15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 18-05-2026
ਭੋਗਪੁਰ, 17 ਮਈ (ਕਮਲਜੀਤ ਸਿੰਘ ਡੱਲੀ)-ਸੀ.ਬੀ.ਐੱਸ.ਈ. ਬੋਰਡ ਵੱਲੋਂ ਲਈ ਗਈ ਬਾਰਵੀਂ ਕਲਾਸ ਦੀ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜਿਸ ਵਿੱਚ ਇਲਾਕੇ ਦੀ ਸ਼ਾਨ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ ਨਤੀਜਾ ਹਮੇਸ਼ਾ ਦੀ ਤਰ੍ਹਾਂ ਇਸ ਬਾਰੇ ਵੀ ਬੇਹਦ ਸ਼ਾਨਦਾਰ ਰਿਹਾ | ਸਵੇਰ ਦੀ ਸਭਾ ਵਿੱਚ ਸਕੂਲ ਮੁਖੀ ਬਿਕਰਮ ਸਿੰਘ ਸੈਣੀ ਨੇ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰਦੇ ਹੋਏ ਬੜੇ ਹੀ ਮਾਣ ਨਾਲ ਦੱਸਿਆ ਕਿ ਇਸ ਸਾਲ 12ਵੀਂ ਜਮਾਤ ਵਿੱਚ 94 ਵਿਦਿਆਰਥੀਆਂ ਨੇ ਵੱਖ-ਵੱਖ ਸਟਰੀਮਸ ਵਿੱਚ ਪ੍ਰੀਖਿਆ ਦਿੱਤੀ ਤੇ ਸਕੂਲ ਦਾ ਨਤੀਜਾ 100 ਫੀਸਦੀ ਰਿਹਾ ਤੇ ਇਹ ਵੀ ਦੱਸਿਆ ਕਿ 87 ਵਿਦਿਆਰਥੀਆਂ ਨੇ ਪਹਿਲੀ ਪੁਜ਼ੀਸ਼ਨਾਂ ਵਿੱਚ ਤੇ 7 ਵਿਦਿਆਰਥੀਆਂ ਨੇ ਦੂਜੀ ਪੁਜ਼ੀਸ਼ਨ ਵਿੱਚ ਪ੍ਰੀਖਿਆ ਪਾਸ ਕੀਤੀ | ਆਰਟਸ ਸਟਰੀਮ ਵਿੱਚ ਪਹਿਲੇ ਸਥਾਨ 'ਤੇ ਰਹਿਣ ਵਾਲੀ ਸਿਮਰਨਪ੍ਰੀਤ ਕੌਰ ਨੇ 95.2 ਫ਼ੀਸਦੀ ਅੰਕ, ਦੂਜੇ ਸਥਾਨ ਤੇ ਰਹਿਣ ਵਾਲੀ ਅਮਨਜੋਤ ਕੌਰ ਨੇ 91.8 ਫ਼ੀਸਦੀ ਅੰਕ ਤੇ ਤੀਜੇ ਸਥਾਨ ਤੇ ਰਹਿਣ ਵਾਲੀ ਰਵਨੀਤ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਕਮਰਸ ਸਟਰੀਮ ਵਿੱਚ ਪਹਿਲਾ ਸਥਾਨ ਅਮੁੱਲ ਪ੍ਰਤਾਪ ਸਿੰਘ 94.6 ਫੀਸਦੀ, ਦੂਜਾ ਸਥਾਨ ਕਿਰਨਪ੍ਰੀਤ 92 ਫੀਸਦੀ ਤੇ ਤੀਜਾ ਸਥਾਨ ਅੰਮਿ੍ਤ ਕੌਰ 88 ਫੀਸਦੀ ਨੇ ਪ੍ਰਾਪਤ ਕੀਤਾ | ਇਸੇ ਤਰ੍ਹਾਂ ਨਾਨ ਮੈਡੀਕਲ ਵਿੱਚ ਪਹਿਲਾ ਸਥਾਨ ਮਨਮੀਤ ਕੌਰ 89.4 ਫੀਸਦੀ, ਦੂਜਾ ਸਥਾਨ ਅਮਨਪ੍ਰੀਤ ਕੌਰ ਹੋਣਾਂ ਨੂੰ ਇਹ ਫੀਸਦੀ ਤੇ ਤੀਜਾ ਹਰਲੀਨ ਕੌਰ 88 ਫੀਸਦੀ ਨੇ ਪ੍ਰਾਪਤ ਕੀਤਾ | ਬੜੇ ਹੀ ਮਾਣ ਨਾਲ ਪਿ੍ੰਸੀਪਲ ਸਾਹਿਬ ਨੇ ਇਹਨਾਂ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਾਰੇ ਹੀ ਸਟਾਫ ਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ | ਉਹਨਾਂ ਦੱਸਿਆ ਕਿ ਪੰਜਾਬੀ ਵਿਸ਼ੇ ਵਿੱਚ 17 ਵਿਦਿਆਰਥੀਆਂ ਨੇ ਵਨ ਗ੍ਰੇਡ ਫਿਜ਼ੀਕਲ ਐਜੂਕੇਸ਼ਨ ਵਿੱਚ 16, ਇੰਗਲਿਸ਼ ਵਿੱਚ 5, ਪੋਲ ਸਾਇੰਸ ਵਿੱਚ 2, ਇਕਨੋਮਿਕਸ ਵਿੱਚ 4, ਬਿਜਨਸ ਸਟਡੀ ਵਿੱਚ 4, ਅਕਾਊਾਟਸ ਵਿੱਚ 3, ਮਿਊਜ਼ਿਕ ਵਿੱਚ 1, ਫਿਜਿਕਸ ਵਿੱਚ 1, ਕੈਮਿਸਟਰੀ ਵਿੱਚ 2 ਤੇ ਮੈਥ ਵਿੱਚ 2 ਵਿਦਿਆਰਥੀਆਂ ਨੇ ਏ ਵਨ ਗ੍ਰੇਡ ਲੈ ਕੇ ਸਕੂਲ ਦਾ ਨਾਂ ਇਲਾਕੇ ਵਿੱਚ ਰੌਸ਼ਨ ਕੀਤਾ ਤੇ ਮਾਣ ਵਧਾਇਆ ਹੈ |

ਪਿਛਲੀ ਖ਼ਬਰ ਉੱਘੇ ਕਾਂਗਰਸੀ ਆਗੂ ਗੁਰਦੀਪ ਸਿੰਘ ਸੰਘਵਾਲ ਨੂੰ ਸੈਂਕੜੇ ਸੇਜਲ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਸੋਨੂੰ ਕੰਗ ਦੀ ਪ੍ਰੇਰਨਾ ਸਦਕਾ ਸਮਾਜ ਸੇਵੀਆਂ ਨੇ ਮੁਹੱਲਾ ਢੇਰੀਆਂ 'ਚ ਸਬਮਰਸੀਬਲ ਮੋਟਰ ਲਗਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।