ਜਲੰਧਰ, 3 ਜੂਨ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਸਰਦਾਰ ਗੁਰਦੀਪ ਸਿੰਘ ਯਾਦਗਾਰੀ ਅੰਡਰ 14 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ ਖੇਡੇ ਗਏ ਅੱਜ ਦੇ ਮੁਕਾਬਲਿਆਂ 'ਚੋ ਈ.ਸੀ.ਆਈ ਨੇ ਸਪੋਰਟਸ ਕਲੱਬ ਨੂੰ 3 ਵਿਕਟਾਂ ਨਾਲ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਦੂਜੇ ਮੈਚ ਦੇ ਵਿਚੋਂ ਵਾਈ.ਸੀ.ਏ ਨੇ ਪਾਵਰ ਪਲੇਅ ਅਕੈਡਮੀ ਨੂੰ 75 ਦੌੜਾਂ ਨਾਲ ਹਰਾ ਕੇ ਅਗਲੇ ਗੇੇੜ 'ਚ ਥਾਂ ਪੱਕੀ ਕੀਤੀ | ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਮੇਅਰ ਜਲੰਧਰ ਵਿਨੀਤ ਧੀਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ | ਇਸ ਮੌਕੇ 'ਤੇ ਕਾਂਊਸਲਰ ਮੁਕੇਸ਼ ਸੇਠੀ, ਸੌਰਵ ਖੁੱਲਰ, ਡਾ. ਜਸਲੀਨ ਸੇਠੀ, ਵਿਨੋਦ ਅਰੋਡਾ, ਰਾਜੀਵ ਜੌਲੀ, ਵਿਸ਼ਾਲ ਭੰਡਾਰੀ, ਅੰਕੁਰ ਸੋਢੀ, ਅਯਾਨ ਅਰੋੜਾ, ਹਨੀ ਅਰੋੜਾ, ਸਰਜੂ, ਸ਼ਿੰਪੂ, ਸੋਨੂ, ਮੋਨੂੰ, ਨੋਨੀ, ਰਾਕੀ, ਅਨਮੋਲ ਸ਼ਾਹ, ਵਿਸ਼ਣੂ ਭੋਲਾ, ਗਗਨਦੀਪ ਜੋਸ਼ੀ ਤੇ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |