08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲੋਹੀਆਂ ਨਗਰ ਪੰਚਾਇਤ ਲਈ ਵੋਟਾਂ ਦੀ ਗਿਣਤੀ ਅੱਜ <br/>

ਅਜੀਤ ਡੈਸਕ 29-05-2026
ਲੋਹੀਆਂ ਖਾਸ, 28 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨਗਰ ਪੰਚਾਇਤ ਲੋਹੀਆਂ ਦੇ ਨਵੇਂ ਹਾਊਸ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ 29 ਮਈ ਨੂੰ ਸਵੇਰੇ 8 ਵਜੇ ਹੋਵੇਗੀ | ਚੋਣ ਸਟਾਫ ਸੂਤਰਾਂ ਮੁਤਾਬਕ ਪਹਿਲੇ ਨਤੀਜੇ 10 ਕੁ ਵਜੇ ਤੱਕ ਆ ਜਾਣ ਦੀ ਉਮੀਦ ਹੈ | ਲੰਘੇ ਤਿੰਨ ਦਿਨਾਂ ਦੌਰਾਨ ਜਿਥੇ ਸਾਰੇ 47 ਉਮੀਦਵਾਰਾਂ ਨੇ ਆਰਾਮ ਫਰਮਾਅ ਕੇ ਪਿਛਲੇ 15 ਕੁ ਦਿਨਾਂ ਦਾ ਥਕੇਵਾਂ ਲਾਹਿਆ ਹੈ, ਉਥੇ ਵੀਰਵਾਰ ਦੀ ਸ਼ਾਮ ਤੋਂ 29 ਮਈ ਦੀ ਸਵੇਰੇ ਤੱਕ ਉਮੀਦਵਾਰਾਂ ਦੀਆਂ ਧੜਕਣਾ ਤੇਜ ਨਜ਼ਰ ਆਉਣਗੀਆਂ | ਇਨ੍ਹਾਂ ਚੋਣਾਂ ਵਿੱਚ ਜਿਥੇ ਆਪ, ਕਾਂਗਰਸ, ਅਕਾਲੀ, ਭਾਜਪਾ ਨੇ ਉਮੀਦਵਾਰ ਖੜੇ ਕੀਤੇ ਸਨ, ਉਥੇ 7 ਅਜ਼ਾਦ ਉਮੀਦਵਾਰਾਂ ਨੇ ਵੀ ਕਿਸਮਤ ਅਜ਼ਮਾਈ ਕੀਤੀ ਹੈ | ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਇਨ੍ਹਾਂ ਵਿੱਚੋ ਤਿਕੋਨੇ, ਚੌਕੋਨੇ ਦੀ ਥਾਂ ਬਹੁਤੇ ਸਿੱਧੇ ਮੁਕਾਬਲੇ ਬਣ ਗਏ ਜਾਪ ਰਹੇ ਹਨ | ਲੋਹੀਆਂ ਦੇ ਵਾਰਡ ਨੰ: 1 'ਚ ਆਪ ਦੀ ਮਨਪ੍ਰੀਤ ਕੌਰ ਅਤੇ ਕਾਂਗਰਸ ਦੀ ਸੀਮਾ ਗੁੱਗ ਵਿਚਾਲੇ ਸਿੱਧਾ ਮੁਕਾਬਲਾ ਸੀ, ਵਾਰਡ ਨੰ: 2 'ਚ ਆਪ ਦੇ ਸਾਹਿਬ ਸਿੰਘ ਕੰਗ ਤੇ ਕਾਂਗਰਸ ਦੇ ਅਮਨਦੀਪ ਸਿੰਘ ਵਿਚਾਲੇ ਸਿੱਧਾ ਮੁਕਾਬਲਾ ਨਜ਼ਰ ਆ ਰਿਹਾ ਹੈ, ਵਾਰਡ ਨੰ: 3 'ਚ ਆਪ ਦੀ ਜਸਵਿੰਦਰ ਕੌਰ ਅਤੇ ਅਜਾਦ ਪ੍ਰਵੀਨ ਕੁਮਾਰੀ ਵਿਚਕਾਰ, ਵਾਰਡ ਨੰ: 4 'ਚ ਆਪ ਦੇ ਸੋਮ ਨਾਥ ਅਤੇ ਅਜ਼ਾਦ ਸੁਖਵਿੰਦਰ ਸਿੰਘ ਵਿਚਾਲੇ ਮੁਕਾਬਲਾ, ਵਾਰਡ ਨੰ: 5 'ਚ ਆਪ ਦੀ ਲਖਵੀਰ ਕੌਰ, ਕਾਂਗਰਸ ਦੀ ਜਸਵਿੰਦਰ ਕੌਰ, ਅਕਾਲੀ ਦਲ ਦੇ ਉਮੀਦਵਾਰ ਪੂਜਾ ਅਤੇ ਅਜ਼ਾਦ ੳਮੀਦਵਾਰ ਬਲਵਿੰਦਰ ਕੌਰ ਵਿਚਾਲੇ ਫਸਵਾਂ ਚਹੁਕੋਨਾ ਮੁਕਾਬਲਾ ਦੇਖਣਾ ਪੈ ਸਕਦਾ ਹੈ | ਇਸੇ ਤਰ੍ਹਾਂ ਵਾਰਡ ਨੰ: 6 'ਚ ਆਪ ਦੇ ਮੱਖਣ ਸਿੰਘ ਠੇਕੇਦਾਰ ਅਤੇ ਗੁਰਜੀਤ ਸਿੰਘ ਵਿਚਾਲੇ ਸਿੱਧਾ ਮੁਕਾਬਲਾ, ਵਾਰਡ ਨੰ: 7 'ਚ ਆਪ ਦੇ ਜਸਵੀਰ ਕੌਰ, ਕਾਂਗਰਸ ਦੇ ਹਰਜਿੰਦਰ ਕੌਰ ਨੂੰ ਅਕਾਲੀ ਦਲ ਦੇ ਉਮੀਦਵਾਰ ਨਵਦੀਪ ਕੌਰ ਫਸਵਾਂ ਤਿਕੋਨਾਂ ਮੁਕਾਬਲਾ ਦੇ ਸਕਦੇ ਹਨ | ਹੁਣ ਗੱਲ ਸਭ ਤੋਂ ਹੌਟ ਸੀਟ ਵਾਰਡ ਨੰ: 8 ਤੋਂ ਆਪ ਦੇ ਬਲਵਿੰਦਰ ਸਿੰਘ ਟਿੱਡੂ (ਚਾਰ ਵਾਰ ਦੇ ਕੌਂਸਲਰ) ਅਤੇ ਕਾਂਗਰਸ ਦੇ ਮੀਤ ਪ੍ਰਧਾਨ ਰਹੇ ਗੁਰਬੀਰ ਸਿੰਘ ਕੰਗ ਵਿਚਾਲੇ ਸਿੱਧਾ ਮੁਕਾਬਲਾ ਹੈ, ਉਂਝ ਭਾਵੇ ਇਥੋਂ ਅਕਾਲੀ ਜੀਤ ਸਿੰਘ ਅਤੇ ਅਜ਼ਾਦ ਜਤਿੰਦਰਪਾਲ ਸਿੰਘ ਚੀਨੂੰ ਵੀ ਚੋਣ ਲੜ ਰਹੇ ਹਨ | ਵਾਰਡ ਨੰ: 9 'ਚ ਆਪ ਦੇ ਰਜਨੀ ਕਾਲੀਆ ਅਤੇ ਕਾਂਗਰਸ ਦੇ ਸਨੇਹ ਲਤਾ ਵਿਚਾਲੇ ਸਿੱਧਾ ਮੁਕਾਬਲਾ ਹੋ ਸਕਦਾ ਹੈ | ਇਸੇ ਤਰ੍ਹਾਂ ਇਕਲੌਤੇ 5 ਉਮੀਦਵਾਰਾਂ ਵਾਲੇ ਵਾਰਡ ਨੰ: 10 'ਚ ਆਪ ਦੇ ਸੁਖਵਿੰਦਰ ਕੌਰ, ਅਕਾਲੀ ਦਲ ਦੇ ਚਰਨਜੀਤ ਸਿੰਘ, ਕਾਂਗਰਸ ਦੇ ਸਤਨਾਮ ਸਿੰਘ, ਭਾਜਪਾ ਦੇ ਸਾਹਿਲ ਅਤੇ ਅਜ਼ਾਦ ਐਕਸਪਾਲ ਵਿੱਚੋਂ ਚਰਨਜੀਤ ਸਿੰਘ ਅਤੇ ਅਜ਼ਾਦ ਐਕਸਪਾਲ ਵਿਚਾਲੇ ਮੁਕਾਬਲਾ ਦੱਸਿਆ ਜਾ ਰਿਹਾ | ਵਾਰਡ ਨੰ: 11 'ਚ ਆਪ ਦੇ ਉਮੀਦਵਾਰ ਜਿੰਦਰ ਅਤੇ ਕਾਂਗਰਸ ਦੇ ਕੁਲਵਿੰਦਰ ਸਿੰਘ ਨਾਲ ਸਿੱਧਾ ਮੁਕਾਬਲਾ ਨਜ਼ਰ ਆ ਰਿਹਾ ਹੈ | ਵਾਰਡ ਨੰ: 12 'ਚ ਆਪ ਦੇ ਸੁਖਵਿੰਦਰ ਕੌਰ, ਕਾਂਗਰਸ ਦੇ ਪੂਜਾ ਅਤੇ ਅਕਾਲੀ ਦਲ ਦੇ ਨਰਿੰਦਰਜੀਤ ਕੌਰ ਵਿਚਾਲੇ ਤਿਕੋਨਾ ਮੁਕਾਬਲਾ ਨਜ਼ਰ ਆ ਰਿਹਾ ਹੈ | ਹੁਣ ਵਾਰੀ ਆਪਰੀ ਵਾਰਡ ਨੰ: 13 ਦੀ ਜਿਥੋਂ ਆਪ ਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਦਾ ਕਾਂਗਰਸ ਦੇ ਨਵੇਂ ਉਮੀਦਵਾਰ ਲਖਵਿੰਦਰ ਸਿੰਘ ਨੰਢਾ ਸਿੱਧਾ ਮੁਕਾਬਲਾ ਹੋ ਰਿਹਾ, ਜਦਕਿ ਅਕਾਲੀ ਦਲ ਦੇ ਉਮੀਦਵਾਰ ਨੂੰ ਪੈ ਰਹੀ ਵੋਟ ਦੋਹਾਂ ਉਮੀਦਵਾਰਾਂ ਦੀ ਵੋਟ ਨੂੰ ਪ੍ਰਭਾਵਿਤ ਕਰਕੇ ਜਿੱਤ ਹਾਰ ਬਦਲ ਸਕਦੀ ਹੈ |

ਪਿਛਲੀ ਖ਼ਬਰ ਬੁਨਿਆਦੀ ਢਾਂਚੇ ਵਿਕਾਸ ਨੂੰ ਵਧੇਰੇ ਤਰਜੀਹ ਦੇਵੇ ਸਰਕਾਰ- ਗੁਰਚਰਨ ਸਿੰਘ <br/> ਅਗਲੀ ਖ਼ਬਰ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਨੇ ਸਫ਼ਾਈ ਸੇਵਕਾਂ ਨੂੰ ਬਕਰੀਦ ਦੀ ਸਰਕਾਰੀ ਛੁੱਟੀ ਤੋਂ ਰੱਖਿਆ ਵਾਂਝੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।