15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਰਮਾਨ ਸਿੰਘ ਢਿੱਲੋਂ ਅਮਰੀਕਾ ਪੁਲਿਸ ਵਿੱਚ ਭਰਤੀ, ਸਾਬਤ ਸੂਰਤ ਸਰੂਪ ਨਾਲ ਵਧਾਈ ਦਸਤਾਰ ਦੀ ਸ਼ਾਨ-ਅਮਨਦੀਪ ਢਿੱਲੋਂ ਦਾਦਕੇ ਪਿੰਡ ਸਲਾਲਾ ਵਿਖੇ ਖ਼ੁਸ਼ੀ ਦਾ ਮਾਹੌਲ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ <br/>

ਅਜੀਤ ਡੈਸਕ 18-05-2026
ਆਦਮਪੁਰ, 17 ਮਈ (ਹਰਪ੍ਰੀਤ ਸਿੰਘ)-ਅਮਰੀਕਾ ਦਾ ਜੰਮਪਲ, ਸਵ. ਸੋਹਣ ਸਿੰਘ ਢਿੱਲੋਂ ਤੇ ਦਰਸ਼ਨ ਕੌਰ ਢਿੱਲੋਂ ਦਾ ਪੋਤਰਾ ਅਤੇ ਪਰਮਜੀਤ ਸਿੰਘ ਢਿੱਲੋਂ ਤੇ ਬੀਬੀ ਗੁਰਪ੍ਰੀਤ ਕੋਰ ਢਿੱਲੋ ਦਾ ਸਪੁੱਤਰ ਅਰਮਾਨ ਸਿੰਘ ਢਿੱਲੋਂ ਨੇ ਅਮਰੀਕਾ ਦੀ ਪੁਲਿਸ ਵਿੱਚ ਡਿਪਟੀ ਡਿਪਟੀ ਸ਼ੈਰਿਫ਼ ਅਹੁਦੇ 'ਤੇ ਅਫ਼ਸਰ ਭਰਤੀ ਹੋ ਕੇ ਸਾਬਤ ਸੂਰਤ ਸਰੂਪ ਗੁਰੂ ਸਾਹਿਬ ਦੀ ਦਸਤਾਰ ਦੀ ਸ਼ਾਨ ਵਧਾਈ ਹੈ | ਇਸ ਪ੍ਰਾਪਤੀ ਤੋਂ ਬਾਅਦ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਸਲਾਲਾ ਸਮੇਤ ਇਲਾਕੇ ਦੇ ਪਰਿਵਾਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਉਨ੍ਹਾਂ ਦੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਢਿੱਲੋ ਨੰਬਰਦਾਰ,ਰਾਣਾ ਸਿੰਘ,ਰਜਿੰਦਰ ਸਿੰਘ ਮੰਗੀ ਪਰਿਵਾਰਿਕ ਮੈਂਬਰ ਪਿੰਡ ਸਲਾਲਾ ਜਾਣਕਾਰੀ ਦਿੰਦੇ ਦੱਸਿਆ ਪਰਿਵਾਰ ਪਿਛਲੇ 41 ਸਾਲਾਂ ਤੋਂ ਵੱਧ ਸਮੇਂ ਤੋਂ ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ) ਵਿਖੇ ਰਹਿ ਰਿਹਾ ਹੈ | ਉਨ੍ਹਾਂ ਦੇ 29 ਸਾਲਾ ਅਮਰੀਕਾ ਦੇ ਜੰਮਪਲ ਬੇਟੇ ਅਰਮਾਨ ਸਿੰਘ ਢਿੱਲੋਂ ਨੇ ਉੱਥੋਂ ਹੀ ਆਪਣੀ ਮੁੱਢਲੀ ਪੜ੍ਹਾਈ ਮੁਕੰਮਲ ਕੀਤੀ | ਇਸ ਤੋਂ ਬਾਅਦ ਯੂਨੀਵਰਸਿਟੀ ਵਿੱਚੋਂ 5 ਸਾਲ ਦੀ ਬਾਇਓ ਦੀ ਡਿਗਰੀ ਚੰਗੇ ਨੰਬਰਾਂ ਨਾਲ ਪਾਸ ਕੀਤੀ | ਆਪਣੀ ਉੱਚ ਵਿੱਦਿਆ ਅਤੇ ਸਖ਼ਤ ਟਰੇਨਿੰਗ ਦੇ ਬਲਬੂਤੇ ਉਹ ਮੈਡੀਕਲ ਵਿੱਚ ਐਨੀਮੀਆ ਕਾਉਂਟੀ ਪੁਲਿਸ ਸ਼ੈਰਿਫ਼ ਅਮਰੀਕਾ ਵਿੱਚ ਭਰਤੀ ਹੋਇਆ ਹੈ | ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਅਰਮਾਨ ਸਿੰਘ ਨੇ ਗੁਰੂ ਸਾਹਿਬ ਵੱਲੋਂ ਬਖ਼ਸ਼ਿਸ਼ ਕੀਤੀ ਦਸਤਾਰ ਅਤੇ ਸਾਬਤ ਸੂਰਤ ਸਰੂਪ ਨੂੰ ਮੁੱਖ ਰੱਖਦਿਆਂ ਅਮਰੀਕਾ ਪੁਲਿਸ ਵਿੱਚ ਵਰਦੀ ਦੇ ਨਾਲ ਆਪਣੀ ਦਸਤਾਰ ਸਜਾ ਕੇ ਗੁਰੂ ਦੀ ਨਿਸ਼ਾਨੀ ਨੂੰ ਮਾਣ ਦਵਾਇਆ ਹੈ | ਇਸ ਖ਼ੁਸ਼ੀ ਦੇ ਮੌਕੇ ਚਾਚਾ ਅਮਨਦੀਪ ਸਿੰਘ ਢਿੱਲੋ, ਰਾਣਾ ਸਿੰਘ ਵੱਲੋਂ ਭਤੀਜੇ ਅਰਮਾਨ ਸਿੰਘ ਢਿੱਲੋਂ ਦੀ ਇਸ ਵੱਡੀ ਸਫ਼ਲਤਾ 'ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਕਿਹਾ ਸਿੱਖ ਧਰਮ ਵਿੱਚ ਦਸਤਾਰ ਸਿਰਫ਼ ਇੱਕ ਕੱਪੜਾ ਨਹੀਂ, ਸਗੋਂ ਸਿੱਖੀ ਦਾ ਅਨਿੱਖੜਵਾਂ ਅੰਗ ਹੈ | ਗੁਰੂ ਸਾਹਿਬ ਦੀ ਬਖ਼ਸ਼ਿਸ਼ ਇਹ ਦਾਤ ਸਾਡੇ ਮਾਣ-ਸਤਿਕਾਰ, ਆਤਮ-ਵਿਸ਼ਵਾਸ, ਉੱਚੇ ਕਿਰਦਾਰ ਅਤੇ ਵੱਖਰੀ ਪਛਾਣ ਨੂੰ ਉਜਾਗਰ ਕਰਦੀ ਹੈ | ਸਾਨੂੰ ਬੇਹੱਦ ਮਾਣ ਹੈ ਕਿ ਸਾਡੇ ਬੱਚੇ ਨੇ ਵਿਦੇਸ਼ ਵਿੱਚ ਰਹਿ ਕੇ ਵੀ ਗੁਰੂ ਸਾਹਿਬ ਦੀ ਦਸਤਾਰ ਅਤੇ ਸਰੂਪ ਨੂੰ ਬਰਕਰਾਰ ਰੱਖਦਿਆਂ ਜਿੱਥੇ ਉਸ ਨੇ ਆਪਣੇ ਮਾਤਾ ਪਿਤਾ ਸਮੇਤ ਪਿੰਡ ਸਲਾਲਾ ਆਦਮਪੁਰ ਜ਼ਿਲ੍ਹਾ ਜਲੰਧਰ ਦਾ ਨਾਂ ਰੌਸ਼ਨ ਕੀਤਾ ਹੈ | ਉਥੇ ਪੂਰੇ ਸੰਸਾਰ ਵਿੱਚ ਉਸਨੇ ਆਪਣੇ ਭਾਰਤ ਦੇਸ਼ ਦਾ ਨਾਂ ਵੀ ਉੱਚਾ ਕੀਤਾ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਟਾਹਲੀ ਚੇਅਰਮੈਨ ਤੇ ਐਡਵੋਕੇਟ ਸੈਣੀ ਵਾਈਸ ਚੇਅਰਮੈਨ ਬਣੇ <br/> ਅਗਲੀ ਖ਼ਬਰ ਆਦਮਪੁਰ ਚੋਣਾਂ : ਭਾਜਪਾ ਨੂੰ ਕਈ ਵਾਰਡਾਂ ਵਿੱਚ ਉਮੀਦਵਾਰ ਨਸੀਬ ਨਹੀਂ ਹੋ ਰਹੇ, ਵਿਰੋਧੀਆਂ ਨੇ ਕੱਸੇ ਤਨਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।