02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ) ਵਿਖੇ ਸ਼ਹੀਦੀ ਸਮਾਗਮ 1 ਤੋਂ 20 ਜੂਨ ਤੱਕ 21 ਜੂਨ ਨੂੰ ਹੋਣਗੇ ਮਹਾਨ ਸ਼ਹੀਦੀ ਸਮਾਗਮ

ਅਜੀਤ ਡੈਸਕ 01-06-2026
ਜਲੰਧਰ, 31 ਮਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ), ਕਪੂਰਥਲਾ ਰੋਡ, ਜਲੰਧਰ ਵਿਖੇ ਬਾਬਾ ਭਗਵਾਨ ਸਿੰਘ ਦੀ ਦੇਖ-ਰੇਖ ਹੇਠ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ 1 ਜੂਨ ਤੋਂ 20 ਜੂਨ ਤੱਕ ਰੋਜ਼ਾਨਾ ਦੁਪਹਿਰ 4 ਵਜੇ ਤੋਂ 6 ਵਜੇ ਤੱਕ ਰੋਜ਼ਾਨਾ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ | ਬਾਬਾ ਭਗਵਾਨ ਸਿੰਘ ਨੇ ਜਾਣਕਾਰੀ ਦਿੱਤੀ ਕਿ 21 ਜੂਨ ਨੂੰ ਮਹਾਨ ਸ਼ਹੀਦੀ ਸਮਾਗਮ ਕਰਵਾਏ ਜਾਣਗੇ, ਜਿਸ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਹਜ਼ਰੂੀ ਰਾਗੀ ਜਥਾ ਸੰਗਤ ਨੂੰ ਕੀਰਤਨ ਦੁਆਰਾ ਨਿਹਾਲ ਕਰੇਗਾ | ਪ੍ਰਬੰਧਕਾਂ ਵਲੋਂ ਸੰਗਤ ਨੂੰ ਸਮਾਗਮ 'ਚ ਪਰਿਵਾਰਾਂ ਸਹਿਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ |

ਪਿਛਲੀ ਖ਼ਬਰ 'ਇੱਕ ਰੁੱਖ ਸੌ ਸੁੱਖ' ਮੁਹਿੰਮ ਤਹਿਤ ਵਾਤਾਵਰਨ ਬਚਾਉਣ ਲਈ ਯੋਗਦਾਨ-ਡਾ. ਨਿਰਮਲ ਸਿੰਘ ਅਗਲੀ ਖ਼ਬਰ ਪਾਣੀ ਸੰਕਟ ਕਰਕੇ ਕਈ ਵਾਰਡਾਂ ਵਿਚ ਟੈਂਕਰਾਂ ਰਾਹੀਂ ਪਾਣੀ ਦੀ ਹੋ ਰਹੀ ਸਪਲਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।