ਰਕਮ ਨਾ ਮੋੜਨ 'ਤੇ ਟ੍ਰੈਵਲ ਏਜੰਟ ਨੂੰ ਦਫ਼ਤਰ 'ਚ ਵੜ ਕੇ ਕੁੱਟਿਆ <br/>
ਅਜੀਤ ਡੈਸਕ
19-05-2026
ਓਧਰ ਟ੍ਰੈਵਲ ਏਜੰਟ ਸੰਨੀ ਗੁਜਰਾਲ ਨੇ ਦੱਸਿਆ ਕਿ ਕੁਝ ਨੌਜਵਾਨ ਉਸਦੇ ਦਫ਼ਤਰ ਵਿਚ ਆਏ ਅਤੇ ਆਸਟ੍ਰੇਲੀਆ ਦੇ ਸਟੱਡੀ ਵੀਜ਼ੇ ਸੰਬੰਧੀ ਗੱਲਬਾਤ ਕਰਦੇ ਹੋਏ ਫਾਰਮ ਭਰਨ ਲੱਗੇ | ਇਸ ਦੌਰਾਨ ਉਨ੍ਹਾਂ ਨੇ ਕਿਸੇ ਪੁਰਾਣੇ ਲੈਣ-ਦੇਣ ਦਾ ਜ਼ਿਕਰ ਕਰਦਿਆਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਉਸਨੂੰ ਜ਼ਬਰਦਸਤੀ ਥਾਰ ਗੱਡੀ ਵਿੱਚ ਬਿਠਾ ਲਿਆ | ਹਮਲਾਵਰ ਉਸ ਨੂੰ ਸੂਰਿਆ ਇਨਕਲੇਵ ਸਥਿਤ ਥਾਣਾ ਰਾਮਾ ਮੰਡੀ ਵੱਲ ਲੈ ਗਏ | ਸੰਨੀ ਗੁਜਰਾਲ ਨੇ ਦੱਸਿਆ ਕਿ ਜਦੋਂ ਗੱਡੀ ਥਾਣਾ ਰਾਮਾ ਮੰਡੀ ਦੇ ਬਾਹਰ ਪਹੁੰਚੀ ਤਾਂ ਉਸ ਨੇ ਗੱਡੀ ਵਿੱਚੋਂ ਛਾਲ ਮਾਰ ਕੇ ਥਾਣੇ ਅੰਦਰ ਜਾ ਆਪਣੀ ਜਾਨ ਬਚਾਈ | ਸੰਨੀ ਗੁਜਰਾਲ ਨੂੰ ਅਗਵਾ ਕਰਨ ਤੇ ਥਾਣਾ ਰਾਮਾ ਮੰਡੀ ਪੁੱਜਣ ਦਾ ਪਤਾ ਲੱਗਦਿਆਂ ਉਸ ਦੀ ਪਤਨੀ ਤੇ ਹੋਰ ਰਿਸ਼ਤੇਦਾਰ ਵੀ ਉਥੇ ਪਹੁੰਚ ਗਏ | ਪੀੜਤ ਨੇ ਇਹ ਵੀ ਦੱਸਿਆ ਕਿ ਹਮਲਾਵਰ ਆਪਣੇ ਆਪ ਨੂੰ ਸੀ.ਆਈ.ਏ ਸਟਾਫ ਦੇ ਕਰਮਚਾਰੀ ਦੱਸ ਰਹੇ ਸਨ ਅਤੇ ਉਨ੍ਹਾਂ ਕੋਲ ਪਿਸਤੌਲ ਵੀ ਸੀ | ਸੰਨੀ ਗੁਜਰਾਲ ਨੇ ਕਿਹਾ ਕਿ ਉਹ ਹਮਲਾਵਰਾਂ ਨੂੰ ਨਹੀਂ ਜਾਣਦਾ | ਥਾਣਾ ਮੁਖੀ ਰਾਜਵੰਤ ਕੌਰ ਨੇ ਕਿਹਾ ਕਿ ਸੰਨੀ ਗੁਜਰਾਲ ਨੇ ਹਮਲਾਵਰਾਂ ਖ਼ਿਲਾਫ ਸ਼ਿਕਾਇਤ ਦੇ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |