ਜਲੰਧਰ, 4 ਜੂਨ (ਸ਼ਿਵ)-ਭਾਰਤੀ ਜਨਤਾ ਪਾਰਟੀ ਜਲੰਧਰ ਵੱਲੋਂ ਕੇਂਦਰ ਸਰਕਾਰ ਦੇ ਸਫਲਤਾਪੂਰਵਕ 12 ਸਾਲ ਪੂਰੇ ਹੋਣ ਦੇ ਮੌਕੇ 'ਤੇ '12 ਸਾਲ ਵਿਸ਼ਵਾਸ ਦੇ, ਵਿਕਾਸ, ਜਨ ਕਲਿਆਣ ਦੇ' ਅਭਿਆਨ ਤਹਿਤ 5 ਜੂਨ ਨੂੰ ਸ਼ਹੀਦ ਕੈਪਟਨ ਗੁਰਪ੍ਰਤਾਪ ਸਿੰਘ ਚਾਹਲ ਪਾਰਕ, ਗੋਲਡਨ ਐਵੇਨਿਊ ਜਲੰਧਰ ਵਿੱਚ 'ਇੱਕ ਪੌਧਾ ਮਾਂ ਦੇ ਨਾਮ' ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ | ਇਹ ਜਾਣਕਾਰੀ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ ਨੇ ਦਿੱਤੀ |ਰਾਜੇਸ਼ ਕਪੂਰ ਨੇ ਦੱਸਿਆ ਕਿ ਇਹ ਪ੍ਰੋਗਰਾਮ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਪ੍ਰੋਗਰਾਮ ਦਾ ਸ਼ੁਭਾਰੰਭ ਸ਼ਾਮ 4 ਵਜੇ ਹੋਵੇਗਾ, ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਬੂਟੇ ਲਗਾਉਣਗੇ ਅਤੇ ਵਾਤਾਵਰਣ ਦਾ ਸੰਦੇਸ਼ ਦੇਣਗੇ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਪਾਰਸ਼ਦ ਰਾਜੀਵ ਢੀਂਗਰਾ, ਕੌਂਸਲਰ ਕੁੰਵਰ ਸਰਤਾਜ, ਪ੍ਰਵਕਤਾ ਸਨੀ ਸ਼ਰਮਾ, ਦਿਨੇਸ਼ ਖੰਨਾ, ਮਨੀਸ਼ ਬੱਲ, ਰਾਜੇਸ਼ ਕੁਮਾਰ ਆਰ.ਕੇ., ਅਨਿਲ ਸ਼ਰਮਾ, ਅਸ਼ਵਨੀ ਦੀਵਾਨ (ਹੈਪੀ) ਸਮੇਤ ਹੋਰ ਕਾਰਕੁੰਨ ਹਾਜ਼ਰ ਸਨ |