ਸ. ਗੁਰਦੀਪ ਸਿੰਘ ਯਾਦਗਾਰੀ ਕ੍ਰਿਕਟ ਅੰਡਰ 14 ਸਾਲ ਟੂਰਨਾਮੈਂਟ
ਅਜੀਤ ਡੈਸਕ
05-06-2026
ਜਲੰਧਰ, 4 ਜੂਨ (ਡਾ.ਜਤਿੰਦਰ ਸਾਬੀ)-ਡੀ.ਏ.ਵੀ ਕਾਲਜ ਜਲੰਧਰ ਦੇ ਖੇਡ ਮੈਦਾਨ 'ਚ ਕਰਵਾਏ ਜਾ ਰਹੇ ਸਰਦਾਰ ਗੁਰਦੀਪ ਸਿੰਘ ਯਾਦਗਾਰੀ ਕ੍ਰਿਕਟ ਅੰਡਰ 14 ਸਾਲ ਵਰਗ ਦੇ ਕ੍ਰਿਕਟ ਟੂਰਨਾਮੈਂਟ ਦੇ ਵਿਚ ਅੱਜ ਖੇਡੇ ਗਏ ਪਹਿਲੇ ਮੈਚ ਵਿਚੋ2 ਐਸ.ਐਨ ਸਪੋਰਟਸ ਫਰੀਦਾਬਾਦ ਦੀ ਟੀਮ ਨੇ ਰਾਇਲ ਜਲੰਧਰ ਦੀ ਟੀਮ ਨੂੰ 156 ਦੌੜਾਂ ਨਾਲ ਹਰਾ ਕੇ ਅਗਲੇ ਗੇੜ 'ਚ ਥਾਂ ਪੱਕੀ ਕੀਤੀ ਤੇ ਦੂਜੇ ਮੈਚ ਵਿਚੋਂ ਈ.ਸੀ.ਆਈ ਲੁਧਿਆਣਾ ਨੇ ਜੀ.ਸੀ.ਏ ਮੇਰਠ ਨੂੰ 7 ਵਿਕਟਾਂ ਨਾਲ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਤੇ ਖਿਡਾਰੀਆਂ ਨਾਲ ਜਾਣ ਪਛਾਣ ਸਾਬਕਾ ਸਾਂਸਦ ਸ਼ੁਸ਼ੀਲ ਕੁਮਾਰ ਰਿੰਕੂ,ਪਿ੍ੰਸੀਪਲ ਅਨੂਪ ਵਤਸ, ਸ਼ੈਰੀ ਚੱਢਾ ਕਾਂਊਸਲਰ, ਸ਼ਾਲੂ (ਕੌਂਸਲਰ) ਡਾ ਨਵਨੀਤ ਕਪੂਰ, ਡਾ ਅਸ਼ੀਸ਼ ਕਪੂਰ ਵਿਸ਼ੇਸ਼ ਤੌਰ ਤੇ ਹਾਜਰ ਸਨ | ਇਸ ਮੌਕੇ ਤੇ ਵਿਨੋਦ ਅਰੋੜਾ, ਰਾਜੀਵ ਅਰੋੜਾ, ਸੰਜੀਵ ਅਰੋੜਾ, ਅਰਮਿੰਦਰ ਸਿੰਘ, ਇੰਦਰਜੀਤ ਰਿਕੀ, ਮਿੱਕੀ, ਗੁਰਸ਼ਰਣ, ਰੋਹਿਤ, ਵਿਸ਼ਾਲ, ਅਭੀਜੀ, ਅਯਾਨ, ਹਨੀ, ਸਰਜੂ, ਨਵ ਵਿਕਾਸ, ਅਸ਼ੋਕ ਹਾਂਡਾ, ਰਾਕੇਸ਼ ਬੱਬਰ, ਵਿਪਨ ਹਾਂਡਾ, ਮਹਾਜਨ, ਗਗਨਦੀਪ ਜੋਸ਼ੀ ਤੇ ਹੋਰ ਪ੍ਰਬੰਧਕ ਕਮੇਟੀ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |