08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਇੰਦਰਮੋਹਨ ਸਿੰਘ ਹਨੀ ਨਿਤਿਨ ਕੋਹਲੀ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ <br/>

ਅਜੀਤ ਡੈਸਕ 29-05-2026
ਜਲੰਧਰ, 28 ਮਈ (ਜਤਿੰਦਰ ਪੰਮੀ)- ਸੈਂਟਰਲ ਹਲਕੇ ਵਿੱਚ ਪੈਂਦੇ ਵਾਰਡ ਨੰਬਰ 30 ਦੇ ਕਾਂਗਰਸੀ ਆਗੂ ਇੰਦਰਮੋਹਨ ਸਿੰਘ ਹਨੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸਾਮਲ ਹੋ ਗਏ | ਉਨ੍ਹਾਂ ਨੂੰ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਾਮਲ ਕੀਤਾ ਗਿਆ | ਇਸ ਮੌਕੇਮੇਅਰ ਵਨੀਤ ਧੀਰ, ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਤੇ ਸਾਬਕਾ ਮੇਅਰ ਜਗਦੀਸ਼ ਰਾਜਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਨਿਤਿਨ ਕੋਹਲੀ ਨੇ ਇੰਦਰਮੋਹਨ ਸਿੰਘ ਹਨੀ ਦਾ ਸਵਾਗਤ ਕਰਦਿਆਂ ਕਿਹਾ ਕਿ ਹਨੀ ਹਮੇਸ਼ਾ ਆਪਣੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੇ ਰਹੇ ਹਨ ਅਤੇ ਸਮਾਜਿਕ ਕਾਰਜਾਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਇੰਦਰਮੋਹਨ ਸਿੰਘ ਹਨੀ ਦੇ ਪਾਰਟੀ ਨਾਲ ਜੁੜਨ ਨਾਲ ਹਲਕੇ ਵਿੱਚ 'ਆਪ' ਹੋਰ ਮਜ਼ਬੂਤ ਹੋਵੇਗੀ ਅਤੇ ਜ਼ਮੀਨੀ ਪੱਧਰ 'ਤੇ ਹੋਰ ਤਾਕਤ ਮਿਲੇਗੀ | ਇੰਦਰਮੋਹਨ ਸਿੰਘ ਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਨਿਤਿਨ ਕੋਹਲੀ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਲੋਕਾਂ ਦੀ ਭਲਾਈ ਲਈ ਲਏ ਜਾ ਰਹੇ ਇਤਿਹਾਸਕ ਫੈਸਲਿਆਂ ਤੇ ਹੋਰ ਲੋਕ-ਹਿਤੈਸ਼ੀ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਇਸ ਨਾਲ ਜੁੜੇ ਹਨ | ਉਨ੍ਹਾਂ ਕਿਹਾ ਕਿ ਆਪਣੀ ਕਲੋਨੀ ਅਤੇ ਵਾਰਡ ਨੰਬਰ 30 ਵਿੱਚ ਨਿਤਿਨ ਕੋਹਲੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੇ ਉਨ੍ਹਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ | ਨਿਤਿਨ ਕੋਹਲੀ ਲੋਕਾਂ ਵਿਚ ਰਹਿ ਕੇ ਹਰ ਇੱਕ ਵਿਅਕਤੀ ਦੇ ਕੰਮ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕਰਵਾ ਰਹੇ ਹਨ | ਉਨ੍ਹਾਂ ਵਿਸਵਾਸ ਦਿਵਾਇਆ ਕਿ ਉਹ ਪਾਰਟੀ ਦੀ ਮਜਬੂਤੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ 'ਤੇ ਵਾਰਡ ਇੰਚਾਰਜ ਅਜੇ ਚੋਪੜਾ, ਗੌਰਵ ਉੱਪਲ, ਮਨਜੀਤ ਸਿੰਘ, ਸੰਜੀਵ ਪੂਰੀ, ਅਸ਼ੀਸ਼ ਗੁਲਾਟੀ ਅਤੇ ਵਾਰਡ ਨੰਬਰ 21 ਦੇ ਕੌਂਸਲਰ ਜਗਵਿੰਦਰ ਸਿੰਘ ਬਿੱਲਾ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਮਾਮਲਾ ਸੁੱਚੀ ਪਿੰਡ ਵਿਖੇ ਚੱਲੀਆਂ ਗੋਲੀਆਂ ਦਾ ਤੀਜੇ ਦਿਨ ਵੀ ਹਮਲਾਵਰ ਪਲਿਸ ਦੀ ਪਹੁੰਚ ਤੋਂ ਬਾਹਰ ਅਗਲੀ ਖ਼ਬਰ ਬੁਨਿਆਦੀ ਢਾਂਚੇ ਵਿਕਾਸ ਨੂੰ ਵਧੇਰੇ ਤਰਜੀਹ ਦੇਵੇ ਸਰਕਾਰ- ਗੁਰਚਰਨ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।