ਗੁਰਾਇਆ, 18 ਮਈ (ਚਰਨਜੀਤ ਸਿੰਘ ਦੁਸਾਂਝ)-ਸਰਕਾਰੀ ਸੈਨੀਅਰ ਸੈਕੰਡਰੀ ਸਕੂਲ ਕੰਨਿਆ ਬੜਾ ਪਿੰਡ ਦੇ ਵਿਹੜੇ 'ਚ ਕਰਵਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਲਾਕੇ ਦੇ ਕਰੀਬ 51 ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸੁੱਚਾ ਸਿੰਘ ਰਾਹੀ ਤੇ ਉਨ੍ਹਾਂ ਦੀ ਪਤਨੀ ਸਵ. ਬਰਬਰਾ ਕੌਰ ਰਾਹੀ ਯੂ.ਐ~ਸ.ਏ. ਵਲੋਂ ਇਨ੍ਹਾਂ ਬੱਚਿਆਂ ਨੂੰ ਲੈਕਚਰਾਰ ਪ੍ਰਦੀਪ ਸਿੰਘ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਸਭ ਤੋਂ ਪਹਿਲਾਂ ਮੈਰਿਟ ਹੋਲਡਰ ਤੀਰਥ ਕੌਰ ਸਰਕਾਰੀ ਕੰਨਿਆ ਸਕੂਲ ਬੜਾ ਪਿੰਡ, ਸੁਖਮਨ ਸਿੰਘ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ, ਪ੍ਰਭਜੋਤ ਸਿੰਘ ਰਿਆੜ ਸਰਕਾਰੀ ਹਾਈ ਸਕੂਲ ਥਲਾ, ਰਿਤਿਕਾ ਇਲਮ ਚੰਦ ਸਰਵ ਹਿਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਛੋਕਰਾਂ, ਸੌਰਵ ਜੱਖੂ ਸਰਕਾਰੀ ਹਾਈ ਸਕੂਲ ਲਾਦੜਾਂ (ਸਾਰੇ ਮੈਰਿਟ ਹੋਲਡਰ) ਨੂੰ ਵੱਖ ਵੱਖ ਪਿ੍ੰਸੀਪਲਾਂ ਅਤੇ ਅਧਿਆਪਕਾਂ ਵਲੋਂ ਬੁੱਕੇ ਦੇ ਕੇ ਮੰਚ 'ਤੇ ਮੁੱਖ ਮਹਿਮਾਨਾਂ ਵਜੋ ਸੁਸ਼ੋਭਿਤ ਕੀਤਾ ਗਿਆ | ਉਪਰੰਤ ਇਨਾਮ ਵੰਡ ਸਮਾਗਮ ਸ਼ੁਰੂ ਕੀਤਾ ਗਿਆ | ਇਸ ਦੌਰਾਨ ਸੁੱਚਾ ਸਿੰਘ ਰਾਹੀ ਜੋ ਆਪਣੇ ਸਮੇਂ 'ਚ ਸਰਕਾਰੀ ਹਾਈ ਸਕੂਲ ਅੱਪਰਾ ਅਤੇ ਜੇ.ਐਸ.ਐਫ.ਐਚ. ਖਾਲਸਾ ਸਕੂਲ ਅੱਟਾ ਦੇ ਹੋਣਹਾਰ ਵਿਦਿਆਰਥੀ ਸਨ ਉਨ੍ਹਾਂ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਕੂਲ ਵਲੋਂ ਪਿ੍ੰਸੀਪਲ ਮੋਨਿਕਾ ਰਾਣੀ, ਸਾਬਕਾ ਪਿ੍ੰਸੀਪਲ ਵਿਸ਼ਵਿੰਦਰ ਦੱਤ ਅਤੇ ਮੈਡਮ ਸੀਤਾ ਰਾਣੀ ਵਲੋਂ ਆਏ ਹੋਏ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜੀ ਆਇਆਂ ਕਿਹਾ ਗਿਆ | ਇਸ ਮੌਕੇ ਵਿਸ਼ਵਿੰਦਰ ਦੱਤ ਵਲੋਂ ਖਾਸ ਤੌਰ 'ਤੇ ਸੁੱਚਾ ਸਿੰਘ ਰਾਹੀ, ਲੈਕ ਪਰਦੀਪ ਸਿੰਘ ਅਤੇ ਰਾਜਪੁਰਾ ਦੇ ਨਿਵਾਸੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਇਹ ਸਮਾਗਮ ਉਨ੍ਹਾਂ ਦੇ ਸਕੂਲ 'ਚ ਕਰਵਾਉਣ ਦਾ ਮੌਕਾ ਦਿੱਤਾ | ਸਮਾਗਮ ਦੀ ਸ਼ਰੂਆਤ ਸ਼ਬਦ ਨਾਲ ਕੀਤੀ ਗਈ | ਉਪਰੰਤ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਮੈਰਿਟ ਹੋਲਡਰਾਂ ਅਤੇ ਇਲਾਕੇ ਦੇ ਹੋਣਹਾਰ 51 ਦੇ ਕਰੀਬ ਵਿਦਿਆਰਥੀਆਂ ਨੂੰ ਸੰਚਾਲਨ ਕਮੇਟੀ ਵਲੋਂ ਸ਼ੀਲਡਾਂ, ਦੋ ਹਜ਼ਾਰ ਰੁਪਏ ਹਰੇਕ ਵਿਦਿਆਰਥੀ ਨੂੰ ਅਤੇ ਸਾਹਤਿਕ ਕਿਤਾਬ ਭੇਂਟ ਕੀਤੀ ਗਈ | ਕਮੇਟੀ ਵਲੋਂ ਪਿ੍ੰਸੀਪਲ ਸਰਕਾਰੀ ਕੰਨਿਆ ਸਕੂਲ ਬੜਾ ਪਿੰਡ, ਸੁੱਚਾ ਸਿੰਘ ਰਾਹੀ ਦੇ ਪਿੰਡ ਰਾਜਪੁਰਾ ਦੇ ਵਸਨੀਕ ਜਸਵਿੰਦਰ ਸਿੰਘ ਵਿਰਕ, ਹਰਮਿੰਦਰ ਸਿੰਘ ਚਾਹਲ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਸਕੱਤਰ ਪ੍ਰਦੀਪ ਸਿੰਘ ਅਤੇ ਹੋਰ ਬੁਲਾਰਿਆਂ ਵਲੋਂ ਵਿਦਿਆਰਥੀਆਂ ਨੂੰ ਜੀਵਨ 'ਚ ਅੱਗੇ ਆਉਣ ਲਈ ਉਸਾਰੂ ਸੋਚ ਅਪਨਾਉਣ 'ਤੇ ਜ਼ੋਰ ਦਿੱਤਾ ਗਿਆ | ਸਮਾਗਮ ਦੇ ਅੰਤ 'ਚ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ | ਇਸ ਸਮਾਗਮ 'ਚ ਇਲਾਕੇ ਹੇ ਹੋਣਹਾਰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ ਜਿਨ੍ਹਾਂ ਕਮੇਟੀ ਵਲੋਂ ਕੀਤੇ ਗਏ ਇਸ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ ਗਈ | ਸਮਾਗਮ 'ਚ ਪਿ੍ੰਸੀਪਲ ਹਰਦੀਪ ਸਿੰਘ, ਸ਼ੁਭਾਸ਼ ਚੰਦਰ, ਚਰਨਜੀਤ ਸਿੰਘ ਅੱਟੀ ਸਕੂਲ, ਵਿਸ਼ਵਿੰਦਰ ਦੱਤ, ਮੋਨਿਕਾ ਸ਼ਰਮਾ, ਰਿਟਾ ਡੀ.ਡੀ.ਪੀ.ਓ ਨਵਾਂ ਸ਼ਹਿਰ ਹਰਬਲਾਸ ਬਾਗਲਾ, ਮੁੱਖ ਅਧਿਆਪਕ ਸੁਰਿੰਦਰ ਪਾਲ, ਸੁਰਿੰਦਰ ਪੁਆਰੀ, ਮੋਹਣ ਲਾਲ ਥਲਾ, ਲੈਕ. ਅਸ਼ੋਕ ਕੁਮਾਰ ਮੈਹਿਮੀ, ਲੈਕ. ਅਵਤਾਰ ਲਾਲ, ਲੈਕ. ਕਮਲ ਕੁਮਾਰ, ਦੀਪਕ ਕੁਮਾਰ, ਲੈਕ.ਸੀਤਾ ਰਾਣੀ, ਲੈਕ.ਹਰਜੀਤ ਕੁਮਾਰ ਬਾਵਾ, ਮਾਸਟਰ ਮੁਨੀਸ਼ ਕੁਮਾਰ, ਬਲਵੰਤ ਸਿੰਘ ਗੜ੍ਹੀ ਮਹਾਂ ਸਿੰਘ, ਪਿੰਡ ਰਾਜਪੁਰਾ ਤੋਂ ਜਸਵਿੰਦਰ ਸਿੰਘ ਵਿਰਕ, ਹਰਮਿੰਦਰ ਸਿੰਘ ਚਾਹਲ, ਕਰਮਜੀਤ ਵਿਰਕ, ਬਲਜੀਤ ਕੌਰ ਵਿਰਕ, ਮਨਜੀਤ ਕੌਰ ਰਾਜਪੁਰਾ ਅਤੇ ਹੋਰ ਹਾਜ਼ਰ ਸਨ |