ਗੁਰਾਇਆ,18 ਮਈ (ਬਲਵਿੰਦਰ ਸਿੰਘ)-ਸ੍ਰੀ ਰਾਧਾ ਕਿ੍ਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਭਵਨ ਮੀਟਿੰਗ ਟਰੱਸਟ ਦੇ ਪ੍ਰਧਾਨ ਅਜੈ ਮਾਟਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਟਰੱਸਟ ਮੈਂਬਰ ਵੱਲੋਂ ਗੀਤਾ ਭਵਨ ਵਿਖੇ ਬਣਾਏ ਜਾ ਰਹੇ ਮੰਦਰ ਦੀ ਉਸਾਰੀ ਦੇ ਕੰਮ ਦਾ ਨਿਰੀਖਣ ਕੀਤਾ ਗਿਆ | ਟਰੱਸਟ ਦੇ ਪ੍ਰਧਾਨ ਅਜੈ ਮਾਟਾ ਅਤੇ ਟਰੱਸਟ ਮੈਂਬਰਾਂ ਵੱਲੋਂ ਗੀਤਾ ਭਵਨ ਵਿਚ ਨਵੇਂ ਬਣਾਏ ਗਏ ਦਫ਼ਤਰ ਦਾ ਉਦਘਾਟਨ ਫੀਤਾ ਕੱਟ ਕੇ ਕੀਤਾ ਗਿਆ | ਇਸ ਮੌਕੇ ਟਰੱਸਟ ਮੈਂਬਰਾਂ ਨੇ ਕਿਹਾ ਕਿ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਲਈ ਦਾਨੀ ਸੱਜਣਾਂ ਦੀ ਲੋੜ ਹੈ ਕਿਉਂਕਿ ਬਿਨਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਹ ਕੰਮ ਅਧੂਰਾ ਹੈ ਦੇਸ਼ ਵਿਦੇਸ਼ ਵਿਚ ਵੱਸਦੇ ਐਨਆਰਆਈ ਵੀਰਾਂ ਅਤੇ ਸ਼ਹਿਰ ਨਿਵਾਸੀਆਂ ਤੋਂ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੰਦਰ ਦੀ ਉਸਾਰੀ ਦੇ ਕੰਮ ਲਈ ਆਪਣਾ ਯੋਗਦਾਨ ਪਾਇਆ ਜਾਵੇ | ਇਸ ਮੌਕੇ ਕੇਵਲ ਬਜਾਜ, ਰਜਿੰਦਰ ਪ੍ਰਸਾਦ ਗੋਇਲ ,ਸੁਖਦੇਵ ਛਾਬੜਾ, ਸੁਰਿੰਦਰ ਬਜਾਜ, ਮਹਿੰਦਰ ਪਾਲ ਗੁਗਨਾਨੀ ,ਪ੍ਰਾਣਨਾਥ ਮੱਕੜ, ਪਵਨ ਸ਼ਰਮਾ, ਗਿਰੀਸ਼ ਗੁਪਤਾ, ਨਰੇਸ਼ ਮਲਹੋਤਰਾ, ਰਕੇਸ਼ ਕੁਮਾਰ ਮਿੰਟੂ, ਸਤੀਸ਼ ਬਤਰਾ, ਰਕੇਸ਼ ਬਤਰਾ ਰੋਕੀ, ਰਕੇਸ਼ ਸ਼ਰਮਾ, ਵਿਵੇਕ ਗੁਪਤਾ , ਮਨੋਹਰ ਕਾਲੜਾ, ਸ਼ਿਵ ਗੌਰਵ ਕੌਸ਼ਲ ,ਹਰਦਿਆਲ ਗਰੋਵਰ, ਰਜਿੰਦਰ ਸ਼ਰਮਾ, ਰਾਜੂ ਛਾਬੜਾ , ਨਰੇਸ਼ ਬਤਰਾ ,ਖੁਸ਼ਾਂਤ ਗਾਬਾ, ਜਸਵੰਤ ਰਾਏ ਪੰਮਾ, ਯਸ਼ਪਾਲ ਧੀਂਗੜਾ, ਗੌਰਵ ਕੋਰਪਾਲ, ਅਮਿੱਤ ਗਰੋਵਰ,ਰਵੀ ਗੁਲ੍ਹਾਟੀ ਅਤੇ ਹੋਰ ਹਾਜ਼ਰ ਸਨ |