15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਉੱਘੇ ਕਾਂਗਰਸੀ ਆਗੂ ਗੁਰਦੀਪ ਸਿੰਘ ਸੰਘਵਾਲ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

ਉੱਘੇ ਕਾਂਗਰਸੀ ਆਗੂ ਸਵ. ਗੁਰਦੀਪ ਸਿੰਘ ਸੰਘਵਾਲ ਦੇ ਅੰਤਿਮ ਸੰਸਕਾਰ ਮੌਕੇ ਅਰਦਾਸ ਸਮੇਂ ਤਰਲੋਕ ਸਿੰਘ ਕੈਨੇਡਾ, ਦਾਤਾਰ ਸਿੰਘ ਕੈਨੇਡਾ, ਡਾ. ਗੁਰਵੀਰ ਸਿੰਘ ਗਿੱਲ, ਮਲਕੀਤ ਸਿੰਘ ਦੌਲਤਪੁਰ ਤੇ ਹੋਰ | ਸਵਰਗੀ ਗੁਰਦੀਪ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰਾਂ - ਹੁਸਨ ਲਾਲ <br/> 18-05-2026
ਕਿਸ਼ਨਗੜ੍ਹ, 17 ਮਈ (ਹੁਸਨ ਲਾਲ)-ਉੱਘੇ ਕਾਂਗਰਸੀ ਆਗੂ, ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ ਸੰਘਵਾਲ ਜਿਨ੍ਹਾਂ ਦਾ ਪਿਛਲੇ ਦਿਨੀ ਇੱਕ ਸੰਖੇਪ ਬਿਮਾਰੀ ਦੌਰਾਨ ਸੁਰਗਵਾਸ ਹੋ ਗਿਆ ਸੀ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ | ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਸੰਘਵਾਲ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਰਸਮ ਉਨ੍ਹਾਂ ਦੇ ਵੱਡੇ ਸਪੁੱਤਰ ਐਨਆਰਆਈ ਤਰਲੋਕ ਸਿੰਘ ਕੈਨੇਡਾ, ਛੋਟੇ ਪੁੱਤਰ ਦਾਤਾਰ ਸਿੰਘ ਕੈਨੇਡਾ, ਡਾ. ਗੁਰਬੀਰ ਸਿੰਘ ਗਿੱਲ ਤੇ ਗੁਰਜੀਤ ਸਿੰਘ ਯੂਐਸਏ ਨੇ ਸਾਂਝੇ ਤੌਰ ਤੇ ਨਿਭਾਈ | ਉਹਨਾਂ ਦੀ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਉਨਾਂ ਦੀ ਮਿ੍ਤਕ ਦੇਹ ਤੇ ਤਿਰੰਗਾ ਅਤੇ ਫੁੱਲ ਮਲਾਵਾਂ ਭੇਟ ਕੀਤੀਆਂ ਗਈਆਂ | ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਕੇ.ਡੀ ਭੰਡਾਰੀ, ਸਾਬਕਾ ਕੈਬਨਿਟ ਮੰਤਰੀ ਮਹਿੰਦਰ ਸਿੰਘ ਕੇਪੀ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਹਲਕਾ ਕਰਤਾਰਪੁਰ ਦੇ ਕਾਂਗਰਸ ਇੰਚਾਰਜ ਸੇਵਾ ਮੁਕਤ ਐਸਐਸਪੀ ਰਜਿੰਦਰ ਸਿੰਘ, ਸਾਬਕਾ ਚੇਅਰਮੈਨ ਰਜਿੰਦਰਪਾਲ ਸਿੰਘ ਰਾਣਾ ਰੰਧਾਵਾ,ਅਕਾਲੀ ਆਗੂ ਹਰਿੰਦਰ ਸਿੰਘ ਢੀਂਡਸਾ, ਸਿੱਖ ਵਿਦਵਾਨ ਤੇ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ, ਐਡਵੋਕੇਟ ਰਜਿੰਦਰ ਸਿੰਘ ਮੰਡ, ਗੋਰਾ ਗਿੱਲ, ਡਾ. ਜਸਬੀਰ ਕੌਰ ਗਿੱਲ, ਡਾ. ਗੁਰਬੀਰ ਸਿੰਘ ਗਿੱਲ, ਸਰਦਾਰ ਮੇਜਰ ਸਿੰਘ, ਜਸਕਰਨ ਸਿੰਘ ਕੈਨੇਡਾ, ਸਾਬਕਾ ਸਰਪੰਚ ਮਲਕੀਤ ਸਿੰਘ ਦੌਲਤਪੁਰ, ਨੰਬਰਦਾਰ ਜ਼ੋਰਾਵਰ ਸਿੰਘ, ਜਸਕਰਨ ਸਿੰਘ ਸ਼ਾਲੂ, ਡਾ. ਪ੍ਰਗਟ ਸਿੰਘ, ਮਨਿੰਦਰ ਸਿੰਘ ਮੁੱਪੀ, ਸੁੱਖਾ ਨਿਊਜੀਲੈਂਡ, ਹਰਮਨਦੀਪ ਸਿੰਘ ਕਿੰਮੀ, ਨੰਬਰਦਾਰ ਇੰਦਰਜੀਤ ਸਿੰਘ ਬਿੱਲੂ, ਇਕਬਾਲ ਸਿੰਘ ਖਾਲਸਾ, ਨਾਨਕ ਸਿੰਘ ਕਨੇਡਾ, ਸਤਨਾਮ ਸਿੰਘ ਆਸਟਰੇਲੀਆ, ਪਹਿਲਵਾਨ ਹਰਭਜਨ ਸਿੰਘ, ਸੁਖਜਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਬਲਵੀਰ ਸਿੰਘ, ਉਂਕਾਰ ਸਿੰਘ ਦੌਲਤਪੁਰ, ਰਾਜੇਸ਼ ਕੁਮਾਰ ਸਰਮਸਤਪੁਰ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਬੱਲਾਂ, ਗੁਰਬਖਸ਼ ਸਿੰਘ ਨੌਗੱਜਾ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਕਿੰਦਾ ਮੰਡ, ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਮੁਕੱਦਰ ਲਾਲ ਅਲਾਵਲ ਪੁਰ, ਮਨਦੀਪ ਸਿੰਘ ਮੰਨਾ ਤਲਵੰਡੀ, ਸਾਧੂ ਸਿੰਘ ਕੰਗ, ਇੰਸ. ਸੁਖਜੀਤ ਸਿੰਘ ਬੈਂਸ, ਏਐੱਸਆਈ ਬਲਵੀਰ ਸਿੰਘ ਬੁੱਟਰ, ਸੇਵਾ ਮੁਕਤ ਇੰਸ. ਅੰਗਰੇਜ਼ ਸਿੰਘ, ਸੇਵਾ ਮੁਕਤ ਡੀਐਸਪੀ ਸੁਰਿੰਦਰ ਪਾਲ ਧੋਗੜੀ, ਸਰਪੰਚ ਹਰਜਿੰਦਰ ਸਿੰਘ ਧੋਗੜੀ, ਭਾਜਪਾ ਆਗੂ ਰਾਜੀਵ ਪਾਂਜਾ, ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ, ਮਨੀ ਬਿਰਲਾ, ਦਵਿੰਦਰ ਸਿੰਘ ਮਿੰਟਾ, ਨਿਰਮਲ ਸਿੰਘ ਕਾਲਾ ਬੱਕਰਾ, ਬਲਵੀਰ ਸਿੰਘ ਸਾਭਾ, ਬਲਵੀਰ ਸਿੰਘ ਸਿੰਘਾਪੁਰੀਆ, ਸੁਖਜਿੰਦਰ ਸਿੰਘ ਮੰਡ, ਰਾਜਪਾਲ ਸਿੰਘ ਚਕਰਾਲਾ, ਮਲਕੀਤ ਸਿੰਘ ਲਾਲੀ ਨਿਜ਼ਾਮਦੀਨਪੁਰ, ਸੁਰਿੰਦਰ ਸਿੰਘ ਸ਼ਿੰਦਾ ਚਕਰਾਲਾ, ਨੰਬਰਦਾਰ ਰਸਪਾਲ ਸਿੰਘ ਫੁੱਲ, ਸਰਪੰਚ ਗੁਰਬਖਸ਼ ਸਿੰਘ ਸਵਾਮੀ, ਸਾਬਕਾ ਸਰਪੰਚ ਭਾਗ ਰਾਮ ਸੰਘਵਾਲ, ਡਾ. ਦੇਵ ਰਾਜ ਵਿਜੇ ਕੁਮਾਰ ਪਠਾਨਕੋਟ ਆਦਿ ਵਿਸ਼ੇਸ਼ ਤੌਰ 'ਤੇ ਪਹੁੰਚੇ |

ਪਿਛਲੀ ਖ਼ਬਰ ਰਾਜ ਗੀਤਕਾਰ ਚੰਨ ਗੁਰਾਇਆ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ <br/> ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।