23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ

ਅਜੀਤ ਡੈਸਕ 04-06-2026
ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ)- ਖੇਡ ਪ੍ਰਮੋਟਰ ਸੁਰਿੰਦਰ ਭਾਪਾ ਵੱਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਹੀ ਤੇ ਉਨ੍ਹਾਂ ਨਾਲ ਸਕੂਲ 'ਚ ਖੇਡ ਗਤੀਵਿਧੀਆ ਨੂੰ ਹੋਰ ਵਧੇਰੇ ਚੰਗੀ ਤਰਾਂ ਨਾਲ ਚਲਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਸਕੂਲ 'ਚ ਹਾਕੀ ਟੀਮ ਦਾ ਗਠਨ ਕੀਤਾ ਜਾਵੇਗਾ ਤੇ ਟੀਮ ਨੂੰ ਸਿਖਲਾਈ ਦੇਣ ਲਈ ਵਧੀਆ ਕੋਚਾਂ ਨੂੰ ਰੱਖਿਆ ਜਾਵੇਗਾ | ਉਨ੍ਹਾਂ ਨੇ ਸੁਰਿੰਦਰ ਭਾਪਾ ਨੂੰ ਵਿਸ਼ਵਾਸ ਦਿਵਾਇਆ ਕਿ ਖਿਡਾਰੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਜਾਵੇਗੀ | ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਪਹਿਲਾਂ ਇਹ ਅਦਾਰਾ ਸਿੱਖ ਨੈਸ਼ਨਲ ਸਕੂਲ ਦੇ ਨਾਂਅ ਹੇਠ ਚਲਦਾ ਸੀ ਤੇ ਜਿਸ ਦੀ ਹਾਕੀ ਟੀਮ ਨੇ ਕਈ ਵੱਡੇ ਖਿਤਾਬ ਜਿੱਤੇ ਸਨ ਤੇ ਕੌਮਾਂਤਰੀ ਖਿਡਾਰੀ ਪੈਦਾ ਕੀਤੇ ਸਨ | ਸੁਰਿੰਦਰ ਭਾਪਾ ਨੇ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਹਾਕੀ ਸਟਿੱਕ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਸਪ੍ਰੀਤ ਸਿੰਘ ਸੇਠੀ ਸਪੁੱਤਰ ਸਵਰਗੀ ਅਜੀਤ ਸਿੰਘ ਸੇਠੀ ਸਾਬਕਾ ਪ੍ਰਧਾਨ, ਪ੍ਰਧਾਨ ਮਨਜਿੰਦਰ ਸਿੰਘ, ਸੋਇਮ ਟੱਕਰ ਤੇ ਹੋਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਕੁਨਾਲ ਸ਼ਰਮਾ ਨੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਅਗਲੀ ਖ਼ਬਰ ਲੋਕ ਰਾਜ ਦੀ ਬੁਨਿਆਦ ਚੋਣ ਪ੍ਰਣਾਲੀ ਨੂੰ ਬੇਅਰਥ ਬਣਾਉਣ ਵਾਲੇ ਐੱਸ. ਆਈ. ਆਰ. ਦਾ ਡਟਵਾਂ ਵਿਰੋਧ ਕਰੋ-ਪਾਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।