25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਭਿਆਨਕ ਗਰਮੀ ਨੇ ਕਾਰੋਬਾਰ 'ਤੇ ਲਾਈ ਬ੍ਰੇਕ, ਸ਼ਹਿਰ ਦੇ ਬਾਜ਼ਾਰਾਂ ਵਿੱਚ ਪਈ ਸੁੰਨ

ਅਜੀਤ ਡੈਸਕ 26-05-2026
ਜਲੰਧਰ 25 ਮਈ (ਸ਼ਿਵ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ¢ ਤਾਪਮਾਨ 44 ਡਿਗਰੀ ਤੱਕ ਪਹੁੰਚਣ ਕਾਰਨ ਦਿਨ ਭਰ ਬਾਜ਼ਾਰ ਸੁੰਨੇ ਰਹਿਣ ਲੱਗ ਪਏ ਹਨ ਅਤੇ ਕਾਰੋਬਾਰ ਲਗਭਗ ਠੱਪ ਹੋ ਕੇ ਰਹਿ ਗਿਆ ਹੈ¢ ਪਹਿਲਾਂ ਸਰਕਾਰ ਵੱਲੋਂ ਇੱਕ ਸਾਲ ਲਈ ਸੋਨਾ ਨਾ ਖਰੀਦਣ ਦੀ ਅਪੀਲ ਅਤੇ ਹੁਣ ਨÏਤੱਪੇ ਵਰਗੀ ਪੈ ਰਹੀ ਭਿਆਨਕ ਗਰਮੀ ਕਾਰਨ ਬਾਜ਼ਾਰ ਬਹੁਤ ਪ੍ਰਭਾਵਿਤ ਹੋ ਚੁੱਕੇ ਹਨ¢ ਦਿਨ ਭਰ ਗਾਹਕਾਂ ਦੇ ਨਾ ਪਹੁੰਚਣ ਕਾਰਨ ਮਹਾਨਗਰ ਦੇ ਵਪਾਰੀ ਵੀ ਚਿੰਤਿਤ ਨਜ਼ਰ ਆ ਰਹੇ ਹਨ¢ ਵਪਾਰੀਆਂ ਦੇ ਅਨੁਸਾਰ ਸਭ ਤੋਂ ਵੱਧ ਅਸਰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਪੈਂਦਾ ਹੈ¢ ਤੇਜ਼ ਧੁੱਪ ਅਤੇ ਲੂ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਬਚ ਰਹੇ ਹਨ, ਜਿਸ ਨਾਲ ਦੁਕਾਨਾਂ 'ਤੇ ਗਾਹਕ ਨਹੀਂ ਪਹੁੰਚ ਰਹੇ ਅਤੇ ਵਿਕਰੀ ਵਿੱਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ¢ ਮÏਸਮ ਵਿਭਾਗ ਨੇ ਪਹਿਲਾਂ ਹੀ ਕਹਿਰ ਦੀ ਗਰਮੀ ਜਾਰੀ ਰਹਿਣ ਦੀ ਭਵਿੱਖਵਾਨੀ ਕੀਤੀ ਹੈ ਤੇ ਇਸ ਦਾ ਅਫਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਹਿਰ ਦੀ ਇਸ ਗਰਮੀ ਵਿੱਚ ਜਿੱਥੇ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉੰਜ ਇਸ ਕਹਿਰ ਦੀ ਗਰਮੀ ਵਿੱਚ ਬਾਹਰੋਂ ਵਪਾਰੀ ਵੀ ਕਾਫੀ ਘੱਟ ਗਿਣਤੀ ਵਿੱਚ ਆ ਰਹੇ ਹਨ¢ ਚੇਤੇ ਰਹੇ ਕੀ ਸ਼ਹਿਰ ਦੇ ਪ੍ਰਸਿੱਧ ਥੋਕ ਅਟਾਰੀ ਬਾਜ਼ਾਰ ਵਿੱਚ ਜਿੱਥੇ ਸੋਮਵਾਰ ਨੂੰ ਛੁੱਟੀ ਰਹਿੰਦੀ ਹੈ ਤੇ ਲੋਕ ਸ਼ਨਿਵਾਰ ਜਾਂ ਐਤਵਾਰ ਨੂੰ ਹੀ ਸਮਾਨ ਦੀ ਜਿਆਦਾ ਖਰੀਦ ਕਰਦੇ ਹਨ¢
ਸ਼ਾਮ ਨੂੰ ਨਿਕਲਦੇ ਨੇ ਗਾਹਕ
ਕਾਰੋਬਾਰੀ ਆਗੂ ਸਦੇਸ਼ ਤਾਂ ਬੰਨੇ ਕਿਹਾ ਹੈ ਕਿ ਇਸ ਬਾਰ ਕਹਿਰ ਦੀ ਪੈਰ ਹੀ ਗਰਮੀ ਕਾਰਨ ਦਿਨ ਵੇਲੇ ਤਾਂ ਬਾਜ਼ਾਰਾਂ ਵਿੱਚ ਗਾਹਕ ਬਿਲਕੁਲ ਨਜ਼ਰ ਨਹੀਂ ਆਉਂਦੇ ਤੇ ਸ਼ਾਮ ਹੋਣ ਵੇਲੇ ਹੀ ਗਾਹਕ ਸਮਾਨਦਾਰੀ ਖਰੀਦਦਾਰੀ ਕਰਨ ਲਈ ਨਿਕਲਦੇ ਹਨ¢ ਹੋਣਾ ਕਿਹਾ ਕਿ ਦੁਪਹਿਰ ਵੇਲੇ ਕਈ ਲੋਕਾਂ ਦੇ ਨਿਕਲਣ ਨਾਲ ਉਨਾਂ ਦੀ ਤਬੀਅਤ ਵੀ ਖਰਾਬ ਹੋ ਰਹੀ ਹੈ ਜਿਸ ਕਰਕੇ ਜਾਂ ਤਾਂ ਲੋਕ ਕਹਿਰ ਦੀ ਗਰਮੀ ਵਿੱਚ ਨਿਕਲਨ ਨੂੰ ਪਹਿਲ ਨਹੀਂ ਦਿੰਦੇ¢
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ 'ਚ ਸਕੇਟਿੰਗ ਰਿੰਕ ਦਾ ਹੋਇਆ ਉਦਘਾਟਨ <br/> ਅਗਲੀ ਖ਼ਬਰ ਹਸਪਤਾਲ 'ਚ ਹੰਗਾਮਾ, ਪੁਲਿਸ ਪਾਰਟੀ 'ਤੇ ਹਮਲਾ ਏ.ਐੱਸ.ਆਈ. ਨੂੰ ਘੇਰਿਆ, ਸਿਪਾਹੀ ਦੀ ਵਰਦੀ ਪਾੜ ਪੱਗ ਤੋਂ ਖਿੱਚ ਕੇ ਧੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।