ਜਲੰਧਰ, 18 ਮਈ (ਜਤਿੰਦਰ ਪੰਮੀ)- ਸ਼ਹੀਦ ਭਗਤ ਸਿੰਘ ਚੌਕ ਮਾਰਕੀਟ ਜੂਨ ਮਹੀਨੇ 'ਚ ਗਰਮੀਆਂ ਦੀਆਂ ਛੁੱਟੀਆਂ ਕਾਰਨ 5 ਦਿਨ ਬੰਦ ਰਹੇਗੀ | ਇਹ ਫੈਸਲਾ ਮਾਰਕੀਟ ਐਸੋਸੀਏਸ਼ਨ ਵਲੋਂ ਚੇਅਰਮੈਨ ਅਜੈ ਚੋਪੜਾ ਤੇ ਜਨਰਲ ਸਕੱਤਰ ਮੁਕੇਸ਼ ਵਰਮਾ ਦੀ ਅਗਵਾਈ ਹੇਠ ਗਰਮੀਆਂ ਦੀਆਂ ਛੁੱਟੀਆਂ ਸੰਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਕੀਤਾ ਗਿਆ | ਮੁਕੇਸ਼ ਵਰਮਾ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਮੀਟਿੰਗ 'ਚ ਮਾਰਕੀਟ ਦੇ ਸਾਰੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜੂਨ ਮਹੀਨੇ 'ਚ 5 ਦਿਨਾਂ ਲਈ ਮਾਰਕੀਟ ਬੰਦ ਰੱਖਣ ਦਾ ਫੈਸਲਾ ਲਿਆ ਗਿਆ | ਇਸ ਲਈ ਇਹ ਫੈਸਲਾ ਕੀਤਾ ਗਿਆ ਕਿ 24 ਤੋਂ 28 ਜੂਨ ਤੱਕ ਮਾਰਕੀਟ ਬੰਦ ਰਹੇਗੀ | ਇਸ ਮੌਕੇ ਮਨਮੋਹਨ ਸਿੰਘ, ਜਤਿੰਦਰ ਮਨਚੰਦਾ, ਸੁਨੀਲ ਭਗਤ, ਰੋਹਿਤ ਚੋਪੜਾ, ਮਨਜੀਤ ਸਿੰਘ, ਗੋਲਡੀ, ਸੁਮਿਤ ਚੋਪੜਾ, ਜੀਵਨ ਸਰਮਾ, ਰਵਿੰਦਰ ਪਾਲ, ਹਰਪ੍ਰੀਤ ਸਿੰਘ, ਮਨੀ, ਲਾਂਬਾ ਜੀ ਆਦਿ ਹਾਜਰ ਸਨ | ਸਾਰੇ ਮੈਂਬਰਾਂ ਨੇ ਕਿਹਾ ਕਿ ਛੁੱਟੀਆਂ ਦੌਰਾਨ ਉਹ ਆਪਣੀਆਂ ਦੁਕਾਨਾਂ ਤੇ ਗੋਦਾਮ ਬੰਦ ਰੱਖਣਗੇ |