08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕੌਂਸਲਰ ਪਰਮਜੋਤ ਸਿੰਘ ਚੱਢਾ ਦੇ ਦਫ਼ਤਰ ਦਾ ਉਦਘਾਟਨ <br/>

ਦਫ਼ਤਰ ਦਾ ਉਦਘਾਟਨ ਕਰਦੇ ਹੋਏ ਰੂਬੀ ਖੋਸਲਾ ਤੇ ਨਾਲ ਪਰਮਜੋਤ ਸਿੰਘ ਸ਼ੈਰੀ ਚੱਢਾ, ਪ੍ਰਭਜੋਤ ਕੌਰ ਚੱਢਾ, ਤਜਿੰਦਰ ਪਾਲ ਸਿੰਘ ਚੱਢਾ, ਰਾਜ ਕੁਮਾਰ ਰਾਜੂ, ਹਰਪਾਲ ਸਿੰਘ ਚੱਢਾ ਤੇ ਹੋਰ | ਤਸਵੀਰ: ਜੀ. ਪੀ. ਸਿੰਘ <br/> 29-05-2026
ਜਲੰਧਰ, 28 ਮਈ (ਸ਼ਿਵ)-ਰੈਣਕ ਬਾਜ਼ਾਰ ਚੌਕ ਵਿਚ ਅੱਜ ਵਾਰਡ ਨੰਬਰ 28 ਦੇ ਕਾਂਗਰਸ ਦੇ ਕੌਂਸਲ ਪਰਮਜੋਤ ਸਿੰਘ ਸ਼ੈਰੀ ਚੱਢਾ ਅਤੇ ਵਾਰਡ ਨੰਬਰ 27 ਤੋਂ ਕਾਂਗਰਸ ਦੇ ਕੌਂਸਲਰ ਪ੍ਰਭਜੋਤ ਕੌਰ ਚੱਢਾ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਕਈ ਪਤਵੰਤੇ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਮੌਜੂਦ ਸਨ | ਇਸ ਮੌਕੇ ਕੌਂਸਲਰ ਪਰਮਜੋਤ ਸਿੰਘ ਸ਼ੈਰੀ ਚੱਢਾ ਨੇ ਦੱਸਿਆ ਕਿ ਉਨਾਂ ਦੇ ਦਫਤਰ ਦਾ ਉਦਘਾਟਨ ਪਹਿਲੀ ਬਾਰ ਕਿਸੇ ਸਫ਼ਾਈ ਸੇਵਕ ਰੂਬੀ ਖੋਸਲਾ ਵਲੋਂ ਕੀਤਾ ਗਿਆ | ਉਨਾਂ ਕਿਹਾ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸਫ਼ਾਈ ਸੇਵਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਤਾਂ ਸ਼ਹਿਰੀਆਂ ਦੇ ਮਨਾਂ ਵਿਚ ਉਨਾਂ ਪ੍ਰਤੀ ਕਾਫੀ ਸਤਿਕਾਰ ਹੁੰਦਾ ਹੈ | ਉਨਾਂ ਦੱਸਿਆ ਕਿ ਇਸ ਦਫਤਰ ਦੇ ਖੁੱਲਣ ਨਾਲ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲੇਗੀ ਤੇ ਇਸ ਦਫਤਰ ਵਿਚ ਲੋੜਵੰਦਾਂ, ਬੁਢਾਪਾ ਤੇ ਹੋਰ ਪੈਨਸ਼ਨਾਂ ਦੇ ਫਾਰਮ ਭਰਵਾਉਣ ਤੋਂ ਇਲਾਵਾ ਵਿਕਾਸ ਦੇ ਕੰਮਾਂ ਅਤੇ ਸ਼ਿਕਾਇਤਾਂ ਬਾਰੇ ਵੀ ਇਸ ਦਫਤਰ ਵਿਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇਗੀ ਤਾਂ ਉਨਾਂ ਦੇ ਕੰਮ ਪਹਿਲ ਦੇ ਤੌਰ 'ਤੇ ਕਰਵਾਏ ਜਾਣਗੇ | ਇਸ ਮੌਕੇ ਪੰਜਾਬ ਵਾਲਮੀਕਿ ਸਭਾ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਰਾਜੂ, ਕੌਂਸਲਰ ਸ੍ਰੀਮਤੀ ਪ੍ਰਭਜੋਤ ਕੌਰ ਚੱਢਾ, ਤਜਿੰਦਰਪਾਲ ਸਿੰਘ ਚੱਢਾ, ਹਰਪਾਲ ਸਿੰਘ ਚੱਢਾ ਤੇ ਹੋਰ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਣਾਉਣ 'ਤੇ ਵਧਾਈ <br/> ਅਗਲੀ ਖ਼ਬਰ ਮਾਮਲਾ ਸੁੱਚੀ ਪਿੰਡ ਵਿਖੇ ਚੱਲੀਆਂ ਗੋਲੀਆਂ ਦਾ ਤੀਜੇ ਦਿਨ ਵੀ ਹਮਲਾਵਰ ਪਲਿਸ ਦੀ ਪਹੁੰਚ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।