22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਵਧਦੀ ਮਹਿੰਗਾਈ, ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਰੋਜ਼ਮਰਾ ਦੀਆਂ ਵਸਤੂਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਕੱਢਿਆ

ਅਜੀਤ ਡੈਸਕ 31-05-2026
ਨਕੋਦਰ, 30 ਮਈ ( ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ )-ਅੱਜ ਕਾਂਗਰਸ ਹਾਈਕਮਾਂਡ ਦੇ ਆਦੇਸ਼ਾਂ ਅਨੁਸਾਰ ਨਕੋਦਰ ਸ਼ਹਿਰ ਵਿੱਚ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਵਧਦੀ ਮਹਿੰਗਾਈ, ਪੈਟਰੋਲ, ਡੀਜ਼ਲ, ਰਸੋਈ ਗੈਸ (ਐਲ.ਪੀ.ਜੀ.) ਸਿਲੰਡਰ ਅਤੇ ਰੋਜ਼ਮਰਾ ਦੀਆਂ ਵਸਤੂਆਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਖ਼ਿਲਾਫ਼ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ¢ ਰੋਸ ਮਾਰਚ ਦੀ ਅਗਵਾਈ ਡਾ. ਨਵਜੋਤ ਸਿੰਘ ਦਹੀਆ, ਹਲਕਾ ਇੰਚਾਰਜ ਕਾਂਗਰਸ ਨਕੋਦਰ ਵੱਲੋਂ ਕੀਤੀ ਗਈ¢ ਇਸ ਮÏਕੇ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਆਮ ਆਦਮੀ ਮਹਿੰਗਾਈ ਦੀ ਮਾਰ ਹੇਠ ਆ ਚੁੱਕਾ ਹੈ¢ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਬੇਤਹਾਸਾ ਵਾਧੇ ਨੇ ਹਰ ਵਰਗ ਦਾ ਜੀਵਨ ਮੁਸ਼ਕਲ ਕਰ ਦਿੱਤਾ ਹੈ¢ ਇਸ ਮÏਕੇ ਕਾਂਗਰਸ ਦੇ ਸੀਨੀਅਰ ਆਗੂਆਂ, ਨਗਰ ਕÏਾਸਲ ਉਮੀਦਵਾਰਾਂ, ਬੂਥ ਪ੍ਰਧਾਨਾਂ, ਪੇਜ ਸੇਵਕਾਂ, ਯੂਥ ਕਾਂਗਰਸ, ਮਹਿਲਾ ਕਾਂਗਰਸ ਅਤੇ ਐਨ.ਐਸ.ਯੂ.ਆਈ. ਦੇ ਅਹੁਦੇਦਾਰਾਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਰਹੇ¢ ਰੋਸ ਮਾਰਚ ਦÏਰਾਨ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਰਕਾਰ ਤੋਂ ਮਹਿੰਗਾਈ 'ਤੇ ਤੁਰੰਤ ਕਾਬੂ ਪਾਉਣ, ਪੈਟਰੋਲ-ਡੀਜ਼ਲ ਅਤੇ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ ਗਈ¢ ਡਾ. ਨਵਜੋਤ ਸਿੰਘ ਦਹੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਹੱਕਾਂ ਲਈ ਸੰਘਰਸ਼ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਲੋਕ ਹਿੱਤਾਂ ਲਈ ਹਰ ਮੰਚ 'ਤੇ ਲੜਾਈ ਜਾਰੀ ਰੱਖੇਗੀ ¢
ਪਿਛਲੀ ਖ਼ਬਰ ਪਿੰਡ ਸਰਹਾਲ ਕਾਜ਼ੀਆਂ ਵਿਖੇ ਸਾਲਾਨਾ ਮੇਲਾ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ ਅਗਲੀ ਖ਼ਬਰ ਐੱਨ.ਐੱਚ.ਐੱਸ. ਹਸਪਤਾਲ ਵਲੋਂ ਵਿਸ਼ਵ ਮਲਟੀਪਲ ਸਕਲੇਰੋਸਿਸ ਦਿਵਸ ਮੌਕੇ 'ਤੇ ਜਾਗਰੂਕਤਾ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।