15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਜ ਗੀਤਕਾਰ ਚੰਨ ਗੁਰਾਇਆ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/>

ਅਜੀਤ ਡੈਸਕ 18-05-2026
ਗੁਰਾਇਆ, 17 ਮਈ (ਬਲਵਿੰਦਰ ਸਿੰਘ)-ਰਾਜ ਗੀਤਕਾਰ ਚੰਨ ਗੁਰਾਇਆ ਵਾਲਾ ਉਰਫ਼ ਭੁੱਲਾ ਰਾਮ ਚੰਨ ਨੂੰ ਸ਼ਰਧਾਂਜਲੀਆਂ ਅਰਪਿਤ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਪੰਜਾਬੀ ਮਾਂ ਬੋਲੀ ਅਤੇ ਸਮਾਜ ਨੂੰ ਦੇਣ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਪਾਏ ਗਏ ਵੱਡੇ ਯੋਗਦਾਨ ਦੀ ਸ਼ਲਾਘਾ ਜਿੰਨੀ ਕੀਤੀ ਜਾਵੇ ਥੋੜੀ ਹੈ | ਇਸ ਤੋਂ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਇਸ ਮੌਕੇ ਬੋਲਦੇ ਹੋਏ ਦੀਪਕ ਬਾਲੀ ਸਲਾਹਕਾਰ ਪੰਜਾਬ ਕਲਚਰ ਅਤੇ ਟੂਰਿਜ਼ਮ ਪ੍ਰਮੋਸ਼ਨ ਬੋਰਡ ਪੰਜਾਬ ਸਰਕਾਰ ਨੇ ਕਿਹਾ ਕਿ ਉਨ੍ਹਾਂ ਦੀ ਯਾਦ ਵਿਚ ਆਧੁਨਿਕ ਤਕਨੀਕੀ ਲਾਇਬ੍ਰੇਰੀ ਦੀ ਸਥਾਪਨਾ ਪੰਜਾਬ ਸਰਕਾਰ ਵਲੋਂ ਕੀਤੀ ਜਾਵੇਗੀ | ਵਿਕਰਮਜੀਤ ਸਿੰਘ ਵਿਧਾਇਕ ਹਲਕਾ ਫਿਲੌਰ,ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ,ਅਵਿਨਾਸ਼ ਚੰਦਰ ਕਲੇਰ ਸਾਬਕਾ ਵਿਧਾਇਕ, ਸੰਤ ਕੁਲਵੰਤ ਰਾਮ , ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ, ਸਰਵਣ ਸਿੰਘ ਫਿਲੌਰ, ਸੰਤ ਰਾਮ ਸੇਵਕ, ਰੂਪ ਲਾਲ ਮਹੇਂ, ਮਦਨ ਜਲੰਧਰੀ, ਮਾਸਟਰ ਸੋਮ ਰਾਜ, ਸੋਮ ਪ੍ਰਕਾਸ਼ ਸਾਬਕਾ ਕੇਂਦਰੀ ਮੰਤਰੀ, ਮੈਡਮ ਸੰਤੋਸ਼ ਕੁਮਾਰੀ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ | ਇਸ ਮੌਕੇ ਹਰਜਿੰਦਰ ਸਿੰਘ ਲੱਲੀਆ, ਐੱਸ.ਐਲ. ਵਿਰਦੀ, ਮੋਹਨ ਲਾਲ ਬੰਗਾ, ਮਨੋਹਰ ਧਾਰੀਵਾਲ,ਪ੍ਰੇਮ ਕੁਮਾਰ ਪਿ੍ੰਸੀਪਲ, ਸੁਦੇਸ਼ ਕੁਮਾਰ ਬਿੱਲਾ, ਕੁਲਵਿੰਦਰ ਸਿੰਘ ਸੰਧੂ, ਸੰਤ ਸਤਵਿੰਦਰਜੀਤ ਹੀਰਾ, ਡਾ. ਰਜਿੰਦਰ ਥਿੰਦ, ਦਰਸ਼ਨ ਲਾਲ ਜੇਠੂਮਜਾਰਾ, ਸੁਖਦੇਵ ਨਿਰਮੋਹੀ, ਸੰਤ ਆਤਮਾ ਦਾਸ,ਮਹਿੰਦਰ ਸੰਧੂ ਮਹੇੜੂ,ਸ਼ਾਮ ਸਰਗੂੰਦੀ, ਅਮਰੀਕ ਮਦਹੋਸ਼, ਦਾਰਾ ਸਿੰਘ ਬੋਪਾਰਾਏ, ਹੈਪੀ ਮਾਹੀ, ਤਰਸੇਮ ਲਾਲ, ਸੋਹਣ ਸਿੰਘ ਭਿੰਡਰ,ਸੁਖਜੀਵਨ ਸਿੰਘ ਸਫਰੀ, ਧਰਮਪਾਲ ਬੰਗਾ,ਅਮਰੀਕ ਸਿੰਘ ਜੌਹਲ, ਕਮਲਦੀਪ ਸਿੰਘ ਬਿੱਟੂ, ਹਰਮੇਸ਼ ਲਾਲ ਚੌਹਾਨ,ਰੌਸ਼ਨ ਲਾਲ ਰੋਸੀ, ਯੁੱਧਵੀਰ ਮਾਣਕ, ਅਸ਼ਵਨੀ ਕੁਮਾਰ ਐਡਵੋਕੇਟ, ਅੰਮਿ੍ਤ ਭੌਂਸਲੇ,ਗੁਰਮੁਖ ਲੁਹਾਰ, ਰਕੇਸ਼ ਦੁੱਗਲ, ਜਮੀਲ ਅਖ਼ਤਰ,ਸੰਜੀਵ ਹੀਰ, ਬੂਟਾ ਮੁਹੰਮਦ,ਪ੍ਰਦੀਪ ਦੁੱਗਲ,ਸੁਰਿੰਦਰ ਕਾਲੀਆ,ਸੋਹਣ ਲਾਲ ਢੰਡਾ,ਧਰਮਪਾਲ ਧੰਮਾ ਅਤੇ ਹੋਰ ਹਾਜ਼ਰ ਸਨ | ਇਸ ਮੌਕੇ ਵੱਡੀ ਗਿਣਤੀ ਵਿਚ ਗੀਤਕਾਰ, ਗਾਇਕ ਅਤੇ ਹੋਰ ਕਲਾਕਾਰਾਂ ਤੋਂ ਇਲਾਵਾ ਚੰਨ ਗੁਰਾਇਆ ਵਾਲਾ ਨੂੰ ਚਾਹੁਣ ਵਾਲੇ ਪੰਜਾਬ ਭਰ ਵਿਚੋਂ ਪੁੱਜੇ ਹੋਏ ਸਨ |

ਪਿਛਲੀ ਖ਼ਬਰ ਸਟੇਟ ਪਬਲਿਕ ਸਕੂਲ ਨਕੋਦਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸੌ ਫ਼ੀਸਦੀ <br/> ਅਗਲੀ ਖ਼ਬਰ ਉੱਘੇ ਕਾਂਗਰਸੀ ਆਗੂ ਗੁਰਦੀਪ ਸਿੰਘ ਸੰਘਵਾਲ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।