05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਝੱਖੜ, ਬੱਦਲਵਾਈ ਨਾਲ ਬਦਲਿਆ ਮੌਸਮ ਦਾ ਮਿਜ਼ਾਜ-ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ

ਅਜੀਤ ਡੈਸਕ 05-06-2026

ਜਲੰਧਰ, 4 ਜੂਨ (ਸ਼ਿਵ)-ਜਿੱਥੇ ਦੁਪਹਿਰ ਬਾਅਦ ਧੂੜ ਭਰੀ ਹਨੇਰੀ ਚੱਲਣ ਨਾਲ ਸ਼ਹਿਰ ਵਿਚ 100 ਫੀਡਰਾਂ ਦੇ ਬੰਦ ਹੋਣ ਨਾਲ ਕਈ ਘੰਟੇ ਬਿਜਲੀ ਬੰਦ ਰਹੀ ਤੇ ਦੂਜੇ ਪਾਸੇ ਬੱਦਲਵਾਈ ਵਾਲਾ ਮੌਸਮ ਬਣਨ ਨਾਲ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ। ਕੁੱਝ ਦਿਨ ਤੱਕ ਮੌਸਮ ਵਿਚ ਬਦਲਾਅ ਹੋਣ ਕਰਕੇ ਲੋਕਾਂ ਨੂੰ ਹੁਣ ਤੱਕ ਗਰਮੀ ਤੋਂ ਰਾਹਤ ਮਿਲੀ ਸੀ ਪਰ ਵੀਰਵਾਰ ਨੂੰ ਫਿਰ ਕਹਿਰ ਦੀ ਗਰਮੀ ਦੇ ਪ੍ਰਕੋਪ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਸੀ ਪਰ ਦੁਪਹਿਰ ਬਾਅਦ ਇਕਦਮ ਝੱਖੜ ਚੱਲਣ ਅਤੇ ਬੱਦਲਵਾਈ ਹੋਣ ਨਾਲ ਮੌਸਮ ਬਦਲ ਗਿਆ ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਮੌਸਮ ਮਾਹਿਰਾਂ ਵਲੋਂ ਪਹਿਲਾਂ ਹੀ ਇਨ੍ਹਾਂ ਦਿਨਾਂ ਵਿਚ ਮੌਸਮ ਬਦਲਣ ਦੀ ਭਵਿੱਖਬਾਣੀ ਕੀਤੀ ਗਈ ਸੀ। ਅੱਜ ਕਈ ਦਿਨ ਬਾਅਦ ਦੁਬਾਰਾ ਕਹਿਰ ਦੀ ਗਰਮੀ ਸ਼ੁਰੂ ਹੋਣ ਨਾਲ ਸੜਕਾਂ, ਬਾਜ਼ਾਰਾਂ ਵਿਚ ਫਿਰ ਸੁੰਨ ਪਸਰ ਗਈ ਸੀ ਕਿਉਂਕਿ ਮੌਸਮ ਮਾਹਿਰਾਂ ਨੇ ਆਉਣ ਵਾਲੇ ਦਿਨਾਂ ਵਿਚ ਕਹਿਰ ਦੀ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਉਧਰ ਤੇਜ਼ ਝੱਖੜ ਨਾਲ ਕਈ ਇਲਾਕਿਆਂ ਵਿਚ ਬਿਜਲੀ ਦੇ 100 ਦੇ ਕਰੀਬ ਫੀਡਰ ਬੰਦ ਹੋ ਗਏ ਜਿਸ ਨਾਲ ਕਈ ਇਲਾਕਿਆਂ ਵਿਚ ਕਈ ਘੰਟੇ ਬਿਜਲੀ ਬੰਦ ਰਹੀ। ਪਾਵਰਕਾਮ ਦੇ ਉੱਤਰੀ ਜੋਨ ਦੇ ਉਪ ਮੁੱਖ ਇੰਜੀ. ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਕਈ ਥਾਵਾਂ 'ਤੇ ਝੱਖੜ ਚੱਲਣ ਨਾਲ ਫੀਡਰ ਬੰਦ ਹੋ ਗਏ ਤਾਂ ਕਈ ਥਾਵਾਂ 'ਤੇ ਇਹਤਿਆਤਨ ਤੌਰ 'ਤੇ ਬਿਜਲੀ ਸਪਲਾਈ ਬੰਦ ਕੀਤੀ ਗਈ ਪਰ ਬਾਅਦ ਵਿਚ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ ਗਈ। ਇਸੇ ਸਮੇਂ ਵਿਚ ਪਾਵਰਕਾਮ ਕੋਲ ਬਿਜਲੀ ਬੰਦ ਹੋਣ ਦੀਆਂ ਹਜ਼ਾਰਾਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਝੱਖੜ ਚੱਲਣ ਨਾਲ ਪਿੰਡ ਨਾਹਲਾਂ ਕੋਲ ਇਕ ਸਫੇਦੇ ਦਾ ਸੁੱਕਾ ਦਰਖ਼ਤ ਡਿੱਗਣ ਨਾਲ ਐਕਟਿਵਾ ਨੂੰ ਨੁਕਸਾਨ ਪੁੱਜਾ|
ਸਟਾਫ਼ ਦੀ ਕਮੀ ਕਾਰਨ ਸ਼ਹਿਰ ਦੇ ਬਿਜਲੀ ਸਿਸਟਮ ਨੂੰ ਨੁਕਸਾਨ ਦੀ ਸ਼ੰਕਾ ਬਰਕਰਾਰ
ਪਾਵਰਕਾਮ ਕੋਲ ਚਾਹੇ ਜਲੰਧਰ ਵਿਚ ਕੁਨੈਕਸ਼ਨਾਂ ਦੀ ਗਿਣਤੀ ਲੱਖਾਂ ਤੱਕ ਪੁੱਜ ਗਈ ਹੈ ਪਰ ਪਾਵਰਕਾਮ ਕੋਲ ਫ਼ੀਲਡ ਵਿਚ ਸਟਾਫ਼ ਦੀ ਭਾਰੀ ਕਮੀ ਕਾਰਨ ਬਿਜਲੀ ਸਿਸਟਮ ਵਿਚ ਸੁਧਾਰ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ ਜਿਸ ਕਾਰਨ ਉਸ ਨੂੰ ਵਿੱਤੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਆਏ ਦੇ ਦਿਨ ਝੱਖੜਾਂ ਕਾਰਨ ਕਈ ਬਾਰ ਦਰਖਤਾਂ ਦੇ ਟਾਹਣੇ ਡਿਗਣ ਨਾਲ ਬਿਜਲੀ ਸਪਲਾਈ ਨੂੰ ਨੁਕਸਾਨ ਪੁੱਜਦਾ ਰਿਹਾ ਹੈ ਪਰ ਸ਼ਹਿਰ ਵਿਚ ਅਜੇ ਵੀ ਕਈ ਦਰਖਤਾਂ ਦੇ ਟਾਹਣੇ ਬਿਜਲੀ ਲਾਈਨਾਂ ਦੇ ਉੱਪਰ ਪਏ ਹਨ ਜਿਨਾਂ ਦੇ ਕਦੇ ਵੀ ਡਿਗਣ ਦੀ ਸ਼ੰਕਾ ਬਣੀ ਹੋਈ ਹੈ | ਟਾਂਡਾ ਰੋਡ ਹਨੂੰਮਾਨ ਮੰਦਿਰ ਦੇ ਕੋਲ ਸੁਭਾਸ਼ ਧਰਮ ਕੰਡੇ ਦੇ ਸਾਹਮਣੇ ਬਿਜਲੀ ਲਾਈਨਾਂ ਦੇ ਉੱਪਰ ਦਰਖ਼ਤ ਟਿੱਕੇ ਹੋਏ ਹਨ ਜਿਨਾਂ ਦੀ ਅਜੇ ਤੱਕ ਕਟਿੰਗ ਨਹੀਂ ਕੀਤੀ ਗਈ ਹੈ | ਇਸੇ ਤਰਾਂ ਨਾਲ ਮਲਕਾਂ ਚੌਕ ਵਿਚ ਬਿਜਲੀ ਲਾਈਨਾਂ ਨੂੰ ਬਾਂਸਾਂ ਨਾਲ ਬੰਨਿ੍ਹਆ ਹੋਇਆ ਹੈ |

ਪਿਛਲੀ ਖ਼ਬਰ ਸ੍ਰੀ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਗਲੀ ਖ਼ਬਰ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਡੇਢ ਸਾਲ ਪਹਿਲਾਂ ਹੋਇਆ ਸੀ ਵਿਆਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।