23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਖਿੱਚੀਪੁਰ-ਨਰੰਗਪੁਰ ਵਿਖੇ ਬਾਬਾ ਹੁਜ਼ਰਾ ਪੀਰ, ਬਾਬਾ ਜੰਮੂ ਸ਼ਾਹ ਦੀ ਯਾਦ 'ਚ ਕਰਵਾਏ ਜੋੜ ਮੇਲੇ ਦੌਰਾਨ ਲੱਗੀਆਂ ਰੌਣਕਾਂ

ਅਜੀਤ ਡੈਸਕ 04-06-2026
ਚੁਗਿੱਟੀ/ ਜੰਡੂ ਸਿੰਘਾ, 3 ਜੂਨ (ਨਰਿੰਦਰ ਲਾਗੂ)-ਜਲੰਧਰ-ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਖਿੱਚੀਪੁਰ- ਨਰੰਗਪੁਰ ਵਿਖੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਫ਼ਕੀਰ ਬੀਬੀ ਸ਼ਰੀਫਾਂ ਜੀ ਦੇ ਆਸ਼ੀਰਵਾਦ ਨਾਲ ਬਾਬਾ ਹੁਜ਼ਰਾ ਪੀਰ ਜੀ ਅਤੇ ਬਾਬਾ ਜੰਮੂ ਸ਼ਾਹ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਰਸਮਾਂ ਨਿਭਾਉਂਦੇ ਹੋਏ ਹਾਜ਼ਰੀਨ ਵੱਲੋਂ ਸਰਬੱਤ ਦੇ ਭਲੇ ਲਈ ਪੀਰਾਂ ਫ਼ਕੀਰਾਂ ਅੱਗੇ ਅਰਦਾਸ ਕੀਤੀ ਗਈ | ਮੰਗਲਵਾਰ ਨੂੰ ਸੂਫ਼ੀਆਨਾ ਮਹਿਫ਼ਲ 'ਚ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ, ਸੁਰਜੀਤ ਫੁੱਲ, ਪ੍ਰੀਤ ਸਮਰਾਲਾ, ਕਮਲ ਕਟਾਣੀਆਂ, ਚੰਨਪ੍ਰੀਤ ਚੰਨੀ ਭੋਗਪੁਰ, ਜਸਵਿੰਦਰ ਗੁਲਾਮ ਤੇ ਜ਼ਮੀਲ ਅਖ਼ਤਰ ਵਲੋਂ ਸੂਫ਼ੀਆਨਾ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਸੰਦੀਪ ਸਿੰਘ ਦਿਓਲ ਤੇ ਸਵਰਨ ਚੰਦ ਬਸਰਾ ਨੇ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਪਹੁੰਚੀਆਂ ਸੰਗਤਾਂ ਤੇ ਪੱਤਵੰਤੇ ਸੱਜਣਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਧਾਰਮਿਕ ਸਮਾਗਮ ਆਪਸੀ ਸਾਂਝ ਵਧਾਉਂਦੇ ਹਨ, ਦੂਸਰਾ ਅਜਿਹੇ ਅਸਥਾਨਾਂ 'ਚ ਪਹੁੰਚ ਕੇ ਬੰਦੇ ਦੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਦਾ ਸ਼ੌਕ ਪੈਦਾ ਹੁੰਦਾ ਹੈ ਸੋ ਆਪਾਂ ਨੂੰ ਇਨ੍ਹਾਂ ਗੱਲਾਂ ਪ੍ਰਤੀ ਸੰਜੀਦਗੀ ਵਰਤਦੇ ਹੋਏ ਸਾਲਾਨਾ ਜੋੜ ਮੇਲਿਆਂ ਅਤੇ ਹੋਰ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ | ਇਸ ਦੌਰਾਨ ਸਟੇਜ ਸੰਚਾਲਨ ਬਿੱਟੂ ਕਰਤਾਰਪੁਰੀ ਵੱਲੋਂ ਪ੍ਰਭਾਵਸ਼ਾਲੀ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕੀਤਾ ਗਿਆ | ਮੇਲੇ ਮੌਕੇ ਪ੍ਰਬੰਧਕਾਂ ਵੱਲੋਂ ਗਾਇਕ ਕਲਾਕਾਰਾਂ ਤੇ ਪਹੁੰਚੀਆਂ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਉਚੇਚੇ ਤੌਰ 'ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਲੰਗਰ ਵਰਤਾਏ ਗਏ | ਇਹ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਦਿਓਲ, ਮਨੀਸ਼ ਬਸਰਾ, ਸਵਰਨ ਚੰਦ ਬਸਰਾ, ਮੰਗਲ ਦਾਸ, ਹਰਦੇਵ ਸਿੰਘ ਦਿਓਲ, ਕੁਲਵੀਰ ਸਿੰਘ ਦਿਓਲ, ਜਤਿੰਦਰ ਸਿੰਘ ਦਿਓਲ, ਕੇਵਲ ਸੰਧੂ, ਬੱਗਾ ਠੇਕੇਦਾਰ,ਬਿੱਲਾ ਠੇਕੇਦਾਰ, ਰਜਿੰਦਰ ਰਾਜਨ, ਯੋਗਰਾਜ ਦਿਓਲ, ਸਰਪੰਚ ਬਲਵਿੰਦਰ ਕੁਮਾਰ ਨੌਰੰਗਪੁਰ ਸਮੇਤ ਕਈ ਹੋਰ ਪ੍ਰਬੰਧਕ ਅਤੇ ਨਾਲ ਲੱਗਦੇ ਪਿੰਡਾਂ ਤੋਂ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਦਿੱਲੀ ਕਮੇਟੀ ਦੀ ਸਰਾਂ ਵਿਖੇ ਚੇਅਰਮੈਨ ਖ਼ਾਲਸਾ ਨੇ ਕੀਤਾ ਸਨਮਾਨਿਤ... ਅਗਲੀ ਖ਼ਬਰ ਖਿੱਚੀਪੁਰ-ਨਰੰਗਪੁਰ ਵਿਖੇ ਬਾਬਾ ਹੁਜ਼ਰਾ ਪੀਰ, ਬਾਬਾ ਜੰਮੂ ਸ਼ਾਹ ਦੀ ਯਾਦ 'ਚ ਕਰਵਾਏ ਜੋੜ ਮੇਲੇ ਦੌਰਾਨ ਲੱਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।