15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮਹਿਤਪੁਰ ਸਰਕਲ ਦੇ ਸਾਰੇ ਮੈਡੀਕਲ ਸਟੋਰ 20 ਮਈ ਨੂੰ ਖੁੱਲ੍ਹੇ ਰਹਿਣਗੇ-ਪ੍ਰਧਾਨ ਜਗਦੀਸ਼ ਕਵਾਤਰਾ

ਅਜੀਤ ਡੈਸਕ 18-05-2026
ਮਹਿਤਪੁਰ, 17 ਮਈ (ਲਖਵਿੰਦਰ ਸਿੰਘ)-ਸੋਸ਼ਲ ਮੀਡੀਆ ਜਾ ਹੋਰ ਸਰੋਤਾਂ ਰਾਹੀਂ ਕੁਝ ਲੋਕਾਂ ਵਲੋਂ ਐਲਾਨ ਕੀਤਾ ਗਿਆ, 20 ਮਈ ਨੂੰ ਪੰਜਾਬ ਭਰ ਦੇ ਕੈਮਿਸਟ ਆਪਣੇ ਮੈਡੀਕਲ ਸਟੋਰ ਬੰਦ ਰੱਖਣਗੇ, ਜਿਸ ਦਾ ਸਿੱਧਾ ਅਰਥ ਆਨਲਾਈਨ ਸਿਸਟਮ ਨੂੰ ਬੜਾਵਾ ਦੇਣਾ ਹੈ | ਮੈਡੀਕਲ ਸਟੋਰ ਬੰਦ ਰੱਖਣ ਨਾਲ ਪੰਜਾਬ ਭਰ ਦੇ ਲੱਖਾਂ ਮਰੀਜ਼ ਪ੍ਰੇਸ਼ਾਨ ਹੋਣਗੇ,ਜੋ ਕਈ ਉਹਨਾਂ ਲੋਕਾਂ ਦੀ ਸੋਚੀ ਸਮਝੀ ਚਾਲੂ ਹੈ | ਕੁਝ ਲੋਕ ਵੱਡੀਆ ਕੰਪਨੀਆ ਨਾਲ ਮਿਲੀਭੁਗਤ ਕਰਕੇ,ਕੈਮਿਸਟ ਭਾਈਚਾਰੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੋਹਰਾ ਬਣਾ ਕੇ ਆਪਣੀ ਲੀਡਰੀ ਚਮਕਾ ਰਹੇਂ ਹਨ |ਜੇ ਕੈਮਿਸਟ ਭਾਈਚਾਰਾ 20 ਮਈ ਨੂੰ ਆਪਣੇ ਮੈਡੀਕਲ ਸਟੋਰ ਬੰਦ ਰਖਦੇ ਹਨ ਤਾਂ ਐਮਰਜੈਂਸੀ ਉਪਭੋਗਤਾ ਆਨਲਾਈਨ ਦਵਾਈ, ਮੰਗਵਾਉਣ ਲਈ ਮਜ਼ਬੂਰ ਹੋਵੇਗਾ | ਆਨਲਾਈਨ ਕੰਪਨੀਆ ਨੂੰ ਲਾਭ ਪੁੱਜੇਗਾ,ਜੋ ਕਿ ਉਹਨਾਂ ਦਾ ਮੁੱਖ ਏਜੰਡਾ ਹੈ ਅਤੇ ਉਹ ਆਪਣੀ ਲੁੱਕਵੀਂ ਚਾਲ ਵਿੱਚ ਕਾਮਯਾਬ ਹੋ ਜਾਣਗੇ | ਪ੍ਰਧਾਨ ਜਗਦੀਸ਼ ਕਵਾਤਰਾ ਕਿਹਾ ਕਿ ਮਰੀਜਾਂ ਪ੍ਰਤੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਗੋਇਲ ਤੇ ਜਲੰਧਰ ਡਿਸਟਿ੍ਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਡਾਂਗ ਜੀ ਹੋਰਾਂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਮਹਿਤਪੁਰ ਸਰਕਲ ਦੇ ਸਾਰੇ ਮੈਡੀਕਲ ਸਟੋਰ 20 ਮਈ ਨੂੰ ਆਮ ਵਾਂਗ ਖੁੱਲੇ੍ਹ ਰਹਿਣਗੇ |
ਪਿਛਲੀ ਖ਼ਬਰ ਆਦਮਪੁਰ ਚੋਣਾਂ : ਭਾਜਪਾ ਨੂੰ ਕਈ ਵਾਰਡਾਂ ਵਿੱਚ ਉਮੀਦਵਾਰ ਨਸੀਬ ਨਹੀਂ ਹੋ ਰਹੇ, ਵਿਰੋਧੀਆਂ ਨੇ ਕੱਸੇ ਤਨਜ਼ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸਰਕਾਰ ਖ਼ਿਲਾਫ਼ ਤਿੱਖੇ ਤੇ ਲਗਾਤਾਰ ਸੰਘਰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।