ਗੁਰਾਇਆ, 18 ਮਈ (ਬਲਵਿੰਦਰ ਸਿੰਘ)- ਚੰਨ ਗੁਰਾਇਆ ਵਾਲਾ ਉਰਫ਼ ਭੁੱਲਾ ਰਾਮ ਚੰਨ ਜਿਸ ਨੇ ਪੰਜਾਬੀ ਮਾਂ ਬੋਲੀ ਦੀ ਵੱਡੀ ਸੇਵਾ ਕੀਤੀ ਹੈ | ਉਨ੍ਹਾਂ ਧਾਰਮਿਕ ਸਾਕੇ ਲਿਖ ਕੇ ਧਾਰਮਿਕ ਸੰਗੀਤ ਵਿਚ ਵੱਡਾ ਯੋਗਦਾਨ ਪਾਇਆ ਹੈ, ਦੀ ਮੌਤ ਨਾਲ ਸੰਗੀਤ ਜਗਤ 'ਚ ਵੱਡਾ ਘਾਟਾ ਪਿਆ ਹੈ | ਇਹ ਸ਼ਬਦ ਅਮਰਜੀਤ ਸਿੰਘ ਢੇਸੀ ਸੀਨੀਅਰ ਅਕਾਲੀ ਆਗੂ ਨੇ ਕਹੇ | ਉਨ੍ਹਾਂ ਕਿਹਾ ਕਿ ਚੰਨ ਗੁਰਾਇਆ ਵਾਲਾ ਦੇ ਸ਼ਹੀਦੀ ਸਾਕੇ ਤੇ ਹੋਰ ਧਾਰਮਿਕ ਗੀਤ ਅੱਜ ਵੀ ਬਹੁਤ ਹੀ ਸਤਿਕਾਰ ਨਾਲ ਸੁਣੇ ਜਾਂਦੇ ਹਨ |