ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ) - ਸਪਾਰਟਨ ਸਪੋਰਟਸ ਦੇ ਐਮ.ਡੀ. ਕੁਨਾਲ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਜਲੰਧਰ ਦਾ ਨਾਂਅ ਰੌਸ਼ਨ ਕੀਤਾ | ਕੁਨਾਲ ਨੇ 28 ਗੇਂਦਾਂ 'ਚ 10 ਛੱਕੇ ਤੇ 10 ਚੌਕੇ ਲਗਾ ਕੇ 112 ਦੌੜਾਂ ਬਣਾ ਕੇ ਐਕਸਿਸ ਕਾਂਊਟੀ ਮੈਚ 'ਚ ਐਕਸਿਸ ਕਾਂਊਟੀ ਮੈਚ 'ਚ ਕ੍ਰਿਸ ਗੇਲ ਤੇ ਵੈਭਵ ਸ਼ੂਰਿਆਵੰਸ਼ੀ ਦਾ ਰਿਕਾਰਡ ਤੋੜਿਆ | ਸਪਾਰਟਨ ਸਪੋਰਟਸ 2026 ਦੀ ਚੌਥੀ ਤਿਮਾਹੀ 'ਚ ਅਬੂ ਧਾਬੀ 'ਚ ਫਿਰ ਤੋਂ ਲਾਂਚ ਹੋਣ ਜਾ ਰਹੀ ਹੈ | ਕੁਨਾਲ ਸ਼ਰਮਾ ਨੇ ਰਿਕਾਰਡ ਬਣਾਉਣ ਨਾਲ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਹਰ ਸਾਲ ਯੂ.ਕੇ. ਵਿਖੇ ਖੇਡਣ ਜਾਂਦੇ ਹਨ | ਯਾਦ ਰਹੇ ਕੁਨਾਲ ਦੇ ਪਿਤਾ ਸਵ. ਜੋਤੀ ਪ੍ਰਕਾਸ ਸ਼ਰਮਾ ਵੀ ਇਕ ਚੰਗੇ ਕ੍ਰਿਕਟਰ ਸਨ ਤੇ ਉਨ੍ਹਾਂ ਦੀ ਇੰਡਸਟਰੀ ਵੱਲੋਂ ਤਿਆਰ ਕੀਤੇ ਗਏ ਬੱਲੇ ਨਾਲ ਸਚਿਨ ਤੇਂਦੂਲਕਰ, ਐਮ. ਐਸ. ਧੋਨੀ ਵਰਗੇ ਖਿਡਾਰੀ ਖੇਡ ਚੁੱਕੇ ਹਨ |