12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਤਲਵੰਡੀ ਸਲੇਮ ਗਊਸ਼ਾਲਾ ਵਿਖੇ ਰੱਖਿਆ ਵੱਡੀ ਸ਼ੈੱਡ ਦਾ ਨੀਂਹ ਪੱਥਰ <br/>

ਅਜੀਤ ਡੈਸਕ 20-05-2026
ਨਕੋਦਰ, 19 ਮਈ (ਗੁਰਵਿੰਦਰ ਸਿੰਘ)-ਸਵਾਮੀ ਪ੍ਰਕਾਸ਼ਾ ਨੰਦ ਸੇਵਾ ਸੰਮਤੀ ਚੂਹੜ ਵੱਲੋਂ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਪਿੰਡ ਤਲਵੰਡੀ ਸਲੇਮ ਕੋਟਲਾ ਵਿਖੇ ਪ੍ਰਧਾਨ ਜੁਗਲ ਕਿਸ਼ੋਰ ਦੀ ਰਹਿਨੁਮਾਈ ਹੇਠ ਗਊਸ਼ਾਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ¢ ਗਊਸ਼ਾਲਾ 'ਚ ਗਊ ਮਾਤਾ ਦੀ ਸੁਰੱਖਿਆ ਤੇ ਵਿਸ਼ੇਸ਼ ਪ੍ਰਬੰਧਾਂ ਲਈ ਸ਼ੈੱਡ ਦਾ ਨੀਂਹ ਪੱਥਰ ਅੱਜ ਪੂਜਾ ਅਰਾਧਨਾ ਨਾਲ ਇਲਾਕੇ ਦੇ ਉੱਘੇ ਕਾਰੋਬਾਰੀਆਂ ਅਤੇ ਸਮਾਜ ਸੇਵਕਾਂ ਵੱਲੋਂ ਕੀਤਾ ਗਿਆ ¢ ਇਸ ਉਪਰੰਤ ਗਊਸ਼ਾਲਾ ਦੀ ਸ਼ੈੱਡ ਦਾ ਨੀਂਹ ਪੱਥਰ ਰੱਖ ਕੇ ਉਸ ਦਾ ਸ਼ੁਭ ਆਰੰਭ ਕੀਤਾ ਗਿਆ ¢ ਇਲਾਕੇ ਦੇ ਕਾਰੋਬਾਰੀਆਂ ਅਤੇ ਸਮਾਜ ਸੇਵਕਾਂ ਵੱਲੋਂ ਇਸ ਗਊਸ਼ਾਲਾ ਦੀ ਸ਼ੈੱਡ ਲਈ ਆਪਣੀ ਨੇਕ ਕਮਾਈ ਵਿੱਚੋਂ ਦਾਨ ਕਰਦਿਆਂ ਗਊਸ਼ਾਲਾ ਨੂੰ ਨਕਦੀ ਦੇ ਰੂਪ ਵਿੱਚ ਯੋਗਦਾਨ ਦਿੱਤਾ ਗਿਆ ¢ਇਸ ਮÏਕੇ ਗਊਸ਼ਾਲਾ ਦੇ ਪ੍ਰਧਾਨ ਜੁਗਲ ਕਿਸ਼ੋਰ ਨੇ ਆਖਿਆ ਕਿ ਇਹ ਸਭ ਇਲਾਕੇ ਦੇ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਦੇ ਵਿਸ਼ੇਸ਼ ਸਹਿਯੋਗ ਨਾਲ ਹੋ ਰਿਹਾ ਹੈ ¢ਉਹਨਾਂ ਨੇ ਸਮੂਹ ਦਾਨੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਉਹ ਅੱਗੇ ਤੋਂ ਵੀ ਇਸੇ ਤਰ੍ਹਾਂ ਗਊਸ਼ਾਲਾ ਨੂੰ ਸਹਿਯੋਗ ਦਿੰਦੇ ਰਹਿਣਗੇ ¢ ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦੀ ਸ਼ੈੱਡ ਤੇ ਲੱਖਾਂ ਦਾ ਖਰਚਾ ਆਵੇਗਾ ¢ ਉੱਘੇ ਕਾਰੋਬਾਰੀਆਂ ਅਤੇ ਸੱਤਿਅਮ ਇੰਸਟੀਟਿਊਟ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਆਖਿਆ ਕਿ ਅਸੀਂ ਤਾਂ ਤੁਛ ਜਿਹੀ ਸੇਵਾ ਕਰ ਰਹੇ ਹਾਂ ਪਰ ਅਸਲੀ ਸੇਵਾ ਜੁਗਲ ਕਿਸ਼ੋਰ ਤੇ ਰਾਮ ਮੂਰਤੀ ਹੀ ਨਿਭਾ ਰਹੇ ਹਨ ¢ ਉਹਨਾਂ ਕਿਹਾ ਕਿ ਲੋੜ ਪੈਣ ਉਪਰੰਤ ਸਹਿਯੋਗ ਜਾਰੀ ਰਹੇਗਾ¢ ਇਸ ਗਊਸ਼ਾਲਾ ਦਾ ਨੀਂਹ ਪੱਥਰ ਕਾਰੋਬਾਰੀਆਂ ਤੇ ਸਮਾਜ ਸੇਵਕਾਂ ਵੱਲੋਂ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ ¢ ਇਸ ਮÏਕੇ ਤੇ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸੁਖਦੇਵ ਸ਼ਰਮਾ ਤੇ ਕੁਲਦੀਪ ਸ਼ਰਮਾ ਚੇਅਰਮੈਨ ਭਾਰਤ ਨਰਸਿੰਗ ਕਾਲਜ ਮੁੱਧਾਂ, ਸੱਤਿਅਮ ਇੰਸਟੀਟਿਊਟ ਨਕੋਦਰ ਦੇ ਚੇਅਰਮੈਨ ਵਿਪਨ ਸ਼ਰਮਾ, ਸਾਬਕਾ ਸਰਪੰਚ ਜਵਾਹਰ ਲਾਲ ਖੁੰਗਰ ਉੱਗੀ, ਕÏਸ਼ਲ ਹਸਪਤਾਲ ਕਪੂਰਥਲਾ ਤੋਂ ਡਾਕਟਰ ਰਣਦੀਪ ਸਿੰਘ ਕÏਸ਼ਲ, ਸਮਾਜ ਸੇਵਕ ਰਕੇਸ਼ ਗੁਪਤਾ ਨਕੋਦਰ, ਸਮਾਜ ਸੇਵਕ ਜਤਿੰਦਰ ਜੈਨ, ਸਮਾਜ ਸੇਵਕ ਕੇਸ਼ਵ ਵਰਮਾ, ਸਮਾਜ ਸੇਵਕ ਹਰੀਸ਼ ਸ਼ਰਮਾ ਐਮ.ਸੀ ਨਕੋਦਰ, ਹਿੰਮਤ ਪਰਾਸ਼ਰ ਟੈਗੋਰ ਮਾਡਲ ਸਕੂਲ ਨਕੋਦਰ, ਰਜਿੰਦਰ ਸਿੰਘ ਲਾਟੀਆ, ਸੁਖਦੇਵ ਸ਼ਰਮਾ ਖਾਨਪੁਰ ਢੱਡਾ, ਡਾ. ਜਗਤਾਰ ਜੱਗਾ, ਜਸਪਾਲ ਸਿੰਘ ਪਾਲੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ¢

ਪਿਛਲੀ ਖ਼ਬਰ ਟੀ.ਬੀ ਮੁਕਤ ਭਾਰਤ ਲਈ ਜ਼ਰੂਰੀ ਹੈ ਇਸ ਦਾ ਬਚਾਓ ਅਤੇ ਸਹੀ ਇਲਾਜ-ਡਾ. ਮਨੂੰ ਹੱਲਣ <br/> ਅਗਲੀ ਖ਼ਬਰ ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।