23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

99 ਕਾਲੋਨੀਆਂ 'ਚ ਬਿਜਲੀ ਕੁਨੈਕਸ਼ਨ ਦੇਣ ਸੰਬੰਧੀ ਪਾਵਰਕਾਮ ਨੂੰ ਨਹੀਂ ਮਿਲੀ ਰਿਪੋਰਟ ਪਾਵਰਕਾਮ ਨੇ ਕਮੇਟੀ ਦੇ ਚੇਅਰਮੈਨ ਨੂੰ ਮੁੜ ਲਿਖੀ ਚਿੱਠੀ

ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਸ਼ਿਵ)- ਪਾਵਰਕਾਮ ਨੇ ਸ਼ਹਿਰ ਦੀਆਂ 99 ਨਾਜਾਇਜ਼ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਲੱਗਣ ਦੇ ਮਾਮਲੇ ਵਿਚ ਜਿਹੜੀ ਕਮੇਟੀ ਨੂੰ ਜਾਂਚ ਕਰ ਕੇ ਰਿਪੋਰਟ ਦੇਣ ਲਈ ਕਿਹਾ ਸੀ | ਉਸ ਵੱਲੋਂ ਅਜੇ ਤੱਕ ਰਿਪੋਰਟ ਨਾ ਦੇਣ ਤੋਂ ਬਾਅਦ ਪਾਵਰਕਾਮ ਨੇ ਕਮੇਟੀ ਦੇ ਚੇਅਰਮੈਨ ਨੂੰ ਦੁਬਾਰਾ ਚਿੱਠੀ ਲਿਖ ਕੇ ਇਸ ਮਾਮਲੇ ਦੀ ਰਿਪੋਰਟ ਤਲਬ ਕੀਤੀ ਹੈ | ਆਰ. ਟੀ. ਆਈ. ਐਕਟੀਵਿਸਟ ਕਰਨਪ੍ਰੀਤ ਸਿੰਘ ਨੇ 27 ਫਰਵਰੀ 2026 ਨੂੰ ਪਾਵਰਕਾਮ ਦੇ ਉਚ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਸ਼ਹਿਰ ਦੀਆਂ 99 ਨਾਜਾਇਜ਼ ਕਾਲੋਨੀਆਂ ਵਿਚ ਬਿਜਲੀ ਕੁਨੈਕਸ਼ਨ ਨਿਯਮਾਂ ਤਹਿਤ ਨਹੀਂ ਲਗਾਏ ਗਏ ਹਨ ਤੇ ਇਸ ਬਾਰੇ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਉਕਤ ਕਾਲੋਨੀਆਂ ਵਿਚ ਕਿਸ ਤਰੀਕੇ ਨਾਲ ਕੁਨੈਕਸ਼ਨ ਜਾਰੀ ਕੀਤੇ ਗਏ ਹਨ | ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਵਰਕਾਮ ਨੇ 99 ਨਾਜਾਇਜ਼ ਕਾਲੋਨੀਆਂ ਨੂੰ ਬਿਜਲੀ ਕੁਨੈਕਸ਼ਨ ਦੇਣ ਦੇ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਮਾਮਲੇ ਦੀ ਸਮੁੱਚੀ ਜਾਂਚ ਕਰ ਕੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਵੇਗੀ | ਪਾਵਰਕਾਮ ਨੇ ਕਮੇਟੀ ਦੇ ਚੇਅਰਮੈਨ ਨੂੰ ਇਸ ਬਾਰੇ ਦੁਬਾਰਾ ਚਿੱਠੀ ਲਿਖੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ 99 ਨਾਜਾਇਜ਼ ਕਾਲੋਨੀਆਂ ਵਿਚ ਬਿਜਲੀ ਮੀਟਰ ਲੱਗਣ ਬਾਰੇ ਆਈ ਸ਼ਿਕਾਇਤ ਦੇ ਤਹਿਤ 15 ਦਿਨਾਂ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਸੀ ਪਰ 22 ਮਈ ਤੱਕ ਪੜਤਾਲ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ | ਪਾਵਰਕਾਮ ਨੇ ਇਸ ਮਾਮਲੇ ਵਿਚ ਯਾਦ-ਪੱਤਰ ਭੇਜਦੇ ਹੋਏ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੜਤਾਲ ਰਿਪੋਰਟ ਤੁਰੰਤ ਪੇਸ਼ ਕੀਤੀ ਜਾਵੇ | ਇਸ ਤੋਂ ਇਲਾਵਾ ਆਪਣੀ ਰਿਪੋਰਟ ਵਿਚ ਸਬੰਧਿਤ ਲਾਇਸੈਂਸ ਅਥਾਰਿਟੀ ਤੋਂ ਕਾਲੋਨੀਆਂ ਬਾਬਤ ਲਾਇਸੈਂਸ ਵਿਕਾਸ ਕਰਨ ਤੇ ਮਨਜ਼ੂਰੀ ਦੀ ਕਾਪੀ ਅਤੇ ਕਾਲੋਨੀਆਂ ਵਿਚ ਬਿਜਲੀ ਨਾਲ ਸਬੰਧਿਤ ਬੁਨਿਆਦੀ ਢਾਂਚੇ ਦਾ ਨਕਸ਼ਾ ਵੀ ਲਗਾਇਆ ਜਾਵੇ | ਉਂਜ ਇਸ ਮਾਮਲੇ ਵਿਚ ਜਲੰਧਰ ਜ਼ਿਲ੍ਹੇ ਵਿਚ 99 ਨਾਜਾਇਜ਼ ਕਾਲੋਨੀਆਂ ਦੇ ਮਾਮਲੇ 'ਚ ਕਾਰਵਾਈ ਕਰਨ ਦੀ ਪਹਿਲਾਂ ਵੀ ਸਿਫ਼ਾਰਸ਼ ਕੀਤੀ ਗਈ ਸੀ | ਜੇ.ਡੀ.ਏ. ਦੀ ਹੱਦ 'ਚ ਇਹ ਕਾਲੋਨੀਆਂ ਕੱਟੀਆਂ ਗਈਆਂ ਸੀ ਤਾਂ ਸਾਲ 2022 'ਚ ਜੇ.ਡੀ.ਏ. ਦੇ ਮੁੱਖ ਪ੍ਰਸ਼ਾਸਕ ਦਾ ਕੰਮ ਦੇਖ ਰਹੇ ਉਸ ਵੇਲੇ ਦੇ ਡੀ.ਸੀ. ਸ੍ਰੀ ਘਣਸ਼ਿਆਮ ਥੋਰੀ ਨੇ ਇਸ ਮਾਮਲੇ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਹਦਾਇਤ ਦਿੱਤੀ ਸੀ | ਬਾਅਦ ਵਿਚ ਵੀ ਨਾਜਾਇਜ਼ ਕਾਲੋਨੀਆਂ ਦਾ ਨਿਰਮਾਣ ਚੱਲਦਾ ਰਿਹਾ ਸੀ ਪਰ ਵਿਭਾਗਾਂ ਦੀ ਸਖ਼ਤੀ ਕੋਈ ਕੰਮ ਨਹੀਂ ਆਈ ਸੀ | ਜ਼ਿਲ੍ਹੇ ਤੋਂ ਇਲਾਵਾ ਨਿਗਮ ਦੀ ਹੱਦ 'ਚ ਵੀ ਨਾਜਾਇਜ਼ ਕਾਲੋਨੀਆਂ ਦਾ ਕੰਮ ਬੇਰੋਕ-ਟੋਕ ਜਾਰੀ ਹੈ | ਮੇਅਰ ਵਨੀਤ ਧੀਰ ਨੇ ਹੁਣ ਨਾ ਸਿਰਫ਼ ਰੈਗੂਲਰ ਕਾਲੋਨੀਆਂ ਤੋਂ ਰਹਿੰਦੀ ਕਰੋੜਾਂ ਰੁਪਏ ਦੀ ਫ਼ੀਸ ਵਸੂਲਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਸਗੋਂ ਜਿਨ੍ਹਾਂ ਕਾਲੋਨੀਆਂ ਵੱਲੋਂ ਰੈਗੂਲਰ ਕਰਵਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ ਸੀ, ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ | ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਜਿਸ ਤਰ੍ਹਾਂ ਨਾਲ ਇਸ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੁਬਾਰਾ ਚਿੱਠੀ ਲਿਖ ਕੇ ਰਿਪੋਰਟ ਤਲਬ ਕੀਤੀ ਹੈ ਤੇ ਇਸ ਮਾਮਲੇ ਵਿਚ ਕਾਰਵਾਈ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
ਪਿਛਲੀ ਖ਼ਬਰ ਜਲੰਧਰ ਡਰਮੈਟੋਲੋਜਿਸਟ ਐਸੋਸੀਏਸ਼ਨ ਨੇ ਵੱਧ ਰਹੇ ਝੋਲਾਛਾਪ ਡਾਕਟਰਾਂ, ਗ਼ੈਰ-ਕਾਨੂੰਨੀ ਸਕਿਨ ਤੇ ਕਾਸਮੈਟਿਕ ਕਲੀਨਿਕਾਂ ਖ਼ਿਲ... ਅਗਲੀ ਖ਼ਬਰ ਪੁਲਿਸ ਤੋਂ ਪਹਿਲਾਂ ਪੀੜਤ ਨੇ ਖ਼ੁਦ ਲੱਭ ਲਿਆ ਚੋਰੀ ਹੋਇਆ ਮੋਟਰਸਾਈਕਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।