05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜਲੰਧਰ 'ਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਜ਼ੋਰਾਂ 'ਤੇ

ਅਜੀਤ ਡੈਸਕ 05-06-2026
ਜਲੰਧਰ, 4 ਜੂਨ (ਡਾ.ਜਤਿੰਦਰ ਸਾਬੀ)-ਹਾਕੀ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੋਹਾਲੀ ਤੇ ਜਲੰਧਰ ਵਿਖੇ ਹੋਣ ਵਾਲੇ ਅਗਾਮੀ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਲਈ ਤਿਆਰੀਆਂ ਅਤੇ ਸਟੇਡੀਅਮ ਦੇ ਨਵੀਨੀਕਰਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ | ਇਸ ਦੀਆਂ ਤਿਆਰੀਆਂ ਦੇ ਸਬੰਧ 'ਚ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦਾ ਦੌਰਾ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ, ਖੇਡ ਵਿਭਾਗ, ਪੀ.ਡਬਲਯੂ.ਡੀ ਦੀ ਟੀਮ ਤੇ ਹਾਕੀ ਇੰਡੀਆ ਦੇ ਟੂਰਨਾਮੈਂਟ ਡਾਇਰੈਕਟਰ ਵੱਲੋਂ ਸਟੇਡੀਅਮ ਦਾ ਸਾਂਝਾ ਦੌਰਾ ਕਰਕੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ | ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਨੂੰ ਲਗਭਗ 18 ਕਰੋੜ ਦੀ ਲਾਗਤ ਨਾਲ ਸਟੇਡੀਅਮ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਨਿਤਿਨ ਕੋਹਲੀ ਨੇ ਕਿਹਾ ਕਿ ਪਹਿਲੀ ਨਵੰਬਰ ਨੂੰ ਪੰਜਾਬ ਡੇਅ ਹੈ ਤੇ ਪਹਿਲੀ ਨਵੰਬਰ ਨੂੰ ਹੀ ਭਾਰਤ ਤੇ ਪਾਕਿਸਤਾਨ ਦਾ ਮੈਚ ਪੰਜਾਬ ਵਿਚ ਖੇਡੇ ਜਾਣ ਦੀ ਕੋਸ਼ਿਸ਼ ਹੈ ਤੇ ਉਸ ਦੀ ਸਫਲਤਾ ਲਈ ਸਾਰੀਆਂ ਤਿਆਰੀਆਂ ਜਾਰੀ ਹਨ | ਨਿਰੀਖਣ ਦੌਰਾਨ ਪੰਜਾਬ ਖੇਡ ਵਿਭਾਗ ਦੇ ਸੰਯੁਕਤ ਡਾਇਰੈਕਟਰ ਉਲੰਪੀਅਨ ਗੁਰਜੰਟ ਸਿੰਘ (ਪੀਸੀਐੱਸ) ਨੇ ਦੱਸਿਆ ਕਿ ਅਗਲੇ ਤਿੰਨ ਮਹੀਨਿਆਂ ਦੇ ਅੰਦਰ ਸਟੇਡੀਅਮ ਨੂੰ ਪੂਰੀ ਤਰ੍ਹਾਂ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਤਿਆਰ ਕਰ ਦਿੱਤਾ ਜਾਵੇਗਾ | ਇਸ ਪ੍ਰੋਜੈਕਟ ਤਹਿਤ ਸਭ ਤੋਂ ਮਹੱਤਵਪੂਰਨ ਕੰਮ ਫਲੱਡ ਲਾਈਟਿੰਗ ਸਿਸਟਮ ਦਾ ਨਵੀਨੀਕਰਨ ਹੈ | ਇਸ ਤੋਂ ਇਲਾਵਾ ਖਿਡਾਰੀਆਂ ਦੇ ਚੇਂਜਿੰਗ ਰੂਮ, ਸਟੇਡੀਅਮ ਦੇ ਪ੍ਰਵੇਸ਼ ਅਤੇ ਨਿਕਾਸ ਮਾਰਗ, ਦਰਵਾਜ਼ਿਆਂ ਦੀ ਉਚਾਈ ਅਤੇ ਹੋਰ ਢਾਂਚਾਗਤ ਸੁਵਿਧਾਵਾਂ ਨੂੰ ਵੀ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਵਿਕਸਤ ਕੀਤਾ ਜਾ ਰਿਹਾ ਹੈ | ਦਰਸ਼ਕਾਂ ਦੀ ਵੱਡੀ ਗਿਣਤੀ, ਖਾਸ ਕਰਕੇ ਭਾਰਤ-ਪਾਕਿਸਤਾਨ ਵਰਗੇ ਵੱਡੇ ਮੈਚਾਂ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ, ਸਟੇਡੀਅਮ ਵਿੱਚ ਬੈਠਣ ਦੇ ਪ੍ਰਬੰਧ, ਵਾਸ਼ਰੂਮ, ਅਤੇ ਐਂਟਰੀ-ਐਗਜਿਟ ਪੁਆਇੰਟਾਂ 'ਤੇ ਵਿਸ਼ੇਸ਼ ਕੰਮ ਕੀਤਾ ਜਾ ਰਿਹਾ ਹੈ | ਜਾਣਕਾਰੀ ਅਨੁਸਾਰ, ਟੂਰਨਾਮੈਂਟ ਦੇ ਮੁੱਖ ਮੈਚ ਮੌਜੂਦਾ ਸਟੇਡੀਅਮ ਵਿੱਚ ਹੀ ਖੇਡੇ ਜਾਣਗੇ, ਜਦਕਿ ਬਾਹਰ ਬਣ ਰਹੇ ਨਵੇਂ ਗਰਾਊਾਡ ਨੂੰ ਪ੍ਰੈਕਟਿਸ ਪਿੱਚ ਵਜੋਂ ਵਰਤਿਆ ਜਾਵੇਗਾ | ਸਰਕਾਰ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਯਤਨਾਂ ਨਾਲ ਜਲੰਧਰ ਦਾ ਨਾਮ ਇੱਕ ਵਾਰ ਫਿਰ ਵਿਸ਼ਵ ਖੇਡ ਨਕਸ਼ੇ 'ਤੇ ਉਭਰ ਕੇ ਸਾਹਮਣੇ ਆਵੇਗਾ | ਇਸ ਮੌਕੇ 'ਤੇ ਏਡੀਸੀ ਅਮਰਜੀਤ ਸਿੰਘ ਬੈਂਸ, ਡੀ.ਐੱਸ.ਓ ਗੁਰਪ੍ਰੀਤ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ, ਅਮਰੀਕ ਸਿੰਘ ਪਵਾਰ, ਡਾਇਰੈਕਟਰ ਵਿਕਰਮ ਪਾਲ, ਐਕਸੀਅਨ ਰਜੇਸ਼ ਚੰਨਾ, ਡਿਪਟੀ ਡਾਇਰੈਕਟਰ ਸਪੋਰਟਸ ਰਣਬੀਰ ਸਿੰਘ ਭੰਗੂ, ਐੱਸਡੀਓ ਤਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ (ਐੱਸਡੀਓ ਸਪੋਰਟਸ) ਤੇ ਮਨਜੀਤ ਸਿੰਘ (ਐੱਸਸੀ ਪੀਡਬਲਯੂਡੀ, ਬੀ ਐਂਡ ਆਰ) ਮੌਜੂਦ ਸਨ |
ਪਿਛਲੀ ਖ਼ਬਰ ਕੁੱਕੜ ਪਿੰਡ 'ਚ ਹਾਕੀ ਦੇ 'ਸਮਰ' ਕੋਚਿੰਗ ਕੈਂਪ ਦਾ ਐਸ. ਪੀ. ਸਰਬਜੀਤ ਸਿੰਘ ਬਾਹੀਆ ਵਲੋਂ ਉਦਘਾਟਨ ਅਗਲੀ ਖ਼ਬਰ ਸ੍ਰੀ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।