23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜਲੰਧਰ ਡਰਮੈਟੋਲੋਜਿਸਟ ਐਸੋਸੀਏਸ਼ਨ ਨੇ ਵੱਧ ਰਹੇ ਝੋਲਾਛਾਪ ਡਾਕਟਰਾਂ, ਗ਼ੈਰ-ਕਾਨੂੰਨੀ ਸਕਿਨ ਤੇ ਕਾਸਮੈਟਿਕ ਕਲੀਨਿਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਐੱਮ.ਐੱਸ. ਲੋਹੀਆ) - ਜਲੰਧਰ ਡਰਮੈਟੋਲੋਜਿਸਟ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਸਿਵਲ ਸਰਜਨ, ਜਲੰਧਰ ਨਾਲ ਮੁਲਾਕਾਤ ਕਰਕੇ ਸ਼ਹਿਰ 'ਚ ਤੇਜ਼ੀ ਨਾਲ ਵੱਧ ਰਹੀ ਝੋਲਾਛਾਪ ਡਾਕਟਰੀ (ਕੁਐਕਰੀ) ਤੇ ਗ਼ੈਰ-ਕਾਨੂੰਨੀ ਸਕਿਨ ਤੇ ਕਾਸਮੈਟਿਕ ਕਲੀਨਿਕਾਂ ਬਾਰੇ ਗੰਭੀਰ ਚਿੰਤਾ ਜਤਾਈ | ਵਫ਼ਦ 'ਚ ਸ਼ਾਮਲ ਡਾ. ਵਿਕਾਸ ਸੂਦ, ਡਾ. ਜੀ.ਡੀ., ਡਾ. ਰਜਤ ਛਾਬੜਾ, ਡਾ. ਦਲਜੀਤ, ਡਾ. ਤਰੁਣ ਅਤੇ ਡਾ. ਤੇਜਸਵਨੀ ਨੇ ਸਿਵਲ ਸਰਜਨ ਦੇ ਧਿਆਨ 'ਚ ਲਿਆਂਦਾ ਕਿ ਸ਼ਹਿਰ ਦੇ ਕਈ ਬਿਊਟੀ ਪਾਰਲਰਾਂ, ਸੈਲੂਨਾਂ ਅਤੇ ਗ਼ੈਰ-ਕਾਨੂੰਨੀ ਕਲੀਨਿਕਾਂ 'ਚ ਬਿਨਾਂ ਲੋੜੀਂਦੀ ਮੈਡੀਕਲ ਯੋਗਤਾ ਤੇ ਸਿਖਲਾਈ ਵਾਲੇ ਲੋਕ ਲੇਜ਼ਰ ਹੇਅਰ ਰਿਮੂਵਲ, ਐਂਟੀ-ਏਜਿੰਗ ਇਲਾਜ, ਸਕਿਨ ਬ੍ਰਾਈਟਨਿੰਗ ਇੰਜੈਕਸ਼ਨ, ਵਾਲ ਝੜਨ ਦੇ ਇਲਾਜ ਤੇ ਹੋਰ ਚਮੜੀ ਸਬੰਧੀ ਪ੍ਰਕਿਰਿਆਵਾਂ ਕਰ ਰਹੇ ਹਨ, ਜਿਸ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ | ਵਫ਼ਦ ਵਲੋਂ ਖ਼ਾਸ ਤੌਰ 'ਤੇ ਇਕ ਡੈਂਟਿਸਟ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ, ਜੋ ਕਥਿਤ ਤੌਰ 'ਤੇ ਸ਼ਹਿਰ 'ਚ ਮੈਡੀਕਲ ਕੈਂਪ ਲਗਾ ਕੇ ਆਪਣੇ ਆਪ ਨੂੰ ਸਕਿਨ ਸਪੈਸ਼ਲਿਸਟ ਵਜੋਂ ਪੇਸ਼ ਕਰ ਰਹੀ ਹੈ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਿਰਫ਼ ਕਾਸਮੈਟੋਲੋਜੀ ਦੀ ਡਿਗਰੀ ਜਾਂ ਸਰਟੀਫਿਕੇਟ ਹੋਣਾ ਕਿਸੇ ਨੂੰ ਚਮੜੀ ਰੋਗਾਂ ਦਾ ਮਾਹਿਰ (ਡਰਮੈਟੋਲੋਜਿਸਟ) ਨਹੀਂ ਬਣਾਉਂਦਾ | ਉਨ੍ਹਾਂ ਕਿਹਾ ਕਿ ਤਾਜ਼ਾ ਨਿਯਮਾਂ ਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਸਮੈਟੋਲੋਜੀ ਦੀ ਯੋਗਤਾ ਡਰਮੈਟੋਲੋਜੀ ਦੀ ਮਾਨਤਾ ਪ੍ਰਾਪਤ ਮੈਡੀਕਲ ਸਪੈਸ਼ਲਟੀ ਡਿਗਰੀ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਅਜਿਹੇ ਸਾਰੇ ਵਿਅਕਤੀਆਂ ਅਤੇ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਬਿਨਾਂ ਮਾਨਤਾ ਪ੍ਰਾਪਤ ਮੈਡੀਕਲ ਯੋਗਤਾ ਦੇ ਇਲਾਜ ਕਰ ਰਹੇ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ | ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਸ਼ਿਕਾਇਤ 'ਚ ਨਾਮਜ਼ਦ ਵਿਅਕਤੀ ਸਮੇਤ ਸਾਰੇ ਗ਼ੈਰ-ਕਾਨੂੰਨੀ ਕਲੀਨਿਕਾਂ, ਪਾਰਲਰਾਂ ਤੇ ਬਿਨਾਂ ਯੋਗਤਾ ਵਾਲੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਮੈਡੀਕਲ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇਗੀ ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ | ਜਲੰਧਰ ਡਰਮੈਟੋਲੋਜਿਸਟ ਐਸੋਸੀਏਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਚਮੜੀ, ਵਾਲਾਂ ਤੇ ਕਾਸਮੈਟਿਕ ਇਲਾਜਾਂ ਲਈ ਸਿਰਫ਼ ਯੋਗ ਤੇ ਰਜਿਸਟਰਡ ਡਰਮੈਟੋਲੋਜਿਸਟ ਦੀ ਹੀ ਸਲਾਹ ਤੇ ਸੇਵਾਵਾਂ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਪੇਚੀਦਗੀ ਤੇ ਨੁਕਸਾਨ ਤੋਂ ਬਚਿਆ ਜਾ ਸਕੇ |
ਪਿਛਲੀ ਖ਼ਬਰ ਸਿਆਸੀ ਬਦਲਾਖੋਰੀ ਤਹਿਤ ਕੀਤਾ ਮਜੀਠੀਆ ਖ਼ਿਲਾਫ਼ ਪਰਚਾ - ਜਸਪ੍ਰੀਤ ਸਿੰਘ ਚੌਹਾਨ ਅਗਲੀ ਖ਼ਬਰ 99 ਕਾਲੋਨੀਆਂ 'ਚ ਬਿਜਲੀ ਕੁਨੈਕਸ਼ਨ ਦੇਣ ਸੰਬੰਧੀ ਪਾਵਰਕਾਮ ਨੂੰ ਨਹੀਂ ਮਿਲੀ ਰਿਪੋਰਟ ਪਾਵਰਕਾਮ ਨੇ ਕਮੇਟੀ ਦੇ ਚੇਅਰਮੈਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।