08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਾਮਲਾ ਸੁੱਚੀ ਪਿੰਡ ਵਿਖੇ ਚੱਲੀਆਂ ਗੋਲੀਆਂ ਦਾ ਤੀਜੇ ਦਿਨ ਵੀ ਹਮਲਾਵਰ ਪਲਿਸ ਦੀ ਪਹੁੰਚ ਤੋਂ ਬਾਹਰ

ਅਜੀਤ ਡੈਸਕ 29-05-2026
ਚੁਗਿੱਟੀ/ਜੰਡੂਸਿੰਘਾ, 28 ਮਈ (ਨਰਿੰਦਰ ਲਾਗੂ)-ਬੀਤੇ ਦਿਨੀਂ ਥਾਣਾ ਰਾਮਾਮੰਡੀ ਅਧੀਨ ਆਉਂਦੇ ਸੁੱਚੀ ਪਿੰਡ ਵਿਖੇ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਕਾਰ ਸਵਾਰ ਲੜਕੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਦੇ ਮਾਮਲੇ 'ਚ ਪੀੜਤ ਦੇ ਬਾਪ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਅੱਜ ਤੀਜੇ ਦਿਨ ਵੀ ਹਮਲਾਵਰ ਪੁਲਿਸ ਦੀ ਗਿ੍ਫ਼ਤ 'ਚ ਨਹੀਂ ਆ ਸਕੇ | ਇਸ ਸੰਬੰਧੀ ਗੱਲਬਾਤ ਕਰਨ 'ਤੇ ਥਾਣਾ ਮੁਖੀ ਜਸਪਾਲ ਸਿੰਘ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ 'ਤੇ ਕਾਰਵਾਈ ਕੀਤੀ ਜਾ ਰਹੀ ਹੈ | ਫਿਲਹਾਲ ਕੋਈ ਗਿ੍ਫ਼ਤਾਰੀ ਨਹੀਂ ਹੋਈ | ਵਰਣਨਯੋਗ ਹੈ ਕਿ ਇਸ ਮਾਮਲੇ 'ਤੇ ਪੁਲਿਸ ਵਲੋਂ 5 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਹਮਲੇ ਦੌਰਾਨ ਜ਼ਖਮੀ ਹੋਏ ਲੜਕੇ ਦਾ ਨਾਂਅ ਅਨਮੋਲਦੀਪ ਸਿੰਘ (18) ਪੁੱਤਰ ਤਲਵਿੰਦਰ ਸਿੰਘ ਵਾਸੀ ਬਾਬਾ ਗਦੀਲੇ ਸ਼ਾਹ ਕਾਲੋਨੀ ਸੁੱਚੀ ਪਿੰਡ, ਜਲੰਧਰ ਹਾਲ ਵਾਸੀ ਪਿੰਡ ਨਾਗਰਾ, ਨੇੜੇ ਮਕਸੂਦਾਂ ਮੰਡੀ ਸਾਹਮਣੇ ਆਇਆ ਹੈ | ਥਾਣਾ ਮੁਖੀ ਨੇ ਕਿਹਾ ਕਿ ਪੁਲਿਸ ਵਲੋਂ ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਕੌਂਸਲਰ ਪਰਮਜੋਤ ਸਿੰਘ ਚੱਢਾ ਦੇ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਇੰਦਰਮੋਹਨ ਸਿੰਘ ਹਨੀ ਨਿਤਿਨ ਕੋਹਲੀ ਦੀ ਅਗਵਾਈ ਹੇਠ 'ਆਪ' 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।