10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮੰਗਾਂ ਨੂੰ ਲੈ ਕੇ ਮੀਟਰ ਰੀਡਰਾਂ ਵਲੋਂ ਸ਼ਕਤੀ ਸਦਨ ਸਾਹਮਣੇ ਪ੍ਰਦਰਸ਼ਨ ਕਿਹਾ ਨਿਗੂਣੀਆਂ ਤਨਖ਼ਾਹਾਂ ਵਿਚ ਪਰਿਵਾਰ ਪਾਲਣਾ ਹੋ ਰਿਹਾ ਔਖਾ <br/>

ਅਜੀਤ ਡੈਸਕ 20-05-2026
ਜਲੰਧਰ, 19 ਮਈ (ਸ਼ਿਵ)- ਪਾਵਰਕਾਮ ਆਊਟ ਸੋਰਸ ਸਪੋਟ ਬਿਲਿੰਗ ਮੀਟਰ ਰੀਡਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸ਼ਕਤੀ ਸਦਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ | ਕੈਂਟ ਡਵੀਜਨ ਦੇ ਕਮਰਸ਼ਲ ਐਸ. ਡੀ. ਓ. ਦੇ ਨਾਂਅ ਲਿਖੇ ਮੰਗ ਪੱਤਰ ਵਿਚ ਯੂਨੀਅਨ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਤੱਕ ਮਹਿਕਮੇ ਵੱਲੋਂ ਕੰਪਨੀਆਂ ਨੂੰ ਬਾਹਰ ਕੱਢ ਕੇ ਉਨਾਂ ਨੂੰ ਰੈਗੂਲਰ ਕਰਕੇ ਬਿਲਿੰਗ ਦਾ ਕੰਮ ਮੁੜ ਸ਼ੁਰੂ ਨਹੀਂ ਕਰਵਾਇਆ ਜਾਂਦਾ, ਉਨ੍ਹੀਂ ਦੇਰ ਤੱਕ ਉਹ ਆਪਣਾ ਕੰਮ ਪੂਰਨ ਤੌਰ 'ਤੇ ਬੰਦ ਕਰਕੇ ਹੜਤਾਲ 'ਤੇ ਜਾ ਰਹੇ ਹਨ | | ਇਸ ਦੌਰਾਨ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਮਹਿਕਮੇ ਅਤੇ ਪ੍ਰਸ਼ਾਸਨ ਦੀ ਹੋਵੇਗੀ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਡਿਵੀਜ਼ਨ ਵਿਚ ਲੰਮੇ ਸਮੇਂ ਤੋਂ ਮੀਟਰ ਰੀਡਰ ਅਤੇ ਸੁਪਰਵਾਈਜ਼ਰ ਵਜੋਂ ਕੰਮ ਕਰ ਰਹੇ ਹਨ | ਉਹ ਨਿਗੂਣੀਆਂ ਤਨਖ਼ਾਹਾਂ 'ਤੇ ਮਹਿਕਮੇ ਦੀ ਸੇਵਾ ਨਿਭਾਅ ਰਹੇ ਸੀ ਕਿਉਂਕਿ ਇਹ ਆਸ ਸੀ ਕਿ ਪੰਜਾਬ ਸਰਕਾਰ ਅਤੇ ਮਹਿਕਮਾ ਉਨਾਂ ਨੂੰ ਕਦੇ ਨਾ ਕਦੇ ਜ਼ਰੂਰ ਪੱਕਾ ਕਰੇਗਾ | ਉਨਾਂ ਨੂੰ ਪੱਕਾ ਕਰਨ ਦੀ ਮੰਗ ਦੇ ਬਾਵਜੂਦ ਅਜੇ ਤੱਕ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਨ ਲਈ ਅਸਮਰਥ ਹੋ ਚੁੱਕੇ ਹਾਂ | ਧਰਨੇ ਉਪਰੰਤ ਸਾਨੂੰ ਮਹਿਕਮੇ ਵਲੋ ਡੀ. ਸੀ. ਰੇਟ ਮੁਤਾਬਕ ਤਨਖ਼ਾਹ ਦੇਣ ਦਾ ਭਰੋਸਾ ਦਿੱਤਾ ਸੀ ਪਰ ਕੰਪਨੀ ਵਲੋ ਡੀ. ਸੀ. ਰੇਟ ਮੁਤਾਬਕ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਅਤੇ ਨਾ ਹੀ ਇਸ ਮਹੀਨੇ ਹਾਲੇ ਤਕ ਤਨਖ਼ਾਹ ਆਈ ਹੈ | ਉਨਾਂ ਦਾ ਸ਼ੋਸ਼ਣ ਹੋ ਰਿਹਾ ਹੈ | ਉਹ ਇਸ ਤਨਖ਼ਾਹ ਵਿਚ ਪਰਿਵਾਰ ਤੇ ਬੱਚਿਆਂ ਦੀ ਸੰਭਾਲ ਕਰਨ ਵਿਚ ਅਸਮਰਥ ਹਨ |

ਪਿਛਲੀ ਖ਼ਬਰ ਸਿੱਖ ਸੰਸਥਾਵਾਂ ਨੇ ਦੋਸ਼ੀਆਂ ਖ਼ਿਲਾਫ਼ ਪੁਰਾਣੇ ਕਾਨੂੰਨ 295-ਏ ਦੇ ਤਹਿਤ ਪਰਚਾ ਦਰਜ ਕਰਨ ਦੀ ਕੀਤੀ ਮੰਗ <br/> ਅਗਲੀ ਖ਼ਬਰ ਜ਼ਿਲ੍ਹੇ 'ਚ ਕਣਕ ਦੀ ਨਾੜ ਸਾੜਨ ਦੇ ਆਏ 368 ਮਾਮਲੇ, ਅੱਗ ਲਾਉਣ 'ਚ ਫਿਲੌਰ ਮੋਹਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।