ਜਲੰਧਰ, 3 ਜੂਨ (ਐੱਮ. ਐੱਸ. ਲੋਹੀਆ) -ਸਿੱਖ ਤਾਲਮੇਲ ਕਮੇਟੀ ਆਪਣੇ ਪੁਲੀ ਅਲੀ ਮੁਹੱਲਾ ਦਫ਼ਤਰ ਵਿਖੇ 6 ਜੂਨ ਦਿਨ ਸਨਿਚਰਵਾਰ ਦੁਪਹਿਰ 12 ਵਜੇ ਅਰਦਾਸ ਦਿਵਸ ਮਨਾਏਗੀ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ ਪਾਲੀ ਚੱਢਾ ਨੇ ਜਾਣਕਾਰੀ ਦਿੱਤੀ ਕਿ 6 ਜੂਨ 1984 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਸਰ ਅੰਦਰ ਹੋਏ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਭਾਈ ਸੁਬੇਗ ਸਿੰਘ ਅਤੇ ਹੋਰ ਸਿੰਘ ਸਿੰਘਣੀਆਂ ਤੇ ਭੁਝੰਗੀਆਂ ਦੀ ਪਵਿੱਤਰ ਯਾਦ ਨੂੰ ਮਨਾਉਂਦੇ ਹੋਏ ਇਹ ਅਰਦਾਸ ਦਿਵਸ ਰੱਖਿਆ ਗਿਆ ਹੈ | ਇਨ੍ਹਾਂ ਸਮਾਗਮਾਂ ਦੌਰਾਨ ਸਭ ਤੋਂ ਪਹਿਲਾਂ ਸ੍ਰੀ ਚੌਪਈ ਸਾਹਿਬ ਦੇ ਪਾਠ ਕੀਤੇ ਜਾਣਗੇ ਅਤੇ ਗੁਰੂ ਮਹਾਰਾਜ ਅੱਗੇ ਸੰਗਤੀ ਰੂਪ 'ਚ ਅਰਦਾਸ ਕੀਤੀ ਜਾਵੇਗੀ | ਉਪਰੰਤ ਛਬੀਲ ਦੇ ਲੰਗਰ ਲਗਾਏ ਜਾਣਗੇ | ਇਸ ਮੌਕੇ ਅਮਨਦੀਪ ਸਿੰਘ ਬੱਗਾ, ਹਰਨੇਕ ਸਿੰਘ ਨੇਕੀ, ਗੁਰਮੀਤ ਸਿੰਘ ਲੱਕੀ, ਮਨਮਿੰਦਰ ਸਿੰਘ ਭਾਟੀਆ, ਅਵਨੀਤ ਸਿੰਘ, ਸੇਵਕ ਜੀਤ ਸਿੰਘ ਤੇ ਹੋਰ ਹਾਜ਼ਰ ਸਨ |