28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਡੀ.ਏ.ਵੀ ਸਵਿਮਿੰਗ ਅਕੈਡਮੀ ਵਲੋਂ ਦੂਜੀ ਸਵਿਮਿੰਗ ਮੀਟ 24 ਨੂੰ <br/>

ਅਜੀਤ ਡੈਸਕ 24-05-2026
ਜਲੰਧਰ, 23 ਮਈ (ਡਾ.ਜਤਿੰਦਰ ਸਾਬੀ)-ਡੇ.ਏ.ਵੀ ਸਵਿਮਿੰਗ ਅਕੈਡਮੀ ਵੱਲੋਂ ਦੂਜੀ ਸਵਿਮਿੰਗ ਪ੍ਰੋਫੈਸ਼ਨਲ ਮੀਟ 24 ਮਈ ਐਤਵਾਰ ਨੂੰ ਕਰਵਾਈ ਜਾ ਰਹੀ ਹੈ | ਇਸ ਦੇ ਖੇਡ ਮੁਕਾਬਲੇ ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ ਦੇ ਤੈਰਾਕੀ ਪੂਲ 'ਚ ਕਰਵਾਏ ਜਾਣਗੇ | ਇਸ ਦੇ ਵਿਚ ਜਿਲ੍ਹੇ ਭਰ ਦੇ ਖਿਡਾਰੀ, ਸਕੂਲਾਂ, ਕਾਲਜਾਂ ਨਿੱਜੀ ਤੈਰਾਕੀ ਅਕੈਡਮੀਆਂ ਦੇ ਵਿਦਿਆਰਥੀ ਉਚੇਚੇ ਤੌਰ ਤੇ ਹਿੱਸਾ ਲੈਣਗੇ | ਇਸ ਚੈਪੀਅਨਸ਼ਿਪ ਦੇ ਮੁੱਖ ਮਹਿਮਾਨ ਪਿ੍ੰਸੀਪਲ ਡੀ.ਏ.ਵੀ ਕਾਲਜ ਜਲੰਧਰ ਡਾ ਅਨੂਪ ਕੁਮਾਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ ਮਨੂਸੂਦ ਖੇਡ ਵਿਭਾਗ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇੇਣਗੇ | ਇਸ ਚੈਪੀਅਨਸ਼ਿਪ ਦਾ ਆਯੋਜਨ ਤੇ ਪ੍ਰਬੰਧਕੀ ਸਕੱਤਰ ਡਾ ਵਿਨੋਦ ਸ਼ਰਮਾਂ ਨੂੰ ਬਣਾਇਆ ਗਿਆ ਹੈ ਤੇ ਇਸ ਤੈਰਾਕੀ ਮੀਟ ਦੇ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਉਨ੍ਹਾਂ ਨਾਲ ਸਮੇ ਸਿਰ ਸੰਪਰਕ ਕਰ ਸਕਦੇ ਹਨ | ਜੇਤੂ ਖਿਡਾਰੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਖ਼ਾਲਸਾ ਸਕੂਲ ਲਾਂਬੜਾ ਵਿਖੇ ਸ਼ਬਦ ਗਾਇਨ ਦਸਤਾਰਬੰਦੀ ਅਤੇ ਸ਼ੁੱਧ ਗੁਰਬਾਣੀ ਉਚਾਰਨ ਦੇ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਸਾਬਕਾ ਵਿਦਿਆਰਥੀਆਂ ਨੇ ਲਾਇਬ੍ਰੇਰੀ ਅਤੇ ਕੈਮਿਸਟਰੀ ਲੈਬ ਦੇ ਨਵੀਨੀਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।