02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਾਣੀ ਸੰਕਟ ਕਰਕੇ ਕਈ ਵਾਰਡਾਂ ਵਿਚ ਟੈਂਕਰਾਂ ਰਾਹੀਂ ਪਾਣੀ ਦੀ ਹੋ ਰਹੀ ਸਪਲਾਈ <br/>

ਅਜੀਤ ਡੈਸਕ 01-06-2026
ਜਲੰਧਰ, 31 ਮਈ (ਸ਼ਿਵ)- ਸ਼ਹਿਰ ਵਿਚ ਪਾਣੀ ਸੰਕਟ ਜਾਰੀ ਹੈ ਤੇ ਕਈ ਵਾਰਡਾਂ ਵਿਚ ਟੈਂਕਰਾਂ ਰਾਹੀਂ ਪਾਣੀ ਸਪਲਾਈ ਦਾ ਕੰਮ ਚੱਲ ਰਿਹਾ ਹੈ | ਹੁਣ ਵਰਡ ਨੰਬਰ 63 ਵਿਚ ਪਾਣੀ ਦੀ ਮੋਟਰ ਤਿੰਨ ਦਿਨ ਤੋਂ ਸੜੀ ਹੋਣ ਕਾਰਨ ਲੋਕਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕੀਤੀ ਜਾ ਰਹੀ ਹੈ | ਟੈਂਕਰਾਂ ਰਾਹੀਂ ਪਾਣੀ ਭਰ ਰਹੀਆਂ ਮਹਿਲਾਵਾਂ ਨੇ ਦੱਸਿਆ ਕਿ ਤਿੰਨ ਦਿਨ ਤੋਂ ਜਿਹੜੀ ਪਾਣੀ ਵਾਲੀ ਮੋਟਰ ਸੜੀ ਪਈ ਹੈ ਪਰ ਅਜੇ ਤੱਕ ਠੀਕ ਨਹੀਂ ਹੋਈ | ਉਨਾਂ ਦੱਸਿਆ ਕੀ ਪਾਣੀ ਵਾਲੀ ਮੋਟਰ ਕੁੱਝ ਦਿਨ ਵਿਚ ਹੀ ਸੜ ਜਾਂਦੀ ਹੈ ਜਿਸ ਕਰਕੇ ਪਾਣੀ ਦਾ ਸੰਕਟ ਪੈਦਾ ਹੋ ਜਾਂਦਾ ਹੈ | ਨਗਰ ਨਿਗਮ ਨੂੰ ਚਾਹੀਦਾ ਹੈ ਕਿ ਟਿਊਬਵੈੱਲ ਲਈ ਨਵੀਂ ਪਾਣੀ ਦੀ ਮੋਟਰ ਲਗਾਈ ਜਾਵੇ ਤਾਂ ਜੋ ਕੋਈ ਸਮੱਸਿਆ ਨਾ ਪੈਦਾ ਹੋ ਸਕੇ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਨਿਗਮ ਨੂੰ ਪਾਣੀ ਸਪਲਾਈ ਦੀ ਇਸ ਸਮੱਸਿਆ ਨੂੰ ਹੱਲ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਗਰਮੀ ਵਿਚ ਪਾਣੀ ਕਮੀ ਨੂੰ ਲੈ ਕੇ ਕਾਫੀ ਮੁਸ਼ਕਲ ਆ ਰਹੀ ਹੈ |

ਪਿਛਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ) ਵਿਖੇ ਸ਼ਹੀਦੀ ਸਮਾਗਮ 1 ਤੋਂ 20 ਜੂਨ ਤੱਕ 21 ਜੂਨ ਨੂੰ ਹੋਣਗੇ ਮਹਾਨ ਸ਼ਹੀਦੀ... ਅਗਲੀ ਖ਼ਬਰ ਪਾਣੀ ਸੰਕਟ ਕਰਕੇ ਕਈ ਵਾਰਡਾਂ ਵਿਚ ਟੈਂਕਰਾਂ ਰਾਹੀਂ ਪਾਣੀ ਦੀ ਹੋ ਰਹੀ ਸਪਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।