12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡੀ.ਏ.ਵੀ. ਕਾਲਜ ਨਕੋਦਰ ਵਿਖੇ 10ਵੀਂ ਤੇ 12ਵੀਂ ਜਮਾਤਾਂ ਦੇ ਟਾਪਰ ਵਿਦਿਆਰਥੀਆਂ ਲਈ 'ਆਸ਼ੀਰਵਾਦ ਸਮਾਰੋਹ' <br/>

ਡੀ.ਏ.ਵੀ. ਕਾਲਜ ਨਕੋਦਰ ਵਿਖੇ 10ਵੀਂ ਤੇ 12ਵੀਂ ਜਮਾਤਾਂ ਦੇ ਟਾਪਰ ਵਿਦਿਅਰਥੀਆਂ ਨੂੰ ਸਨਮਾਨਿਤ ਕਰਨ ਮÏਕੇ ਅਕਾਸ਼ ਭੱਲਾ ਤੇ ਵਿਪਨ ਗੁਪਤਾ ਅਤੇ ਪਿ੍ੰਸੀਪਲ ਸਲਿਲ ਕੁਮਾਰ ਤੇ ਹੋਰ¢ ਤਸਵੀਰ ਗੁਰਵਿੰਦਰ ਸਿੰਘ <br/> 20-05-2026
ਨਕੋਦਰ, 19 ਮਈ (ਗੁਰਵਿੰਦਰ ਸਿੰਘ)-ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਵਲੋਂ ਪਿ੍ੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਬੋਰਡਾਂ ਵਲੋਂ ਐਲਾਨੇ ਗਏ 10ਵੀਂ ਤੇ 12ਵੀਂ ਜਮਾਤਾਂ ਦੇ ਨਕੋਦਰ ਤੇ ਆਲੇ-ਦੁਆਲੇ ਦੇ ਇਲਾਕੇ ਦੇ ਸਕੂਲਾਂ ਦੇ ਟਾਪਰ ਵਿਦਿਆਰਥੀਆਂ ਲਈ ਸਲਾਨਾ ਸਮਾਗਮ 'ਆਸ਼ੀਰਵਾਦ-2026' ਦਾ ਆਯੋਜਨ ਕੀਤਾ ਗਿਆ¢ ਸਮਾਗਮ ਦÏਰਾਨ ਐਲ.ਐਮ.ਸੀ. ਮੈਂਬਰ ਅਕਾਸ਼ ਭੱਲਾ (ਰਿਟਾ. ਪਿ੍ੰਸੀਪਲ) ਅਤੇ ਐਲ.ਐਮ.ਸੀ. ਮੈਂਬਰ ਵਿਪਨ ਗੁਪਤਾ (ਉੱਘੇ ਸਮਾਜ ਸੇਵਕ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਐਲ.ਐਮ.ਸੀ. ਮੈਂਬਰ ਪ੍ਰਮੋਦ ਭਾਰਦਵਾਜ, ਰਿਟਾ. ਪਿ੍ੰਸੀਪਲ ਹਰਜੀਤ ਸਿੰਘ, ਮਾਸਟਰ ਭੁਪਿੰਦਰ ਅਜੀਤ ਸਿੰਘ, ਰਮਨਵੀਰ ਜੈਨ, ਸੁਚਿੰਦਰ ਰਿਹਾਨ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ¢ ਸਭ ਤੋਂ ਪਹਿਲਾਂ ਪਿ੍ੰਸੀਪਲ (ਡਾ.) ਸਲਿਲ ਕੁਮਾਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਾਲਜ ਦੀਆਂ ਉਪਲੱਬਧੀਆਂ ਬਾਰੇ ਚਾਨਣਾ ਪਾਇਆ¢ ਉਨ੍ਹਾਂ ਆਪਣੇ ਸੰਬੋਧਨ ਦÏਰਾਨ ਟਾਪਰ ਵਿਦਿਆਰਥੀਆਂ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈਆਂ ਦਿੰਦਿਆਂ ਕਿਹਾ ਕਿ ਡੀ.ਏ.ਵੀ. ਕਾਲਜ ਸਮਾਜ ਸੇਵਾ ਲਈ ਹਮੇਸ਼ਾ ਯਤਨਸ਼ੀਲ ਹੈ¢ ਮੁੱਖ ਮਹਿਮਾਨ ਅਕਾਸ਼ ਭੱਲਾ ਤੇ ਵਿਪਨ ਗੁਪਤਾ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਭਵਿੱਖ ਸੰਵਾਰਨ ਵਿਚ ਮਾਤਾ-ਪਿਤਾ ਅਤੇ ਅਧਿਆਪਕ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ, ਜਿਸ ਲਈ ਹਮੇਸ਼ਾ ਉਨ੍ਹਾਂ ਸਤਿਕਾਰ ਕਰਨਾ ਚਾਹੀਦਾ ਹੈ¢ ਇਸ ਮÏਕੇ ਐਲ.ਐਮ.ਸੀ. ਮੈਂਬਰ ਪ੍ਰਮੋਦ ਭਾਰਦਵਾਜ, ਰਿਟਾ. ਪਿ੍ੰਸੀਪਲ ਹਰਜੀਤ ਸਿੰਘ, ਮਾ. ਭੁਪਿੰਦਰ ਅਜੀਤ ਸਿੰਘ ਆਦਿ ਨੇ ਕਿਹਾ ਕਿ ਅੱਜ ਜੋ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਇਸ ਆਸ਼ੀਰਵਾਦ ਸਮਾਰੋਹ ਵਿਚ ਪਹੁੰਚੇ ਹਨ, ਉਨ੍ਹਾਂ ਦੇ ਮਾਤਾ-ਪਿਤਾ ਜਾਂ ਅਧਿਆਪਕ ਆਪਣੇ ਬੱਚਿਆਂ ਪ੍ਰਤੀ ਫਖਰ ਮਹਿਸੂਸ ਕਰ ਰਹੇ ਹਨ¢ ਉਨ੍ਹਾਂ ਸਫ਼ਲ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਭਵਿੱਖ ਵਿਚ ਹੋਰ ਅੱਗੇ ਵਧਣ ਦੀ ਕਾਮਨਾ ਕੀਤੀ¢ ਇਸ ਮÏਕੇ ਕਾਲਜ ਵਲੋਂ ਨਕੋਦਰ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ 200 ਦੇ ਕਰੀਬ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਮੁੱਖ ਮਹਿਮਾਨ ਵਿਪਨ ਗੁਪਤਾ ਨੇ ਦੱਸਵੀਂ ਜਮਾਤ ਦੀ ਨਕੋਦਰ ਤਹਿਸੀਲ 'ਚੋਂ ਟਾਪਰ ਅਰਚਨਾ ਨੂੰ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ¢ ਪ੍ਰੋ. ਸੀਮਾ ਕÏਸ਼ਲ ਨੇ ਸਟੇਜ ਦੀ ਕਾਰਵਾਈ ਬਾਖੂਬੀ ਚਲਾਉਂਦਿਆਂ ਅਖੀਰ 'ਚ ਸਾਰਿਆਂ ਦਾ ਧੰਨਵਾਦ ਕੀਤਾ¢ ਇਸ ਮÏਕੇ ਵਾਇਸ ਪਿ੍ੰਸੀਪਲ ਮਾਧਵੀ ਸ਼ਰਮਾ, ਪ੍ਰੋ. ਸੁਪਰੀਆ, ਪ੍ਰੋ. ਪੰਕਜ ਵਰਮਾ, ਪ੍ਰੋ. (ਡਾ.) ਦੁਰਗੇਸ਼ ਨੰਦਨੀ, ਮੈਡਮ ਰੇਖਾ ਰਾਣੀ, ਮੁਕੇਸ਼ ਕੁਮਾਰ, ਪ੍ਰੋ. ਮੋਨਿਕਾ, ਪ੍ਰੋ. ਰਿੰਕੂ, ਪ੍ਰੋ. ਬਲਜੀਤ ਕÏਰ, ਪ੍ਰੋ. ਮੁਸਕਾਨ, ਪ੍ਰੋ. ਰਿਚਾ ਟੰਡਨ, ਪ੍ਰੋ. ਕੋਮਲਪ੍ਰੀਤ ਕÏਰ, ਪ੍ਰੋ. ਰੋਜੀ, ਪ੍ਰੋ. ਗÏਰਵ ਕੁਮਾਰ, ਪ੍ਰੋ. ਨਵਪ੍ਰੀਤ ਕÏਰ, ਪ੍ਰੋ. ਅਰਚਨਾ, ਪ੍ਰੋ. ਨੇਹਾ ਕੁਮਾਰੀ ਸਮੇਤ ਕਈ ਪਤਵੰਤੇ-ਸੱਜਣ ਅਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਮਲਸੀਆਂ ਬਾਈਪਾਸ ਦੇ ਭਾਰੀ ਵਾਹਨਾਂ ਲਈ ਅਸੁਰੱਖਿਅਤ ਐਲਾਨੇ ਪੁਲ 'ਤੋਂ ਲੰਘ ਰਹੇ ਨੇ ਭਾਰੀ ਵਾਹਨ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇਵੇ ਪੰਜਾਬ ਸਰਕਾਰ-ਰਾਣਾ ਹਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।