ਆਦਮਪੁਰ, 18 ਮਈ (ਰਮਨ ਦਵੇਸਰ)-ਆਦਮਪੁਰ ਨਗਰ ਕੌਂਸਲ ਚੋਣਾਂ ਲਈ ਆਦਮਪੁਰ ਦੇ 13 ਵਾਰਡਾਂ ਲਈ ਕੁੱਲ 55 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਇਨ੍ਹਾਂ ਨਾਮਜ਼ਦਗੀ ਪੱਤਰ ਦੀ ਜਾਂਚ ਕੀਤੀ ਗਈ, ਜਿਸ ਵਿਚੋਂ 2 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ | ਜਿਨ੍ਹਾਂ ਵਿਚ ਕੁਝ ਕਮੀਆਂ ਸੀ ਅਤੇ ਹੁਣ ਅੱਜ 19 ਮਈ ਦਿਨ ਮੰਗਲਵਾਰ ਨੂੰ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਦਾ ਹੈ ਅਤੇ ਚੋਣਾਂ ਲੜਨ ਵਾਲਿਆਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ |