ਅੱਪਰਾ, 18 ਮਈ (ਦਲਵਿੰਦਰ ਸਿੰਘ ਅੱਪਰਾ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ | ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿਦਿਆ ਮੰਦਰ ਛੋਕਰਾਂ ਦਾ 10ਵੀਂ ਜਮਾਤ ਦਾ ਨਤੀਜਾ 100% ਰਿਹਾ | ਸਕੂਲ ਮੁਖੀ ਗੁਰਜੀਤ ਸਿੰਘ ਨੇ ਦਸਵੀਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀਆਂ 4 ਪੁਜੀਸ਼ਨਾਂ ਲੜਕੀਆਂ ਨੇ ਹਾਸਲ ਕੀਤੀਆਂ ਹਨ | ਉਹਨਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਇਸ਼ਿਕਾ ਨੇ 650 'ਚੋਂ 618 (95%) ਅੰਕ ਹਾਸਲ ਕਰਕੇ ਸਕੂਲ 'ਚੋਂ ਅੱਵਲ ਰਹੀ | ਕੋਮਲਪ੍ਰੀਤ ਕੌਰ 614 (94.44%) ਅੰਕ ਹਾਸਲ ਕਰਕੇ ਦੂਸਰੇ ਸਥਾਨ 'ਤੇ ਰਹੀ, 584 (90%) ਨੰਬਰਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਸਚਲੀਨ ਕੌਰ ਨੇ ਅਤੇ ਮੋਨਿਕਾ ਨੇ 548 (84.3%) ਨੰਬਰਾਂ ਨਾਲ ਚੌਥੀ ਪੁਜੀਸ਼ਨ ਗ੍ਰਹਿਣ ਕੀਤੀ | ਮੁਖ ਅਧਿਆਪਕ ਗੁਰਜੀਤ ਸਿੰਘ ਅਤੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਮਿਹਨਤੀ ਸਟਾਫ਼ ਦੀ ਵੀ ਸਰਾਹਨਾ ਕੀਤੀ |