23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਲੋਕ ਰਾਜ ਦੀ ਬੁਨਿਆਦ ਚੋਣ ਪ੍ਰਣਾਲੀ ਨੂੰ ਬੇਅਰਥ ਬਣਾਉਣ ਵਾਲੇ ਐੱਸ. ਆਈ. ਆਰ. ਦਾ ਡਟਵਾਂ ਵਿਰੋਧ ਕਰੋ-ਪਾਸਲਾ

ਅਜੀਤ ਡੈਸਕ 04-06-2026
• ਸੰਘ-ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਅਤੇ ਪੰਜਾਬ ਵਿਰੋਧੀ ਸਾਜਿਸ਼ਾਂ ਫੇਲ੍ਹ ਕਰਨ ਲਈ ਪੰਜਾਬੀਆਂ ਦੀ ਇਕਜੁੱਟਤਾ ਜ਼ਰੂਰੀ : ਜਾਮਾਰਾਏ
ਜਲੰਧਰ, 3 ਜੂਨ (ਐੱਮ. ਐੱਸ. ਲੋਹੀਆ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਰਾਜ ਕਮੇਟੀ ਦੇ ਸਕੱਤਰੇਤ ਦੀ ਮੀਟਿੰਗ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਮਰਾਜੀ ਦੇਸ਼, ਖ਼ਾਸ ਕਰਕੇ ਅਮਰੀਕਾ, ਆਪਣੇ ਅੰਦਰੂਨੀ ਸੰਕਟ ਦਾ ਭਾਰ ਸੰਸਾਰਕ ਦੱਖਣ ਦੇ ਦੇਸ਼ਾਂ ਸਿਰ ਲੱਦਣ ਲਈ ਇਨ੍ਹਾਂ ਦੇਸ਼ਾਂ ਅੰਦਰ ਗੜਬੜ ਕਰਾਉਣ ਤੇ ਤਖ਼ਤਾ ਪਲਟਾਉਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ | ਉਨ੍ਹਾਂ ਦੁਨੀਆਂ ਭਰ ਦੇ ਲੋਕਾਂ, ਖ਼ਾਸ ਕਰਕੇ ਕਿਰਤੀ ਜਮਾਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਕੁਚਾਲਾਂ ਤੋਂ ਸੁਚੇਤ ਹੋਣ ਦੀ ਅਪੀਲ ਕੀਤੀ ਹੈ | ਪਾਸਲਾ ਨੇ ਅਮਰੀਕਾ ਵਲੋਂ ਕਿਊਬਾ 'ਤੇ ਕੀਤੇ ਜਾਣ ਵਾਲੇ ਸੰਭਾਵਤ ਫੌਜੀ ਹਮਲੇ ਅਤੇ ਇਸ ਸਮਾਜਵਾਦੀ ਦੇਸ਼ ਸਿਰ ਅਮੀਰ ਦੇਸ਼ਾਂ ਵਲੋਂ ਮੜ੍ਹੀਆਂ ਗਲ ਘੋਟੂ ਪਾਬੰਦੀਆਂ ਖਿਲਾਫ਼ ਤਕੜੀ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ |
ਰਾਜ ਕਮੇਟੀ ਦੇ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਦੌਰਾਨ ਆਰ. ਐੱਮ. ਪੀ. ਆਈ. ਤੇ ਸੀ. ਪੀ. ਆਈ. (ਐੱਮ.ਐੱਲ.) ਲਿਬ੍ਰੇਸ਼ਨ ਵਲੋਂ ਆਉਂਦੀ 7 ਜੂਨ ਨੂੰ ਲੁਧਿਆਣਾ ਦੇ 'ਅੰਬੇਦਕਰ ਭਵਨ' ਵਿਖੇ ਕਰਵਾਈ ਜਾ ਰਹੀ 'ਜਨਤਕ ਸੁਣਵਾਈ' 'ਚ ਸੂਬੇ ਭਰ ਚੋਂ ਸੈਂਕੜੇ ਆਗੂਆਂ ਦੀ ਸ਼ਿਰਕਤ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਮੀਟਿੰਗ ਵਲੋਂ, ਆਉਂਦੀ 22 ਜੂਨ ਨੂੰ 'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਦੇ ਸੱਦੇ ਤਹਿਤ ਆਰ. ਐੱਸ. ਐੱਸ. ਦੇ ਫਿਰਕੂ ਫਾਸ਼ੀ ਏਜੰਡੇ, ਸੰਘ-ਭਾਜਪਾ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਅਤੇ ਪੰਜਾਬ ਦੇ ਦਹਾਕਿਆਂ ਤੋਂ ਲੰਬਿਤ ਮਸਲਿਆਂ ਦੇ ਹੱਲ ਲਈ ਜ਼ਿਲ੍ਹਾ ਕੇਂਦਰਾਂ 'ਤੇ ਕੀਤੇ ਜਾ ਰਹੇ ਰੈਲੀ-ਮੁਜ਼ਾਹਰਿਆਂ 'ਚ ਹਰ ਥਾਂ ਭਰਵੀਂ ਸ਼ਮੂਲੀਅਤ ਕਰਵਾਉਣ ਦੀ ਠੋਸ ਯੋਜਨਾਬੰਦੀ ਉਲੀਕੀ ਗਈ ਹੈ |
ਪਿਛਲੀ ਖ਼ਬਰ ਸੁਰਿੰਦਰ ਭਾਪਾ ਵਲੋਂ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਨਾਲ ਮੁਲਾਕਾਤ ਅਗਲੀ ਖ਼ਬਰ ਸਿਆਸੀ ਬਦਲਾਖੋਰੀ ਤਹਿਤ ਕੀਤਾ ਮਜੀਠੀਆ ਖ਼ਿਲਾਫ਼ ਪਰਚਾ - ਜਸਪ੍ਰੀਤ ਸਿੰਘ ਚੌਹਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।