08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਲਾਇਲਪੁਰ ਖ਼ਾਲਸਾ ਕਾਲਜ ਦੇ ਸਾਬਕਾ ਵਿਦਿਆਰਥੀ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਣਾਉਣ 'ਤੇ ਵਧਾਈ <br/>

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਗੁਰਿੰਦਰਵੀਰ ਸਿੰਘ ਦੀ ਮਾਣਮੱਤੀ ਪ੍ਰਾਪਤੀ 'ਤੇ ਕਾਲਜ ਦੇ ਗੁਰਦੁਆਰਾ ਵਿਖੇ ਸ਼ੁਕਰਾਨੇ ਦੀ ਅਰਦਾਸ ਕਰਨ ਮੌਕੇ ਪਿ੍ੰਸੀਪਲ ਤੇ ਸਟਾਫ ਮੈਂਬਰ ਤੇ ਹੋਰ ਪ੍ਰਬੰਧਕ ਵਿਖਾਈ ਦੇ ਰਹੇ ਹਨ | ਤਸਵੀਰ:-ਮੁਨੀਸ਼ <br/> 29-05-2026
ਜਲੰਧਰ, 28 ਮਈ (ਡਾ. ਜਤਿੰਦਰ ਸਾਬੀ) ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਾਬਕਾ ਵਿਦਿਆਰਥੀ ਗੁਰਿੰਦਰਵੀਰ ਸਿੰਘ ਵੱਲੋਂ ਭਾਰਤ ਦਾ ਸਭ ਤੋਂ ਤੇਜ ਦੌੜਾਕ ਬਣਨ ਤੇ ਦੇਸ਼ ਦਾ ਨਵਾਂ ਰਿਕਾਰਡ ਕਾਇਮ ਕਰਨ ਤੇ ਉਸ ਦੇ ਭਵਿੱਖ 'ਚ ਵਿਸ਼ਵ ਪੱਧਰ ਤੇ ਵੱਡੀਆ ਮੱਲਾ ਮਾਰਨ ਦਾ ਕਾਮਨਾ ਹਿੱਤ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ | ਇਸ ਮੌਕੇ ਤੇ ਪਿ੍ੰਸੀਪਲ ਰਛਪਾਲ ਸਿੰਘ ਸੰਧੂ ਤੇ ਸਮੂਹ ਵਿਭਾਗਾ ਦੇ ਮੁਖੀ ਤੇ ਹੋਰ ਸਟਾਫ ਮੈਂਬਰ ਤੇ ਵਿਦਿਆਰਥੀ ਹਾਜਰ ਸਨ | ਇਸ ਮੌਕੇ ਤੇ ਦੱਸਿਆ ਕਿ ਗੁਰਿੰਦਰਵੀਰ ਸਿੰਘ ਨੇ ਕਾਲਜ ਤੋਂ ਬੀ.ਏ ਦੀ ਪ੍ਰੀਖਿਆ ਪਾਸ ਕੀਤੀ ਤੇ ਫੇਰ ਪੀ.ਜੀ.ਡੀ.ਸੀ .ਏ ਵਿਚ ਦਾਖਲਾ ਲਿਆ | ਪਿ੍ੰਸੀਪਲ ਸੰਧੂ ਨੇ ਕਿਹਾ ਕਿ ਗੁਰਿੰਦਰਵੀਰ ਸਿੰਘ ਵਰਗੇ ਵਿਦਿਆਰਥੀ ਕਾਲਜੇ ਦੇ ਵਿਦਿਆਰਥੀਆਂ ਦੇ ਰੋਲ ਮਾਡਲ ਹੋਣੇ ਚਾਹੀਦੇ ਹਨ | ਇਸ ਮੌਕੇ ਤੇ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਵੀਰ ਕੌਰ ਤੇ ਡੀਨ ਸਪੋਰਟਸ ਡਾ.ਐੱਸ.ਐੱਸ. ਬੈਂਸ ਨੇ ਵੀ ਗੁਰਿੰਦਰਵੀਰ ਸਿੰਘ ਤੇ ਉਸ ਦੇ ਮਾਪਿਆ ਤੇ ਉਸ ਦੇ ਕੋਚ ਸਰਬਜੀਤ ਸਿੰਘ ਹੈਪੀ ਤੇ ਸਰੀਰਕ ਸਿੱਖਿਆ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਬੁਨਿਆਦੀ ਢਾਂਚੇ ਵਿਕਾਸ ਨੂੰ ਵਧੇਰੇ ਤਰਜੀਹ ਦੇਵੇ ਸਰਕਾਰ- ਗੁਰਚਰਨ ਸਿੰਘ <br/> ਅਗਲੀ ਖ਼ਬਰ ਕੌਂਸਲਰ ਪਰਮਜੋਤ ਸਿੰਘ ਚੱਢਾ ਦੇ ਦਫ਼ਤਰ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।