04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਰਕਾਰ ਦੇ ਖੋਖਲੇ ਦਾਅਵਿਆਂ ਕਾਰਨ ਨੰਗਲ ਸ਼ਾਮਾਂ ਤੋਂ ਢਿਲਵਾਂ ਚੌਕ ਤੱਕ ਟੁੱਟੀ ਸੜਕ ਕਾਰਨ ਵਾਹਨ ਚਾਲਕ ਤੇ ਰਾਹਗੀਰ ਪ੍ਰੇਸ਼ਾਨ

ਨੰਗਲ ਸ਼ਾਮਾਂ ਤੋਂ ਢਿੱਲਵਾਂ ਚੌਕ ਤੱਕ ਟੁੱਟੀ ਸੜਕ | ਤਸਵੀਰ : ਮੁਨੀਸ਼ <br/> 05-06-2026
ਜਲੰਧਰ, 4 ਜੂਨ (ਪਵਨ ਖਰਬੰਦਾ)-ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਦੇ ਨਗਰ ਨਿਗਮ ਸਮੇਤ ਪੀ ਡਬਲਿਓ ਡੀ ਦੇ ਅਧਿਕਾਰੀਆਂ ਦੀ ਵੱਡੀ ਢਿੱਲ ਕਾਰਨ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਖੇਤਰ ਨੰਗਲ ਸ਼ਾਮਾਂ ਤੋਂ ਲੈ ਕੇ ਢਿੱਲਵਾਂ ਚੌਂਕ ਤੱਕ ਕਈ ਮਹੀਨਿਆਂ ਤੋਂ ਟੁੱਟੀ ਪਈ ਸੜਕ ਕਾਰਨ ਰੋਜ਼ਾਨਾਂ ਹੀ ਵਾਹਨ ਚਾਲਕਾਂ ਸਮੇਤ ਪੈਦਲ ਚੱਲਣ ਵਾਲੇ ਰਾਹਗੀਰਾਂ ਅਤੇ ਖਾਸ ਤੌਰ 'ਤੇ ਇਸ ਟੁੱਟੀ ਸੜਕ ਦੇ ਬਿਲਕੁਲ ਨਾਲ ਲਗਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਦੱਸਣਯੋਗ ਹੈ ਕਿ ਇਸ ਸੜਕ ਵਿਚਕਾਰ ਨਹਿਰੀ ਪਾਣੀ ਦੇ ਪਾਈਪ ਪਾਉਣ ਲਈ ਕਈ ਮਹੀਨੇ ਪਹਿਲਾਂ ਇਸ ਸੜਕ ਨੂੰ ਤੋੜਿਆ ਗਿਆ ਸੀ ਤੇ ਸਬੰਧਿਤ ਕੰਪਨੀ ਬਿਲਕੁਲ ਇਸ ਥਾਂ 'ਤੇ ਪਾਈਪ ਪਾ ਦਿੱਤੇ ਗਏ ਸਨ ਪ੍ਰੰਤੂ ਉਸ ਤੋਂ ਬਾਅਦ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸੰਬਧਿਤ ਵਿਭਾਗ ਵਲੋਂ ਇਸ ਸੜਕ ਦੀ ਮੁੜ ਉਸਾਰੀ ਨਹੀਂ ਕੀਤੀ ਗਈ, ਜਿਸ ਕਾਰਨ ਰੋਜ਼ਾਨਾ ਹੀ ਇਸ ਰੋਡ 'ਤੇ ਵਾਹਨ ਨਿਕਲਣ ਕਾਰਨ ਸਾਰ ਦਿਨ ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਕਾਰਨ ਦੁਪਹਿਆ ਵਾਹਨ ਚਾਲਕਾਂ ਤੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕੁਝ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਜਿਸ ਦਿਨ ਬਰਸਾਤ ਹੁੰਦੀ ਹੈ, ਉਸ ਦਿਨ ਇਹ ਸੜਕ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਜਾਂਦੀ ਹੈ ਤੇ ਖਾਸ ਤੌਰ 'ਤੇ ਦੁਪਹਿਆ ਵਾਹਨ ਚਾਲਕ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਤੇ ਪੈਦਲ ਰਾਹਗੀਰਾਂ ਤਾਂ ਇਸ ਸੜਕ 'ਤੇ ਚੱਲ੍ਹਣ ਲਈ ਰਾਹ ਤੱਕ ਵੀ ਨਜ਼ਰ ਨਹੀਂ ਆਉਂਦਾ ਹੈ | ਖੇਤਰ ਵਾਸੀਆਂ ਅਤੇ ਦੁਕਾਨਦਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰੋਜ਼ਾਨਾਂ ਆ ਰਹੀ ਇਸ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ੍ਹ ਕੱਢਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ |
ਕੀ ਕਹਿੰਦੇ ਹਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ
ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੂੰ ਰੋਜ਼ਾਨਾਂ ਆ ਰਹੀ ਇਸ ਸਮੱਸਿਆ ਦੇ ਹੱਲ ਸੰਬੰਧੀ ਜਦੋਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸੜਕ ਪੀ ਡਬਲਿਉ ਡੀ ਵਿਭਾਗ ਵਲੋਂ ਬਣਾਈ ਜਾਣੀ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬੀਤੇ ਕੁਝ ਦਿਨ ਪਹਿਲਾਂ ਹੀ ਇਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਸੜਕ ਨੂੰ ਜਲਦ ਹੀ ਦਰੂਸਤ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਸ. ਗੁਰਦੀਪ ਸਿੰਘ ਯਾਦਗਾਰੀ ਕ੍ਰਿਕਟ ਅੰਡਰ 14 ਸਾਲ ਟੂਰਨਾਮੈਂਟ ਅਗਲੀ ਖ਼ਬਰ ਜਲੰਧਰ ਨਿਗਮ ਨੇ ਜਨਗਣਨਾ ਕਾਰਜ ਵਿਚ ਹਾਸਿਲ ਕੀਤਾ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।