੍ਰਾਪਤ ਕਰਕੇ ਉੱਤਮ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਡਾ.ਨਰੋਤਮ ਸਿੰਘ, ਉਪ-ਪ੍ਰਧਾਨ ਡਾ.ਗਗਨਦੀਪ ਕੌਰ, ਮੈਨੇਜਿੰਗ ਡਾਇਰੈਕਟਰ ਸਰਦਾਰ ਅਨਮੋਲ ਸਿੰਘ, ਡਾਇਰੈਕਟਰ ਡਾਕਟਰ ਰਿਤੂ ਭਨੋਟ, ਪਿ੍ੰਸੀਪਲ ਡਾ. ਸੋਨੀਆ ਸਚਦੇਵਾ, ਵਾਈਸ ਪਿ੍ੰਸੀਪਲ ਰੋਹਿਤ ਠਾਕੁਰ ਅਤੇ ਸਾਰੇ ਅਧਿਆਪਕਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਇਸ ਸਫ਼ਲਤਾ 'ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ਼ ਇਸੇ ਤਰ੍ਹਾਂ ਸਫ਼ਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ |